ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਰਵੇ ’ਚ ਅੰਮ੍ਰਿਤਪਾਲ ਸਿੰਘ ਬਣੇ ਪਹਿਲੇ ਪੰਜਾਬੀ ਨਗਰ ਕੌਂਸਲਰ

ਨਾਰਵੇ ’ਚ ਅੰਮ੍ਰਿਤਪਾਲ ਸਿੰਘ ਬਣੇ ਪਹਿਲੇ ਪੰਜਾਬੀ ਨਗਰ ਕੌਂਸਲਰ

ਨਾਰਵੇ ਦੇ ਸ਼ਹਿਰ ਦਰਮਨ ’ਚ ਪੰਜਾਬੀ ਮੂਲ ਦੇ ਅੰਮ੍ਰਿਤਪਾਲ ਸਿੰਘ ਨੇ ਨਗਰ ਕੌਂਸਲ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ। ਇੰਝ ਉਹ ਪਹਿਲੇ ਸਿੱਖ ਕੌਂਸਲਰ ਬਣ ਗਏ ਹਨ। ਉਨ੍ਹਾਂ ਇਹ ਚੋਣ ਹੋਇਰੇ ਪਾਰਟੀ ਦੀ ਟਿਕਟ ਉੱਤੇ ਲੜੀ ਸੀ ਤੇ ਆਪਣੇ ਮੁਕਾਬਲੇ ਖੜ੍ਹੇ 34 ਉਮੀਦਵਾਰਾਂ ਨੂੰ ਹਰਾਇਆ ਹੈ।

 

 

25 ਸਾਲ ਪਹਿਲਾਂ ਪਿਤਾ ਨਰਪਾਲ ਸਿੰਘ ਔਜਲਾ ਕੋਲ ਪੜ੍ਹਾਈ ਮੁਕੰਮਲ ਕਰਨ ਗਏ ਅੰਮ੍ਰਿਤਪਾਲ ਨੇ ਅਰਥ–ਸ਼ਾਸਤਰ ਅਤੇ ਫ਼ਾਈਨਾਂਸ ਦੀ ਮਾਸਟਰ ਡਿਗਰੀ ਨਾਰਵੇ ਤੋਂ ਹਾਸਲ ਕੀਤੀ। ਉਹ ਨਾਰਵੇ ’ਚ ਇਨਕਮ ਟੈਕਸ ਕਮਿਸ਼ਨਰ ਬਣੇ। ਇਸ ਵੇਲੇ ਉਹ ਬਹੁ–ਰਾਸ਼ਟਰੀ ਕੰਪਨੀ ਨੌਰਸ਼ਕ ਹੀਦਰੋ ’ਚ ਬਤੌਰ ਡਾਇਰੈਕਟਰ ਸੇਵਾਵਾਂ ਦੇ ਰਹੇ ਹਨ ਅਤੇ ਟਰੇਡ ਯੂਨੀਅਨ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਵੀ ਹਨ।

 

 

ਕਪੂਰਥਲਾ ਦੇ ਅੰਮ੍ਰਿਤਪਾਲ ਸਿੰਘ ਫ਼ਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ’ਚ ਜਵਾਈ ਹਨ। ਉਨ੍ਹਾਂ ਦਾ ਵਿਆਹ ਡੈਂਟਲ ਸਰਜਨ ਮਨਦੀਪ ਕੌਰ ਨਾਲ 2005 ’ਚ ਸਨ। ਉਨ੍ਹਾਂ ਦੀ ਸੱਸ ਪਰਮਜੀਤ ਕੌਰ ਸਰਹਿੰਦ ਲਿਖਾਰੀ ਸਭਾ ਫ਼ਤਿਹਗੜ੍ਹ ਸਾਹਿਬ ਦੇ ਜਨਰਲ ਸਕੱਤਰ ਹਨ ਤੇ ਸਹੁਰਾ ਸ੍ਰੀ ਊਧਮ ਸਿੰਘ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਸੇਵਾ–ਮੁਕਤ ਮੈਨੇਜਰ ਰਹਿ ਚੁੱਕੇ ਹਨ।

 

 

ਨਾਰਵੇ ਸਰਕਾਰ ਨੇ ਪਿੱਛੇ ਜਿਹੇ ਸਿੱਖਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਆਪਣੇ ਕੰਨ ਨੰਗੇ ਕਰ ਕੇ ਤਸਵੀਰਾਂ ਖਿਚਵਾਉਣ, ਤਦ ਹੀ ਪਾਸਪੋਰਟ ਮਿਲੇਗਾ। ਤਦ ਸ੍ਰੀ ਅੰਮ੍ਰਿਤਪਾਲ ਸਿੰਘ ਨੇ ਇਸ ਨਵੀਂ ਹਦਾਇਤ ਦਾ ਜ਼ੋਰਦਾਰ ਵਿਰੁੱਧ ਕੀਤਾ ਸੀ।

 

 

ਉਨ੍ਹਾਂ ਤਦ ਬਹੁਤ ਸਾਰੀਆਂ ਸਿੱਖ ਜੱਥੇਬੰਦੀਆਂ ਲਾਲ ਮਿਲ ਕੇ ਇਸ ਮੁੱਦੇ ਨੂੰ ਭਾਰਤ ਸਰਕਾਰ ਤੱਕ ਪਹੁੰਚਾਇਆ ਸੀ। ਉਹ ਇਸ ਲਈ ਖ਼ਾਸ ਤੌਰ ਉੱਤੇ ਭਾਰਤ ਆਏ ਤੇ ਇੱਕ ਵਫ਼ਦ ਨੂੰ ਨਾਲ ਲੈ ਕੇ ਨਾਰਵੇ ਦੇ ਸਰਕਾਰੀ ਅਫ਼ਸਰਾਂ ਨੂੰ ਮਿਲੇ।

 

 

ਖੁੱਲ੍ਹੀ ਬਹਿਸ ਤੋਂ ਬਾਅਦ ਉੱਥੋਂ ਦੀ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਉਹ ਇਸ ਉੱਤੇ ਛੇਤੀ ਵਿਚਾਰ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amritpal Singh is Norway s first Punjabi Councillor