ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਤੋਂ ਬਾਅਦ ਹੁਣ ਦੁਨੀਆ ’ਚ ਫੈਲਣ ਲੱਗਾ ਇੱਕ ਹੋਰ ਘਾਤਕ ਰੋਗ

ਕੋਰੋਨਾ ਵਾਇਰਸ ਤੋਂ ਬਾਅਦ ਹੁਣ ਦੁਨੀਆ ’ਚ ਫੈਲਣ ਲੱਗਾ ਇੱਕ ਹੋਰ ਘਾਤਕ ਰੋਗ

ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਦੁਨੀਆ ਦੇ 55 ਤੋਂ ਵੱਧ ਦੇਸ਼ਾਂ ’ਚ ਫੈਲ ਗਿਆ ਹੈ। ਉਸ ਨੂੰ ਰੋਕਣ ਦਾ ਕੋਈ ਠੋਸ ਤਰੀਕਾ ਜਾਂ ਇਲਾਜ ਹਾਲੇ ਤੱਕ ਨਹੀਂ ਲੱਭਾ; ਉੱਪਰੋਂ ਇੱਕ ਹੋਰ ਭੇਤ–ਭਰੀ ਬੀਮਾਰੀ ਹੁਣ ਲੋਕਾਂ ਦੀ ਜਾਨ ਲੈਣ ’ਤੇ ਤੁਲ ਗਈ ਹੈ। ਇਸ ਬੀਮਾਰੀ ਦੇ ਲਪੇਟ ’ਚ ਆਉਣ ’ਤੇ ਲੋਕਾਂ ਦੇ ਮੂੰਹ ਅਤੇ ਨੱਕ ’ਚੋਂ ਖ਼ੂਨ ਨਿੱਕਲ ਰਿਹਾ ਹੈ ਅਤੇ ਅੱਖਾਂ ਪੀਲ਼ੀਆਂ ਹੋ ਜਾਂਦੀਆਂ ਹਨ। ਉਸ ਤੋਂ ਬਾਅਦ ਮਰੀਜ਼ਾਂ ਦੀ ਮੌਤ ਹੋ ਰਹੀ ਹੈ।

 

 

ਇੱਥੋਪੀਆ ਦੇ ਸੋਮਾਲੀ ’ਚ ਇਹ ਭੇਤ–ਭਰੀ ਬੀਮਾਰੀ ਹੁਣ ਤੱਕ 15 ਵਿਅਕਤੀਆਂ ਦੀਆਂ ਜਾਨਾਂ ਲੈ ਚੁੱਕੀ ਹੈ। ‘ਦਿ ਗਾਰਡੀਅਨ’ ਦੀ ਰਿਪੋਰਟ ਮੁਤਾਬਕ ਸਥਾਨਕ ਲੋਕ ਇਸ ਭੇਤ–ਭਰੀ ਬੀਮਾਰੀ ਪਿੱਛੇ ਚੀਨੀ ਤੇਲ ਡ੍ਰਿਲਿੰਗ ਰਾਹੀਂ ਨਿੱਕਲ ਰਹੇ ਜ਼ਹਿਰੀਲੀ ਰਹਿੰਦ–ਖੂਹੰਦ ਨੂੰ ਜ਼ਿੰਮੇਵਾਰ ਦੱਸ ਰਹੇ ਹਨ।

 

 

ਇਸ ਬੀਮਾਰੀ ਦਾ ਸਭ ਤੋਂ ਵੱਧ ਅਸਰ ਸੋਮਾਲੀ ਦੇ ਇੱਕ ਗੈਸ ਪ੍ਰੋਜੈਕਟ ਲਾਗਲੇ ਪਿੰਡਾਂ ’ਚ ਵਿਖਾਈ ਦਿੱਤਾ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਪਹਿਲਾਂ ਪੀੜਤਾਂ ਦੀਆਂ ਅੱਖਾਂ ਪੀਲ਼ੀਆਂ ਹੋ ਰਹੀਆਂ ਹਨ ਤੇ ਬੁਖ਼ਾਰ ਆਉਣ ਨਾਲ ਸਮੁੱਚੇ ਸਰੀਰ ਵਿੱਚ ਸੋਜ਼ਿਸ਼ ਆ ਜਾਂਦੀ ਹੈ। ਫਿਰ ਅਚਾਨਕ ਅੱਖਾਂ ਤੇ ਮੂੰਹ ’ਚੋਂ ਖ਼ੂਨ ਨਿੱਕਲਣ ਲੱਗਦਾ ਹੈ ਅਤੇ ਅੰਤ ਮੌਤ ਹੋ ਜਾਂਦੀ ਹੈ।

 

 

ਇਸ ਤੋਂ ਇਲਾਵਾ ਇਸ ਅਣਪਛਾਤੀ ਬੀਮਾਰੀ ਦੇ ਹੋਰ ਲੱਛਣਾਂ ’ਚ ਹਥੇਲੀਆਂ ਪੀਲ਼ੀਆਂ ਹੋ ਜਾਂਦੀਆਂ ਹਨ, ਭੁੱਖ ਨਹੀਂ ਲੱਗਦੀ ਤੇ ਨੀਂਦਰ ਨਹੀਂ ਆਉਂਦੀ। ਹੁਣ ਤੱਕ ਇਥੋਪੀਆ ਖੇਤਰ ਵਿੱਚ ਸਿਹਤ ਤੇ ਵਾਤਾਵਰਣ ਸੰਕਟ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਹੈ।

 

 

ਇਹ ਕਿਹੜੀ ਬੀਮਾਰੀ ਹੈ ਤੇ ਇਸ ਪਿੱਛੇ ਕਾਰਨ ਕੀ ਹੈ – ਇਸ ਬਾਰੇ ਹਾਲੇ ਕੁਝ ਵੀ ਸਪੱਸ਼ਟ ਨਹੀਂ ਹੋਇਆ। ਲੋਕਾਂ ਨੂੰ ਸ਼ੱਕ ਹੈ ਕਿ ਇਹ ਸਭ ਰਸਾਇਣ ਕੂੜਾ–ਕਰਕਟ ਕਾਰਨ ਹੋਇਆ ਹੈ ਤੇ ਉਸੇ ਕਾਰਨ ਇੱਥੋਂ ਦੀ ਪਾਣੀ ਦੀ ਸਪਲਾਈ ਨੂੰ ਬਰਬਾਦ ਕਰ ਦਿੱਤਾ ਹੈ।

 

 

ਜਿਗਜਿਗਾ ਨਿਵਾਸੀ ਖਾਦਰ ਆਬਦੀ ਅਬਦੁੱਲ੍ਹਾਹੀ ਦੀ ਇਸ ਭੇਤ–ਭਰੀ ਬੀਮਾਰੀ ਨਾਲ ਮੌਤ ਹੋ ਗਈ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਮਹਾਮਾਰੀ ਲਈ ਕੈਲੂਬ (ਗੈਸ ਖੇਤਰ) ਨੂੰ ਜ਼ਿੰਮੇਵਾਰ ਦੱਸਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Another fatal disease spreading in the world after Corona Virus