ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਨੌਜਵਾਨ ਦਾ ਲੰਦਨ ’ਚ ਕਤਲ, ਇੱਕ ਪਾਕਿਸਤਾਨੀ ’ਤੇ ਸ਼ੱਕ

ਭਾਰਤੀ ਨੌਜਵਾਨ ਦਾ ਲੰਦਨ ’ਚ ਕਤਲ, ਇੱਕ ਪਾਕਿਸਤਾਨੀ ’ਤੇ ਸ਼ੱਕ

ਹੈਦਰਾਬਾਦ ਦੇ 24 ਸਾਲਾ ਮੁਹੰਮਦ ਨਦੀਮੁੱਦੀਨ ਦਾ ਲੰਦਨ ਦੇ ਇੱਕ ਮਾੱਲ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਲੰਦਨ ਦੇ ਬਰਕਸ਼ਾਇਰ ਇਲਾਕੇ ਦੀ ਵੇਲਿੰਗਟਨ ਸਟ੍ਰੀਟ ਉੱਤੇ ਟੈਸਕੋ ਸੁਪਰ–ਮਾਰਕਿਟ ਦੀ ਪਾਰਕਿੰਗ ਵਿੱਚ ਉਸ ਦੀ ਲਾਸ਼ ਇੱਕ ਸੁਰੱਖਿਆ ਕਰਮਚਾਰੀ ਨੇ ਵੇਖੀ। ਨਦੀਮੁੱਦੀਨ ਇਸੇ ਮਾੱਲ ਵਿੱਚ ਕੰਮ ਕਰਦਾ ਸੀ।

 

 

ਨਦੀਮੁੱਦੀਨ ਦੇ ਮਾਪੇ ਤੇ ਉਸ ਦੀ ਪਤਨੀ ਵੀ ਲੰਦਨ ਵਿੱਚ ਹੀ ਰਹਿ ਰਹੇ ਹਨ। ਉਹ ਜਦੋਂ ਦੇਰ ਰਾਤ ਤੱਕ ਘਰ ਨਾ ਪਰਤਿਆ, ਤਾਂ ਉਨ੍ਹਾਂ ਨੇ ਸੁਪਰ–ਮਾਰਕਿਟ ਦੇ ਪ੍ਰਬੰਧਕਾਂ ਨੂੰ ਫ਼ੋਨ ਕੀਤਾ। ਉਸ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਨੇ ਮਾੱਲ ਦੇ ਅੰਦਰ ਤੇ ਬਾਹਰ ਸਾਰੇ ਪਾਸੇ ਚੈੱਕ ਕੀਤਾ।

 

 

ਨਦੀਮੁੱਦੀਨ ਦਾ ਪੋਸਟ–ਮਾਰਟਮ ਅੱਜ ਹੋਇਆ। ਲੰਦਨ ਪੁਲਿਸ ਨੂੰ ਇੱਕ ਪਾਕਿਸਤਾਨੀ ਨਾਗਰਿਕ ਉੱਤੇ ਸ਼ੱਕ ਹੈ, ਜੋ ਇਸੇ ਸੁਪਰ–ਮਾਰਕਿਟ ਵਿੱਚ ਕੰਮ ਕਰਦਾ ਹੈ।

 

 

ਨਦੀਮੁੱਦੀਨ ਨੇ ਹੈਦਰਾਬਾਦ ਦੇ ਇੱਕ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ ਤੇ ਉਹ 2012 ’ਚ ਭਾਰਤ ਤੋਂ ਲੰਦਨ ਆਇਆ ਸੀ। ਉਸ ਦੀ ਡਾਕਟਰ ਪਤਨੀ ਅਫ਼ਸ਼ਾਂ ਹਾਲੇ ਸਿਰਫ਼ 25 ਦਿਨ ਪਹਿਲਾਂ ਹੀ ਲੰਦਨ ਪੁੱਜੀ ਹੈ। ਉਹ ਗਰਭਵਤੀ ਹੈ ਤੇ ਉਹ ਭਾਰਤ ਨਹੀਂ ਪਰਤ ਸਕਦੀ ਕਿਉਂਕਿ ਉਸ ਨੂੰ ਅਜਿਹੀ ਹਾਲਤ ਵਿੱਚ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਮਿਲੇਗੀ। ਉਹ ਇਸ ਵੇਲੇ ਬੇਹੱਦ ਸਦਮੇ ਵਿੱਚ ਹੈ ਤੇ ਉਸ ਦੀ ਵੀ ਮਨੋਵਿਗਿਆਨਕ ਕਾਊਂਸਲਿੰਗ ਚੱਲ ਰਹੀ ਹੈ।

 

 

ਅਜਿਹੇ ਹਾਲਾਤ ਵਿੱਚ ਨਦੀਮ ਦੀ ਮ੍ਰਿਤਕ ਦੇਹ ਭਾਰਤ ਨਹੀਂ ਭੇਜੀ ਜਾ ਸਕਦੀ, ਇਸੇ ਲਈ ਉਸ ਨੂੰ ਇੰਗਲੈਂਡ ’ਚ ਹੀ ਦਫ਼ਨਾਇਆ ਜਾਵੇਗਾ। ਇਸੇ ਲਈ ਉਸ ਦੇ ਹੈਦਰਾਬਾਦ ਰਹਿੰਦੇ ਰਿਸ਼ਤੇਦਾਰ ਹੁਣ ਲੰਦਨ ਆਉਣ ਦੀਆਂ ਤਿਆਰੀਆਂ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An Indian youth stabbed to death in London A Pakistani is suspect