ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਂਗ ਸਾਨ ਸੂ ਕੀ ਤੋਂ ਐਮਨੈਸਟੀ ਇੰਟਰਨੈਸ਼ਨਲ ਨੇ ਵਾਪਸ ਲਿਆ ਸਰਵ ਉੱਚ ਸਨਮਾਨ

1 / 2Aung San Suu Kyi

2 / 2Aung San Suu Kyi

PreviousNext

ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਨ ਵਾਲੇ ਸੰਗਠਨ ਐਮਨੈਸਟੀ ਇੰਟਰਨੈਸ਼ਨਲ ਨੇ ਸੋਮਵਾਰ ਨੂੰ ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਨੂੰ ਝਟਕਾ ਦੇ ਦਿੱਤਾ। ਮਿਆਂਮਾਰ ਫੌਜ ਵੱਲੋਂ ਰੋਹਿੰਗਿਆ ਮੁਸਲਮਾਨਾਂ 'ਤੇ ਹੋਏ ਜ਼ੁਲਮਾਂ ਨੂੰ ਧਿਆਨ ਚ ਰੱਖਦਿਆਂ ਐਮਨੈਸਟੀ ਇੰਟਰਨੈਸ਼ਨਲ ਨੇ ਆਂਗ ਸਾਨ ਸੂ ਕੀ ਨੂੰ ਦਿੱਤਾ ਹੋਇਆ ਆਪਣਾ ਸਰਵ ਉੱਚ ਸਨਮਾਨ ਵਾਪਸ ਲੈ ਲਿਆ ਹੈ। ਲੰਡਨ ਸਥਿਤ ਗਲੋਬਲ ਮਨੁੱਖੀ ਅਧਿਕਾਰ ਸੰਗਠਨ ਦਾ ਮੰਨਣਾ ਹੈ ਕਿ ਰੋਹਿੰਗਿਆ ਮੁਸਲਮਾਨਾਂ 'ਤੇ ਹੋਏ ਅਣਮਨੁੱਖੀ ਵਤੀਰੇ ਪ੍ਰਤੀ ਸੂ ਦਾ ਰਵੱਈਆ ਦੁਖਦਾਈ ਸੀ।

 

 

 

ਸੰਗਠਨ ਨੇ ਆਪਣੇ ਬਿਆਨ ਚ ਕਿਹਾ ਹੈ ਕਿ ਸੂ ਕੀ ਨੂੰ ਦਿੱਤਾ ਗਿਆ 'ਐਮਬੈਸੇਡਰ ਆਫ ਕੌਨਸ਼ਸ ਐਵਾਰਡ' ਵਾਪਸ ਲੈ ਰਿਹਾ ਹੈ, ਜੋ ਉਸ ਨੇ ਸੂ ਨੂੰ ਸਾਲ 2009 ਵਿਚ ਉਸ ਸਮੇਂ ਦਿੱਤਾ ਸੀ ਜਦੋਂ ਉਹ ਘਰ ਚ ਨਜ਼ਰਬੰਦ ਸੀ। ਸਮੂਹ ਵੱਲੋਂ ਜਾਰੀ ਐਮਨੈਸਟੀ ਇੰਟਰਨੈਸ਼ਨਲ ਪ੍ਰਮੁੱਖ ਕੂਮੀ ਨਾਇਡੂ ਵੱਲੋਂ ਲਿਖੇ ਪੱਤਰ ਚ ਕਿਹਾ ਗਿਆ ਹੈ, 'ਅੱਜ ਅਸੀਂ ਬਹੁਤ ਨਿਰਾਸ਼ ਹਾਂ ਕਿ ਤੁਸੀਂ ਆਸ਼ਾ, ਬਹਾਦੁਰੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੀ ਪ੍ਰਤੀਕ ਨਹੀਂ ਹੋ।'

 

ਸਮੂਹ ਨੇ ਕਿਹਾ ਕਿ ਉੁਸ ਨੇ ਆਪਣੇ ਫੈਸਲੇ ਦੇ ਬਾਰੇ ਚ ਸੂ ਕੀ ਨੂੰ ਐਤਵਾਰ ਨੂੰ ਹੀ ਸੂਚਿਤ ਕਰ ਦਿੱਤਾ ਸੀ। ਉਨ੍ਹਾਂ ਨੇ ਇਸ ਬਾਰੇ ਚ ਹੁਣ ਤੱਕ ਕੋਈ ਜਨਤਕ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਖਾਸ ਗੱਲ ਇਹ ਵੀ ਹੈ ਕਿ ਸੋਮਵਾਰ ਨੂੰ ਹੀ ਅਮਰੀਕਾ ਨੇ ਵੀ ਮੰਗ ਕੀਤੀ ਕਿ ਬੰਗਲਾਦੇਸ਼ ਚ ਮੌਜੂਦ ਰੋਹਿੰਗਿਆ ਸ਼ਰਨਾਰਥੀਆਂ ਦੀ ਮਿਆਂਮਾਰ ਚ ਸਤਿਕਾਰ ਵਜੋਂ  ਵਾਪਸੀ ਹੋਣੀ ਚਾਹੀਦੀ ਹੈ।

 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਨੇ ਰੋਹਿੰਗਿਆ ਸੰਕਟ ਕਾਰਨ ਮਿਆਂਮਾਰ ਦੀ ਨੇਤਾ ਸੂ ਕੀ ਨੂੰ ਦਿੱਤੀ ਗਈ ਮਾਣਯੋਗ ਨਾਗਰਿਕਤਾ ਵਾਪਸ ਲੈ ਲਈ ਸੀ। ਸੂ ਨੂੰ ਸਾਲ 2007 ਚ ਇਹ ਸਨਮਾਨ ਦਿੱਤਾ ਗਿਆ ਸੀ। ਸੂ ਨੇ ਹਮੇਸ਼ਾ ਲੋਕਤੰਤਰ ਦਾ ਸਮਰਥਨ ਕੀਤਾ ਹੈ ਪਰ ਮਿਆਂਮਾਰ ਚ ਜਾਰੀ ਰੋਹਿੰਗਿਆ ਸੰਕਟ ਕਾਰਨ ਉਨ੍ਹਾਂ ਦੇ ਅਕਸ ਨੂੰ ਕਾਫੀ ਡਿੱਗ ਗਿਆ ਹੈ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amnesty International withdrew from Aung San Suu Kyis highest honor