ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਸਟਿਨ ਟਰੂਡੋ ਦੀ ਕੈਬਨਿਟ ’ਚ ਪਹਿਲੀ ਹਿੰਦੂ ਮੰਤਰੀ ਬਣੀ ਅਨੀਤਾ ਆਨੰਦ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਆਪਣੇ ਨਵੀਂ ਮੰਤਰੀ ਮੰਡਲ ਦਾ ਐਲਾਨ ਕੀਤਾ ਹੈ। ਜਸਟਿਨ ਟਰੂਡੋ ਦੁਆਰਾ ਚੁਣੇ ਗਏ 7 ਨਵੇਂ ਚਿਹਰਿਆਂ ਚ ਭਾਰਤੀ ਮੂਲ ਦੀ ਅਨੀਤਾ ਇੰਦਰਾ ਆਨੰਦ ਵੀ ਸ਼ਾਮਲ ਹੈ।

 

 

ਦੱਸ ਦਈਏ ਕਿ ਅਨੀਤਾ ਆਨੰਦ ਕੈਨੇਡਾ ਦੀ ਨਵੀਂ ਸਰਕਾਰ ਦੇ ਮੰਤਰੀ ਮੰਡਲ ਚ ਜਗ੍ਹਾ ਪ੍ਰਾਪਤ ਕਰਨ ਵਾਲੀ ਪਹਿਲੀ ਹਿੰਦੂ ਹੈ।

 

 

ਹਾਲਾਂਕਿ, ਉਹ ਇਕਲੌਤੀ ਭਾਰਤੀ ਨਹੀਂ ਹੈ ਜਿਸ ਨੂੰ ਟਰੂਡੋ ਦੀ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਹੈ। ਕੀਤੇ ਗਏ ਐਲਾਨ ਅਨੁਸਾਰ ਅਨੀਤਾ ਨੂੰ ਲੋਕ ਸੇਵਾ ਅਤੇ ਖਰੀਦ ਮੰਤਰੀ ਦੇ ਅਹੁਦੇ ਲਈ ਨਿਯੁਕਤ ਕੀਤਾ ਜਾਵੇਗਾ।

 

 

 

ਇਸ ਤੋਂ ਪਹਿਲਾਂ ਉਹ ਹਿੰਦੂ ਸਭਿਅਤਾ ਦੇ ਕੈਨੇਡੀਅਨ ਅਜਾਇਬ ਘਰ ਦੀ ਪ੍ਰਧਾਨ ਵੀ ਰਹਿ ਚੁੱਕੀ ਹੈ। ਅਨੀਤਾ ਪਹਿਲੀ ਹਿੰਦੂ ਹਨ ਜਿਸ ਨੂੰ ਕੈਨੇਡਾ ਸਰਕਾਰ ਦੇ ਮੰਤਰੀ ਮੰਡਲ ਚ ਸ਼ਾਮਲ ਕੀਤਾ ਗਿਆ ਹੈ।

 

ਟੋਰਾਂਟੋ ਯੂਨੀਵਰਸਿਟੀ ਚ ਕਾਨੂੰਨ ਦੇ ਪ੍ਰੋਫੈਸਰ ਅਨੀਤਾ ਆਨੰਦ ਦਾ ਜਨਮ ਨੋਵਾ ਸਕੋਸ਼ੀਆ ਸੂਬੇ ਦੇ ਕੈਂਟੇਵਿਲ ਸ਼ਹਿਰ ਚ ਹੋਇਆ ਸੀ। ਉਨ੍ਹਾਂ ਦੇ ਦੋਵੇਂ ਮਾਪੇ ਡਾਕਟਰ ਹਨ। ਉਨ੍ਹਾਂ ਦੀ ਸਵਰਗਵਾਸੀ ਮਾਂ ਸਰੋਜ ਰਾਮ ਪੰਜਾਬ ਦੇ ਅੰਮ੍ਰਿਤਸਰ ਤੋਂ ਹਨ ਤੇ ਉਨ੍ਹਾਂ ਦੇ ਪਿਤਾ ਐਸ ਵੀ ਆਨੰਦ ਤਾਮਿਲਿਅਨ ਹਨ।

 

ਅਨੀਤਾ ਆਨੰਦ ਹੁਣ ਚਾਰ ਬੱਚਿਆਂ ਦੀ ਮਾਂ ਹੈ। ਉਹ ਓਕਵਿਲੇ ਖੇਤਰ ਚ ਇੰਡੋ-ਕੈਨੇਡੀਅਨ ਕਮਿਊਨਿਟੀ ਨਾਲ ਵੀ ਨੇੜਿਓਂ ਜੁੜੀ ਹੋਈ ਹੈ। ਉਨ੍ਹਾਂ ਨੇ ਏਅਰ ਇੰਡੀਆ ਫਲਾਈਟ-182 ਦੇ ਅੱਤਵਾਦੀ ਬੰਬ ਧਮਾਕਿਆਂ ਦੀ ਜਾਂਚ ਲਈ ਕਮਿਸ਼ਨ ਆਫ ਇਨਕੁਆਰੀ ਚ ਵੀ ਖੋਜ ਕੀਤੀ।

 

ਦੱਸ ਦੇਈਏ ਕਿ ਇਸ ਵਾਰ ਟਰੂਡੋ ਨੇ ਆਪਣੀ ਮੰਤਰੀ ਮੰਡਲ ਚ 36 ਮੈਂਬਰ ਦਿੱਤੇ ਹਨ। ਜਿਨ੍ਹਾਂ ਚੋਂ ਚਾਰ ਭਾਰਤੀ ਮੂਲ ਦੇ ਹਨ। ਅਨੀਤਾ ਆਨੰਦ ਤੋਂ ਇਲਾਵਾ ਨਵਦੀਪ ਸਿੰਘ ਬੈਂਸ, ਬਰਦੀਸ਼ ਚੱਗਰ ਅਤੇ ਹਰਜੀਤ ਸਿੰਘ ਸੱਜਣ ਸ਼ਾਮਲ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anita Anand became the first Hindu minister in PM Justin Trudeau s cabinet