ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤ ਨਾਲ ਛੇੜਖਾਨੀ ਦੇ ਦੋਸ਼ ਹੇਠ ਭਾਰਤੀ ਨੌਜਵਾਨ ਨੂੰ ਯੂਕੇ ’ਚ 29 ਮਹੀਨਿਆਂ ਦੀ ਜੇਲ੍ਹ

ਮੁਲਜ਼ਮ ਰੋਹਿਤ ਸ਼ਰਮਾ। ਤਸਵੀਰ: ਇੰਡੀਪੈਂਡੈਂਟ, ਯੂ.ਕੇ.

ਇੰਗਲੈਂਡ (ਯੂਕੇ) ਵਿੱਚ ਪਿਛਲੇ 18 ਮਹੀਨਿਆਂ ਤੋਂ ਇੱਕ ਔਰਤ ਦਾ ਪਿੱਛਾ ਕਰਨ ਵਾਲੇ 28 ਸਾਲਾਂ ਦੇ ਇੱਕ ਭਾਰਤੀ ਨੌਜਵਾਨ ਨੂੰ 29 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।

 

 

ਮੁਲਜ਼ਮ ਰੋਹਿਤ ਸ਼ਰਮਾ ਨੂੰ ਲੰਦਨ ਦੇ ਆਇਲਵਰਥ ਕ੍ਰਾਊਨ ਕੋਰਟ ਵਿੱਚ ਬੁੱਧਵਾਰ ਨੂੰ ਔਰਤ ਦਾ ਪਿੱਛਾ ਕਰਨ, ਪਰੇਸ਼ਾਨ ਕਰਨ ਤੇ ਅਦਾਲਤ ਵਿੱਚ ਪੇਸ਼ ਨਾ ਹੋਣ ਦਾ ਦੋਸ਼ੀ ਪਾਇਆ ਗਿਆ ਸੀ। ਰੋਹਿਤ ਸ਼ਰਮਾ ਨੂੰ ਸਜ਼ਾ ਪੂਰੀ ਹੋਣ ਪਿੱਛੋਂ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ।

 

 

ਪੀੜਤ ਔਰਤ ਦਾ ਕਹਿਣਾ ਹੈ ਕਿ ਰੋਹਿਤ ਸ਼ਰਮਾ ਲਗਾਤਾਰ ਉਸ ਦਾ ਪਿੱਛਾ ਕਰਦਾ ਸੀ। ਉਹ ਦਿਨ ਵਿੱਚ ਘੱਟੋ–ਘੱਟ 40 ਵਾਰ ਉਸ ਨੂੰ ਫ਼ੋਨ ਕਰਦਾ ਸੀ। ਉਸ ਕੋਲ 15 ਵੱਖੋ–ਵੱਖਰੇ ਨੰਬਰ ਸਨ, ਜਿਸ ਕਾਰਨ ਉਸ ਨੂੰ ਬਲਾੱਕ ਕਰਨ ਦਾ ਵੀ ਕੋਈ ਲਾਭ ਨਹੀਂ ਹੁੰਦਾ ਸੀ। ਉਹ ਆਪਣੇ ਦੋਸਤਾਂ ਤੇ ਰਿਸ਼ਤੇਦਰਾਂ ਤੋਂ ਵੀ ਫ਼ੋਨ ਕਰਵਾਉਂਦਾ ਸੀ।

 

 

ਜਦੋਂ ਔਰਤ ਨਾਲ ਇਹ ਸਭ ਸ਼ੁਰੂ ਹੋਇਆ, ਤਦ ਉਸ ਦੀ ਉਮਰ 20 ਵਰ੍ਹੇ ਸੀ। ਔਰਤ ਲੰਦਨ ਦੀ ਇੱਕ ਦੁਕਾਨ ’ਚ ਕੰਮ ਕਰਦੀ ਸੀ। ਰੋਹਿਤ ਸਾਲ 2017 ਦੌਰਾਨ ਉਸ ਨੂੰ ਦੁਕਾਨ ਵਿੱਚ ਮਿਲਿਆ ਸੀ। ਉਸ ਨਾਲ ਮੁਲਜ਼ਮ ਦੀ ਗੱਲਬਾਤ ਹੋਈ ਸੀ, ਫਿਰ ਉਸੇ ਦਿਨ ਰੋਹਿਤ ਆਪਣੇ ਪਿਤਾ ਨਾਲ ਦੁਕਾਨ ਉੱਤੇ ਪੁੱਜ ਗਿਆ ਤੇ ਵਿਆਹ ਦੀਆਂ ਗੱਲਾਂ ਕਰਨ ਲੱਗਾ।

 

 

ਪੁਲਿਸ ਮੁਤਾਬਕ ਚਾਰ ਦਿਨਾਂ ਬਾਅਦ ਪਰੇਸ਼ਾਨ ਹੋ ਕੇ ਪੀੜਤ ਔਰਤ ਨੇ ਨੌਕਰੀ ਬਦਲ ਦਿੱਤੀ ਪਰ ਰੋਹਿਤ ਨੇ ਫਿਰ ਵੀ ਪਤਾ ਲਾ ਲਿਆ ਕਿ ਉਹ ਕਿੱਥੇ ਕੰਮ ਕਰਦੀ ਹੈ। ਉਸ ਦਾ ਫ਼ੋਨ ਨੰਬਰ ਵੀ ਉਸ ਨੇ ਪਤਾ ਲਾ ਲਿਆ। ਉਹ ਉਸ ਨੂੰ ਸੋਸ਼ਲ ਮੀਡੀਆ ਉੱਤੇ ਸੁਨੇਹੇ ਭੇਜਦਾ ਰਹਿੰਦਾ ਸੀ ਤੇ ਟੈਕਸਟ ਮੈਸੇਜ ਵੀ ਕਰਦਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An Indian youth sentenced 29 months imprisonment in UK for eve teasing