ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲੀ ਵਾਰ ਮਿਲਿਆ ਭਾਰਤੀ ਸ਼ੈਫ਼ ਨੂੰ ਫ਼ਰਾਂਸੀਸੀ ਸਨਮਾਨ

ਪਹਿਲੀ ਵਾਰ ਮਿਲਿਆ ਭਾਰਤੀ ਸ਼ੈਫ਼ ਨੂੰ ਫ਼ਰਾਂਸੀਸੀ ਸਨਮਾਨ

ਭਾਰਤ ਦੇ ਸ਼ੈਫ਼ ਪ੍ਰਿਯਮ ਚੈਟਰਜੀ ਨੂੰ ਫ਼ਰਾਂਸ ਦੇ ਰਾਜਦੂਤ ਅਲੈਗਜ਼ਾਂਦਰੇ ਜੈਗਲਰ ਵੱਲੋਂ ਫ਼ਰਾਂਸੀਸੀ ਐਵਾਰਡ ਸ਼ੇਵਲੀਅਰ ਡੀਆਈਯੂ ਮੇਰਿਟੇ ਐਗ੍ਰੀਕੋਲੇ (ਆਰਡਰ ਆਫ਼ ਐਗਰੀਕਲਚਰ ਮੈਰਿਟ) ਨਾਲ ਸਨਮਾਨਿਤ ਕੀਤਾ ਗਿਆ ਹੈ।  ਇਹ ਫ਼ਰਾਂਸੀਸੀ ਸਨਮਾਨ ਹਾਸਲ ਕਰਨ ਵਾਲੇ ਉਹ ਪਹਿਲੇ ਭਾਰਤੀ ਬਣ ਗਏ ਹਨ।

 

 

ਸੋਮਵਾਰ ਨੂੰ ਇੱਥੇ ਇੱਕ ਸਮਾਰੋਹ ਦੌਰਾਨ ਸ੍ਰੀ ਚੈਟਰਜੀ ਨੂੰ ਸਨਮਾਨਿਤ ਕੀਤਾ ਗਿਆ। ਸ੍ਰੀ ਜੈਗਲਰ ਨੇ ਦੱਸਿਆ ਕਿ ਭਾਰਤ ਤੇ ਫ਼ਰਾਂਸ ਵਿੱਚ ਇੱਕ ਸਮਾਨਤਾ ਹੈ ਕਿ ਉਹ ਖਾਣੇ ਤੇ ਸਿਰਫ਼ ਖਾਣੇ ਬਾਰੇ ਹੀ ਗੱਲ ਕਰਦੇ ਹਨ ਅਤੇ ਇੱਕ ਵੀ ਅਜਿਹੀ ਭਾਰਤੀ ਜਾਂ ਫ਼ਰਾਂਸੀਸੀ ਫ਼ਿਲਮ ਨਹੀਂ ਬਣੀ ਹੈ, ਜਿਸ ਵਿੱਚ ਖਾਣੇ ਬਾਰੇ ਵਿਖਾਇਆ ਗਿਆ ਹੋਵੇ।

 

 

ਜੈਗਲਰ ਨੇ ਕਿਹਾ ਕਿ – ‘ਪ੍ਰਿਯਮ, ਤੁਹਾਨੂੰ ਦਿੱਲੀ ਵਿੱਚ ਖ਼ੁਦ ਦੀ ਪਛਾਣ ਫ਼ਰਾਂਸੀਸੀ ਖਾਣੇ ਦੇ ਦੂਤ ਵਜੋਂ ਦੇਣੀ ਚਾਹੀਦੀ ਹੈ।’

 

 

ਪ੍ਰਸਿੱਧ ਫ਼ਰਾਂਸੀਸੀ ਸ਼ੈਫ਼ ਅਧੀਨ ਸਿੱਖਿਅਤ ਹੋਏ ਚੈਟਰਜੀ ਆਪਣੇ ਨਿਵਾਸ ਸਥਾਨ ਪੱਛਮੀ ਬੰਗਾਲ ਦੇ ਰਵਾਇਤੀ ਖਾਣਿਆਂ ਨੂੰ ਫ਼ਰਾਂਸੀਸੀ ਸ਼ਕਲ ਦੇਣ ਲਈ ਇਹ ਸਨਮਾਨ ਮਿਲਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An Indian Chef gets French honour First time