ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘26/11 ਜਿਹਾ ਹਮਲਾ ਮੁੜ ਹੋਇਆ ਤਾਂ ਭਾਰਤ-ਪਾਕਿ ਵਿਚਾਲੇ ਛਿੜ ਸਕਦੀ ਜੰਗ`

‘26/11 ਜਿਹਾ ਹਮਲਾ ਮੁੜ ਹੋਇਆ ਤਾਂ ਭਾਰਤ-ਪਾਕਿ ਵਿਚਾਲੇ ਛਿੜ ਸਕਦੀ ਜੰਗ`

ਅਮਰੀਕੀ ਵਿਦਵਾਨਾਂ, ਸਾਬਕਾ ਸਫ਼ੀਰਾਂ ਅਤੇ ਅਧਿਕਾਰੀਆਂ ਨੇ ਕਿਹਾ ਹੈ ਕਿ ਜੇ ਭਾਰਤ `ਤੇ 26/11 ਜਿਹਾ ਹਮਲਾ ਮੁੜ ਹੋਇਆ, ਤਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਵੀ ਛਿੜ ਸਕਦੀ ਹੈ। ਅਮਰੀਕੀ ਚਿੰਤਕਾਂ ਨੇ ਇਹ ਪ੍ਰਗਟਾਵਾ ਸੋਮਵਾਰ ਨੂੰ ਸਾਲ 2008 ਦੇ ਮੁੰਬਈ ਹਮਲਿਆਂ ਦੌਰਾਨ ਮਾਰੇ ਗਏ ਸੈਂਕੜੇ ਵਿਅਕਤੀਆਂ ਦੀ 10ਵੀਂ ਬਰਸੀ ਤੋਂ ਪਹਿਲਾਂ ਕੀਤਾ।


ਪਾਕਿਸਤਾਨ ਦੀ ਅੱਤਵਾਦੀ ਜੱਥੇਬੰਦੀ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਦੇ ਉਸ ਹਮਲੇ `ਚ ਅਮਰੀਕੀ ਨਾਗਰਿਕਾਂ ਸਣੇ 166 ਵਿਅਕਤੀ ਮਾਰੇ ਗਏ ਸਨ। ਪੁਲਿਸ ਨੇ 9 ਅੱਤਵਾਦੀਆਂ ਨੂੰ ਮਾਰ ਸੁੱਟਿਆ ਸੀ; ਜਦ ਕਿ ਅਜਮਲ ਕਸਾਬ ਨੂੰ ਗ੍ਰਿਫ਼ਤਾਰ ਕਰ ਕੇ ਸੁਪਰੀਮ ਕੋਰਟ `ਚ ਸੁਣਵਾਈ ਤੋਂ ਬਾਅਦ ਫਾਂਸੀ `ਤੇ ਲਟਕਾ ਦਿੱਤਾ ਗਿਆ ਸੀ। ਮੁੰਬਈ ਹਮਲੇ ਨੂੰ 10 ਸਾਲ ਹੋਣ ਦੇ ਬਾਵਜੂਦ ਪਾਕਿਸਤਾਨ `ਚ ਇਸ ਦੇ ਕਿਸੇ ਵੀ ਸ਼ੱਕੀ ਨੂੰ ਹਾਲੇ ਤੱਕ ਸਜ਼ਾ ਨਹੀਂ ਮਿਲੀ; ਜਿਸ ਤੋਂ ਪਤਾ ਲੱਗਦਾਾ ਹੈ ਕਿ ਇਹ ਮਾਮਲਾ ਕਦੇ ਵੀ ਉਸ ਦੀ ਤਰਜੀਹ `ਤੇ ਨਹੀਂ ਰਿਹਾ।


ਅਮਰੀਕੀ ਖ਼ੁਫ਼ੀਆ ਏਜੰਸੀ ਸੀਆਈਏ ਦੇ ਸਾਬਕਾ ਅਧਿਕਾਰੀ ਬਰੂਸ ਰੀਡਲ ਨੇ ਕਿਹਾ ਕਿ 26/11 ਹਮਲੇ ਦੇ ਪੀੜਤਾਂ ਨੂੰ ਹੁਣ ਵੀ ਹਮਲੇ ਦੇ ਸਰਗਨਿਆਂ ਅਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਵਿਰੁੱਧ ਇਨਸਾਫ਼ ਵੇਖਣਾ ਬਾਕੀ ਹੈ ਪਰ ਪਾਕਿਸਤਾਨ `ਚ ਇਹ ਨਾਮੁਮਕਿਨ ਜਿਹਾ ਲੱਗਦਾ ਹੈ।


ਰੀਡਲ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਕਿਸੇ ਦੂਜੇ ਹਮਲੇ ਦਾ ਨਤੀਜਾ ਦੋਵੇਂ ਦੇਸ਼ਾਂ ਵਿਚਾਲੇ ਜੰਗ ਹੋ ਸਕਦਾ ਹੈ। ਅਮਰੀਕਾ `ਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਤੇ ਫਿ਼ਲਹਾਲ ਹਡਸਨ ਇੰਸਟੀਚਿਊਟ `ਚ ਦੱਖਣੀ ਤੇ ਮੱਧ ਏਸ਼ੀਆ ਦੇ ਸੀਨੀਅਰ ਫ਼ੈਲੋ ਅਤੇ ਡਾਇਰੈਕਟਰ ਹੁਸੈਨ ਹੱਕਾਨੀ ਨੇ ਕਿਹਾ ਕਿ ਅਮਰੀਕਾ-ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਕੜਵਾਹਟ ਦੇ ਚੱਲਦਿਆਂ ਭਾਰਤ `ਚ ਇੱਕ ਹੋਰ ਅੱੱਤਵਾਦੀ ਹਮਲਾ ਹੋਣ `ਤੇ ਹਾਲਾਤ `ਤੇ ਕਿਵੇਂ ਕਾਬੂ ਪਾਇਆ ਜਾਵੇਗਾ, ਇਸ ਬਰੇ ਕੁਝ ਨਹੀਂ ਕਿਹਾ ਜਾ ਸਕਦਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:another 26 11 attack may provoke Indo Pak war