ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਇੱਕ ਭਾਰਤੀ ’ਤੇ ਲੱਗੇ ਦਫ਼ਤਰ ਦੇ ਕੰਪਿਊਟਰ ਖ਼ਰਾਬ ਕਰਨ ਤੇ ਧੋਖਾਧੜੀ ਦੇ ਦੋਸ਼

ਅਮਰੀਕਾ ’ਚ ਇੱਕ ਭਾਰਤੀ ’ਤੇ ਲੱਗੇ ਦਫ਼ਤਰ ਦੇ ਕੰਪਿਊਟਰ ਖ਼ਰਾਬ ਕਰਨ ਤੇ ਧੋਖਾਧੜੀ ਦੇ ਦੋਸ਼

ਅਮਰੀਕਾ ’ਚ ਕੰਮ ਕਰਨ ਵਾਲੇ ਇੱਕ ਭਾਰਤੀ ਨਾਗਰਿਕ ਮਿਯੂਰ ਰੇਲੇ ਉੱਤੇ ਆਪਣੇ ਸਾਬਕਾ ਰੋਜ਼ਗਾਰਦਾਤਾ ਦੇ ਕੰਪਿਊਟਰ ਨੂੰ ਨੁਕਸਾਨ ਪਹੁੰਚਾਉਣ ਤੇ ਧੋਖਾਧੜੀ ਕਰਨ ਦੇ ਦੋਸ਼ ਲਾਏ ਗਏ ਹਨ।

 

 

ਨਿਊ ਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਅਮਰੀਕੀ ਅਟਾਰਨੀ ਜਿਓਫ਼ਰੇ ਬਰਮਨ ਨੇ ਦੱਸਿਆ ਕਿ 37 ਸਾਲਾ ਮਿਯੂਰ ਰੇਲੇ ਨੂੰ ਨਿਊ ਜਰਸੀ ’ਚ ਗ੍ਰਿਫ਼ਤਾਰ ਕਰ ਕੇ ਵੀਰਵਾਰ ਨੂੰ ਨਿਊ ਯਾਰਕ ਦੇ ਦੱਖਣੀ ਜ਼ਿਲ੍ਹੇ ਦੀ ਸੰਘੀ ਅਦਾਲਤ ਵਿੱਚ ਅਮਰੀਕੀ ਮੈਜਿਸਟ੍ਰੇਟ ਸਾਰਾ ਨੈਟਬਰਨ ਸਾਹਵੇਂ ਪੇਸ਼ ਕੀਤਾ ਗਿਆ ਸੀ।

 

 

ਰੇਲੇ ’ਤੇ ਕੰਪਿਊਟਰ ਧੋਖਾਧੜੀ ਤੇ ਦੁਰਵਰਤੋ ਦੇ ਦੋਸ਼ ਹਨ। ਇਨ੍ਹਾਂ ਦੋਸ਼ਾਂ ਵਿੱਚੋਂ ਹਰੇਕ ਲਈ ਵੱਧ ਤੋਂ ਵੱਧ 10 ਸਾਲ ਤੱਕ ਕੈਦ ਦੀ ਵਿਵਸਥਾ ਹੈ।

 

 

ਰੇਲੇ ਦੇ ਸਾਬਕਾ ਰੁਜ਼ਗਾਰਦਾਤਾ ਨੇ ਉਸ ਵਿਰੁੱਧ ਕੰਪਿਊਟਰ ਧੋਖਾਧੜੀ ਤੇ ਦੁਰਵਰਤੋਂ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ; ਜਿਸ ਮੁਤਾਬਕ ਰੇਲੇ ਨੇ ਹੋਰ ਕਰਮਚਾਰੀ ਦੇ ਕੰਪਿਊਟਰ ਸਿਸਟਮ ਵਿੱਚ ਜਾਣਬੁੱਝ ਕੇ ਰੈਨਸਮਵੇਅਰ ਡਾਊਨਲੋਡ ਕਰ ਕੇ ਸਿਸਟਮ ਨੂੰ ਨੁਕਸਾਨ ਪਹੁੰਚਾਇਆ।

 

 

ਰੇਲੇ ਦੀ ਇਸ ਹਰਕਤ ਕਾਰਨ ਕੰਪਨੀ ਨੂੰ ਭਾਰੀ ਨੁਕਸਾਨ ਹੋਇਆਦੱਸਿਆ ਜਾ ਰਿਹਾ ਹੈ। ਰੇਲੇ ਸਤੰਬਰ 2017 ’ਚ ਇੱਕ ਕੌਮਾਂਤਰੀ ਤਕਨਾਲੋਜੀ ਕੰਪਨੀ ਦੇ ਸੂਚਨਾ ਤਕਨਾਲੋਜੀ ਵਿਭਾਗ ਵਿੱਚ ਕਲਾਊਡ ਅਤੇ ਬੁਨਿਆਦੀ ਢਾਂਚੇ ਦੇ ਸੀਨੀਅਰ ਮੈਨੇਜਰ ਦੇ ਅਹੁਦੇ ਉੱਤੇ ਤਾਇਨਾਤ ਸੀ। ਇਸ ਕੰਪਨੀ ਦਾ ਹੈੱਡਕੁਆਰਟਰਜ਼ ਨਿਊ ਯਾਰਕ ’ਚ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An Indian accused in US to cause a defect in Computer and have a fraud with Office