ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੰਗਾਪੁਰ ਪੁਲਿਸ ਨੂੰ ਜਾਅਲੀ ਕਾਲਾਂ ਕਰਨ ਵਾਲੇ ਭਾਰਤੀ ਨੂੰ 3 ਸਾਲ ਦੀ ਕੈਦ

ਸਿੰਗਾਪੁਰ ਪੁਲਿਸ ਨੂੰ ਜਾਅਲੀ ਕਾਲਾਂ ਕਰਨ ਵਾਲੇ ਭਾਰਤੀ ਨੂੰ 3 ਸਾਲ ਦੀ ਕੈਦ

ਸਿੰਗਾਪੁਰ ਪੁਲਿਸ ਨੂੰ ਐਂਵੇਂ ਝੂਠੀਆਂ ਕਾਲਾਂ ਕਰਨ ਵਾਲੇ ਪੰਜਾਬੀ ਗੁਰਚਰਨ ਸਿੰਘ (61) ਨੂੰ ਅਦਾਲਤ ਨੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਨੂੰ ਪਹਿਲਾਂ ਵੀ ਇਸ ਜੁਰਮ ਲਈ ਸਜ਼ਾ ਹੋ ਚੁੱਕੀ ਹੈ ਪਰ ਉਹ ਫਿਰ ਵੀ ਨਹੀਂ ਹਟੇ।


ਪ੍ਰਾਪਤ ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਇੱਥੇ ਕਲੀਨਰ (ਸਫ਼ਾਈ-ਸੇਵਕ) ਹਨ ਤੇ ਉਹ ਸ਼ਰਾਬ ਪੀ ਕੇ ਅਕਸਰ ਐਮਰਜੈਂਸੀ ਨੰਬਰ 999 `ਤੇ ਕਰ ਦਿੰਦੇ ਹਨ। ਉਨ੍ਹਾਂ ਅਜਿਹਾ ਆਖ਼ਰੀ ਵਾਰ ਬੀਤੇ ਜੂਨ ਮਹੀਨੇ ਦੌਰਾਨ ਦੋ ਦਿਨ ਕਈ ਵਾਰ ਕੀਤਾ ਸੀ। ਉਨ੍ਹਾਂ ਪਹਿਲੇ ਦਿਨ ਦੋ ਕਾਲਾਂ ਕੀਤੀਆਂ, ਜਦ ਕਿ ਦੂਜੇ ਦਿਨ ਉਨ੍ਹਾਂ 15 ਕਾਲਾਂ ਕੀਤੀਆਂ।


ਬੀਤੀ 10 ਜੂਨ ਨੂੰ ਉਨ੍ਹਾਂ ਇੱਕ ਪਬਲਿਕ ਟੈਲੀਫ਼ੋਨ ਬੂਥ ਤੋਂ ਪੁਲਿਸ ਨੂੰ ਫ਼ੋਨ ਕਰ ਕੇ ਆਪਰੇਟਰ ਨੂੰ ਆਖਿਆ: ‘‘ਤੂੰ ਬੇਵਕੂਫ਼ ਹੈਂ ਮੈਂ ਇਮੀਗ੍ਰੇਸ਼ਨ ਹਾਊਸ `ਚ ਇੱਕ ਡਾਇਨਾਮਾਈਟ ਲਾ ਦਿੱਤਾ ਹੈ।`` 


ਉੱਪ ਸਰਕਾਰੀ ਵਕੀਲ ਡੈਫ਼ਨੇ ਲਿਮ ਨੇ ਕਿਹਾ ਕਿ ਮੁਲਜ਼ਮ ਨੂੰ ਪਤਾ ਸੀ ਕਿ ਉਹ ਇਹ ਸਾਰੀ ਜਾਣਕਾਰੀ ਝੂਠੀ ਦੇ ਰਿਹਾ ਹੈ। ਪੁਲਿਸ ਨੇ ਫ਼ੋਨ ਕਾਲ ਦੀ ਲੋਕੇਸ਼ਨ ਦਾ ਪਤਾ ਲਾ ਕੇ ਗੁਰਚਰਨ ਸਿੰਘ ਨੂੰ ਉਸੇ ਦਿਨ ਗ੍ਰਿਫ਼ਤਾਰ ਕਰ ਲਿਆ। ਤਦ ਉਨ੍ਹਾਂ ਕੋਲੋਂ ਬੀਅਰ ਦੇ ਤਿੰਨ ਕੈਨ ਬਰਾਮਦ ਹੋਏ ਸਨ। ਇਸ ਦੇ ਬਾਵਜੂਦ ਬਾਅਦ `ਚ ਉਸੇ ਮਹੀਨੇ ਉਨ੍ਹਾਂ ਇੱਕ ਦਿਨ `ਚ 15 ਕਾਲਾਂ ਕੀਤੀਆਂ।


ਉਹ ਸਾਲ 2000 ਤੋਂ ਅਜਿਹਾ ਕੁਝ ਕਰ ਰਹੇ ਹਨ ਤੇ ਸਾਲ 2016 `ਚ ਉਨ੍ਹਾਂ ਨੂੰ ਦੋ ਸਾਲ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ।


ਪੁਲਿਸ ਨੂੰ ਵੀ ਪਤਾ ਹੈ ਕਿ ਗੁਰਚਰਨ ਸਿੰਘ ਹੁਰਾਂ ਦਾ ਦਿਮਾਗ਼ ਸ਼ਰਾਬ ਪੀ ਕੇ ਪੂਰੀ ਤਰ੍ਹਾਂ ਘੁੰਮ ਜਾਂਦਾ ਹੈ ਤੇ ਫਿਰ ਉਹ ਕਿਸੇ ਵੀ ਤਰ੍ਹਾਂ ਦੀ ਗੜਬੜੀ ਕਰ ਸਕਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An Indian gets 3 yrs imprisonment for prank calls