ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਅਨਿਲ ਅੰਬਾਨੀ ਹੁਣ ਨਹੀਂ ਰਹੇ ਅਮੀਰ, ਬਹੁਤ ਗ਼ਰੀਬ ਹੋਏ’

‘ਅਨਿਲ ਅੰਬਾਨੀ ਹੁਣ ਨਹੀਂ ਰਹੇ ਅਮੀਰ, ਬਹੁਤ ਗ਼ਰੀਬ ਹੋਏ’

ਕਿਸੇ ਵੇਲੇ ਦੁਨੀਆ ਦੇ ਸਭ ਤੋਂ ਵੱਧ ਅਮੀਰਾਂ ’ਚੋਂ ਇੱਕ ਮੰਨੇ ਜਾਂਦੇ ‘ਅਨਿਲ ਅੰਬਾਨੀ ਦਾ ਹੁਣ ਦੀਵਾਲ਼ਾ ਨਿੱਕਲ ਚੁੱਕਾ ਹੈ’। ਇਹ ਦਾਅਵਾ ਲੰਦਨ ਦੀ ਇੱਕ ਅਦਾਲਤ ’ਚ ਖ਼ੁਦ ਅਨਿਲ ਅੰਬਾਨੀ ਦੇ ਵਕੀਲਾਂ ਨੇ ਕੀਤਾ ਹੈ।

 

 

ਇੰਗਲੈਂਡ ਦੀ ਰਾਜਧਾਨੀ ਲੰਦਨ ਦੀ ਅਦਾਲਤ ’ਚ ਚੀਨ ਦੇ ਕੁਝ ਪ੍ਰਮੁੱਖ ਬੈਂਕਾਂ ਨੇ ਇੱਕ ਅਰਜ਼ੀ ਦਾਇਰ ਕੀਤੀ ਸੀ। ਇਸ ਅਰਜ਼ੀ ਉੱਤੇ ਸੁਣਵਾਈ ਦੌਰਾਨ ਅਨਿਲ ਅੰਬਾਨੀ ਦੇ ਵਕੀਲਾਂ ਨੇ ਇਹ ਗੱਲ ਆਖੀ ਹੈ।

 

 

ਇੰਡਸਟ੍ਰੀਅਲ ਐਂਡ ਕਮਰਸ਼ੀਅਲ ਬੈਂਕ ਆੱਫ਼ ਚਾਈਨਾ ਲਿਮਿਟੇਡ, ਚਾਈਨਾ ਡਿਵੈਲਪਮੈਂਟ ਬੈਂਕ ਤੇ ਐਕਸਿਮ ਬੈਂਕ ਆੱਫ਼ ਚਾਈਨਾ ਨੇ ਅਦਾਲਤ ਨੂੰ ਅੰਬਾਨੀ ਵਿਰੁੱਧ ਪੈਸੇ ਜਮ੍ਹਾ ਕਰਵਾਉਣ ਦਾ ਹੁਕਮ ਜਾਰੀ ਕਰਨ ਦੀ ਅਪੀਲ ਕੀਤੀ ਸੀ। ਇਨ੍ਹਾਂ ਬੈਂਕਾਂ ਦਾ ਕਹਿਣਾ ਹੈ ਕਿ ਅਨਿਲ ਅੰਬਾਨੀ ਨੇ ਫ਼ਰਵਰੀ 2012 ’ਚ ਪੁਰਾਣੇ ਕਰਜ਼ੇ ਅਦਾ ਕਰਨ ਲਈ ਲਗਭਗ 92.5 ਕਰੋੜ ਡਾਲਰ ਦੇ ਕਰਜ਼ੇ ਲਈ ਕਥਿਤ ਤੌਰ ਉੱਤੇ ਵਿਅਕਤੀਗਤ ਗਰੰਟੀ ਦੀ ਪਾਲਣਾ ਨਹੀਂ ਕੀਤੀ।

 

 

ਇਸ ਮਾਮਲੇ ’ਚ ਚੀਨ ਦੇ ਉਪਰੋਕਤ ਬੈਂਕਾਂ ਨੇ ਅਨਿਲ ਅੰਬਾਨੀ ਤੋਂ 68 ਕਰੋੜ ਡਾਲਰ ਦੀ ਵਸੂਲੀ ਦੀ ਮੰਗ ਕੀਤੀ ਹੈ।

 

 

ਇਸ ਮਾਮਲੇ ਦੀ ਸੁਣਵਾਈ ਦੌਰਾਨ ਲੰਦਨ ਦੀ ਅਦਾਲਤ ’ਚ ਜਸਟਿਸ ਡੇਵਿਡ ਵਾਕਸਮੈਨ ਨੇ ਅਨਿਲ ਅੰਬਾਨੀ ਨੂੰ 10 ਕਰੋੜ ਡਾਲਰ ਦੀ ਰਕਮ ਜਮ੍ਹਾ ਕਰਵਾਉਣ ਲਈ ਕਿਹਾ ਹੈ। ਇਸ ਲਈ ਅਦਾਲਤ ਨੇ ਅਨਿਲ ਅੰਬਾਨੀ ਨੂੰ ਛੇ ਹਫ਼ਤਿਆਂ ਦਾ ਸਮਾਂ ਦਿੱਤਾ ਹੈ।

 

 

ਅਦਾਲਤ ਨੇ ਨਾਲ ਹੀ ਇਹ ਵੀ ਕਿਹਾ ਹੈ ਕਿ ਉਹ ਇਹ ਨਹੀਂ ਮੰਨ ਸਕਦੇ ਕਿ ਅਨਿਲ ਅੰਬਾਨੀ ਕੋਲ ਹੁਣ ਕੋਈ ਪੈਸਾ ਨਹੀਂ ਰਿਹਾ ਜਾਂ ਉਨ੍ਹਾਂ ਦਾ ਪਰਿਵਾਰ ਸੰਕਟ ਦੀ ਹਾਲਤ ਵਿੱਚ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਰਿਹਾ।

 

 

ਅਨਿਲ ਅੰਬਾਨੀ ਦੇ ਵਕੀਲਾਂ ਨੇ ਅਦਾਲਤ ’ਚ ਸੁਣਵਾਈ ਦੌਰਾਨ ਆਖਿਆ ਕਿ – ‘ਅਨਿਲ ਅੰਬਾਨੀ ਦੀ ਜਾਇਦਾਦ 2012 ਦੇ ਬਾਅਦ ਤੋਂ ਹੀ ਘਟਦੀ ਜਾ ਰਹੀ ਹੈ। ਭਾਰਤ ਸਰਕਾਰ ਦੀ ਸਪੈਕਟਰਮ ਦੇਣ ਦੀ ਨੀਤੀ ਵਿੱਚ ਤਬਦੀਲੀ ਕਾਰਨ ਭਾਰਤੀ ਦੂਰਸੰਚਾਰ ਖੇਤਰ ਵਿੱਚ ਨਾਟਕੀ ਤਬਦੀਲੀ ਆਈ ਹੈ।’

 

 

ਅਨਿਲ ਅੰਬਾਨੀ ਦੇ ਵਕੀਲ ਰਾਬਰਟ ਹੌਵੇ ਨੇ ਅਦਾਲਤ ਨੂੰ ਦੱਸਿਆ ਕਿ ਸਾਲ 2012 ’ਚ ਅਨਿਲ ਅੰਬਾਨੀ ਦਾ ਨਿਵੇਸ਼ 7 ਅਰਬ ਡਾਲਰ ਤੋਂ ਵੱਧ ਦਾ ਸੀ। ਅੱਜ ਉਹ ਸਿਰਫ਼ 8.9 ਕਰੋੜ ਡਾਲਰ ਦਾ ਰਹਿ ਗਿਆ ਹੈ। ਜੇ ਉਨ੍ਹਾਂ ਦੀਆਂ ਦੇਣਦਾਰੀਆਂ ਨੂੰ ਜੋੜਿਆ ਜਾਵੇ, ਤਾਂ ਉਹ ਸਿਫ਼ਰ ’ਤੇ ਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anil Ambani now not rich becomes very poor