ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲੀਫ਼ੋਰਨੀਆ `ਚ ਵੀਜ਼ਾ ਧੋਖਾਧੜੀ ਦੇ ਦੋਸ਼ ਹੇਠ ਇੱਕ ਭਾਰਤੀ ਕਾਬੂ

ਕੈਲੀਫ਼ੋਰਨੀਆ `ਚ ਵੀਜ਼ਾ ਧੋਖਾਧੜੀ ਦੇ ਦੋਸ਼ ਹੇਠ ਇੱਕ ਭਾਰਤੀ ਕਾਬੂ

ਭਾਰਤੀ ਮੂਲ ਦੇ ਵਿਅਕਤੀ ਕਿਸ਼ੋਰ ਕੁਮਾਰ ਕਾਵੁਰੂ (46) ਨੂੰ ਕੈਲੀਫ਼ੋਰਨੀਆ `ਚ ਐੱਚ-1ਬੀ ਵੀਜ਼ਾ ਧੋਖਾਧੜੀ ਦੇ ਮਾਮਲੇ `ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਸ਼ੁੱਕਰਵਾਰ ਨੁੰ ਗ੍ਰਿਫ਼ਤਾਰ ਕਰ ਕੇ ਜਸਟਿਸ ਸੁਜ਼ੈਨ ਵਾਨ ਕਿਊਲੇਨ ਦੀ ਅਦਾਲਤ `ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਬਾਂਡ ਭਰਨ ਤੋਂ ਬਾਅਦ ਜ਼ਮਾਨਤ ਮਿਲ ਗਈ।


ਕਾਵੁਰੂ `ਤੇ ਵੀਜ਼ਾ ਧੋਖਾਧੜੀ ਦੇ ਕੁੱਲ 10 ਦੋਸ਼ ਲੱਗੇ ਹਨ। ਉਸ ਨੇ ਕਈ ਜਣਿਆਂ ਨੂੰ ਮੇਲ ਰਾਹੀਂ ਵੀ ਗ਼ਲਤ ਜਾਣਕਾਰੀ ਦਿੱਤੀ। ਜੇ ਉਸ ਨੂੰ ਅਦਾਲਤ ਦੋਸ਼ੀ ਮੰਨ ਕੇ ਸਜ਼ਾ ਸੁਣਾਉਂਦੀ ਹੈ, ਤਾਂ ਉਸ ਨੂੰ ਹਰੇਕ ਵੀਜ਼ਾ ਧੋਖਾਧੜੀ ਲਈ ਵੱਧ ਤੋਂ ਵੱਧ ਢਾਈ ਲੱਖ ਅਮਰੀਕੀ ਡਾਲਰ ਜੁਰਮਾਨਾ ਅਤੇ ਧੋਖਾਧੜੀ ਨਾਲ ਭਰਪੂਰ ਇੱਕ ਈ-ਮੇਲ ਬਦਲੇ 20 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।


ਸਾਲ 2007 ਤੋਂ ਕਾਵੁਰੂ ਚਾਰ ਕਨਸਲਟਿੰਗ ਕੰਪਨੀਆ ਦਾ ਮਾਲਕ ਤੇ ਚੀਫ਼ ਐਗਜ਼ੀਕਿਊਟਿਵ ਆਫ਼ੀਸਰ (ਸੀਈਓ) ਹੈ। ਉਸ `ਤੇ ਅਮਰੀਕਾ ਦੇ ਕਿਰਤ ਵਿਭਾਗ ਤੇ ਗ੍ਰਹਿ ਸੁਰੱਖਿਆ ਵਿਭਾਗ `ਚ ਨਕਲੀ ਦਸਤਾਵੇਜ਼ ਜਮ੍ਹਾ ਕਰਵਾਉਣ ਦੇ ਦੋਸ਼ ਵੀ ਹਨ। ਉਨ੍ਹਾਂ ਦਸਤਾਵੇਜ਼ਾਂ `ਚ ਜਾਅਲੀ ਕੰਮਾਂ ਦੇ ਪ੍ਰੋਜੇਕਟ ਹਨ, ਜਿਨ੍ਹਾਂ ਬਾਰੇ ਦਰਸਾਇਆ ਗਿਆ ਹੈ ਕਿ ਉਨ੍ਹਾਂ ਲਈ ਵਿਦੇਸ਼ੀ ਕਾਮਿਆਂ ਦੀ ਜ਼ਰੂਰਤ ਹੈ।


ਅਜਿਹੇ ਪ੍ਰਾਜੈਕਟਾਂ ਲਈ ਕਾਵੁਰੂ ਦੀਆਂ ਅਜਿਹੀਆਂ ਅਰਜ਼ੀਆਂ ਮਨਜ਼ੂਰ ਵੀ ਹੁੰਦੀਆਂ ਰਹੀਆਂ ਹਨ। ਉਸ ਨੇ ਐਚ-1ਬੀ ਸਾਫ਼ਟਵੇਅਰ ਇੰਜੀਨੀਅਰਾਂ ਲਈ 43 ਪਟੀਸ਼ਨਾਂ ਸਰਕਾਰੀ ਵਿਭਾਗਾਂਾਂ ਨੂੰ ਪੇਸ਼ ਕੀਤੀਆਂ ਸਨ ਤੇ ਉਨ੍ਹਾਂ ਦੇ ਵੇਰਵੇ ਈ-ਮੇਲ ਰਾਹੀਂ ਭੇਜੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An Indian arrested for California Visa Fraud