ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ 'ਚ ਇਕ ਹੋਰ ਹਿੰਦੂ ਮੰਦਰ ਨੂੰ ਬਣਾਇਆ ਨਿਸ਼ਾਨਾ, ਮੂਰਤੀਆਂ ਦੀ ਕੀਤੀ ਭੰਨਤੋੜ

ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਘੱਟਗਿਣਤੀਆਂ ਨਾਲ ਉੱਥੇ ਪੱਖਪਾਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇੱਕ ਵਾਰ ਫਿਰ ਉੱਥੇ ਕੁੱਝ ਲੋਕਾਂ ਨੇ ਮੰਦਰ 'ਤੇ ਹਮਲਾ ਕੀਤਾ ਹੈ। ਜਾਣਕਾਰੀ ਅਨੁਸਾਰ ਸਿੰਧ ਸੂਬੇ ਦੇ ਮਾਤਾ ਰਾਣੀ ਭਾਤੀਆਣੀ ਮੰਦਰ ਦੀ ਭੰਨਤੋੜ ਕੀਤੀ ਗਈ ਹੈ। ਇਸੇ ਮਹੀਨੇ ਉੱਥੇ ਪਵਿੱਤਰ ਧਾਰਮਿਕ ਥਾਂ ਨਨਕਾਣਾ ਸਾਹਿਬ ਦੇ ਗੁਰਦੁਆਰੇ 'ਤੇ ਵੀ ਪੱਥਰ ਮਾਰੇ ਗਏ ਸਨ।
 

'ਡਾਨ' ਅਖ਼ਬਾਰ ਦੀ ਰਿਪੋਰਟ ਅਨੁਸਾਰ ਸਿੰਧ ਸੂਬੇ ਦੇ ਛਾਚਰੋ ਸ਼ਹਿਰ ਸਥਿਤ ਮਾਤਾ ਰਾਣੀ ਭਾਤੀਆਣੀ ਮੰਦਰ 'ਚ ਐਤਵਾਰ ਰਾਤ ਚਾਰ ਲੋਕਾਂ ਨੇ ਭੰਨਤੋੜ ਕੀਤੀ। ਪਾਕਿਸਤਾਨੀ ਪੱਤਰਕਾਰ ਨਾਇਲਾ ਇਨਾਯਤ ਨੇ ਆਪਣੇ ਟਵਿੱਟਰ ਹੈਂਡਲ 'ਤੇ ਚਾਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸੇ ਨੇ ਮੂਰਤੀ 'ਤੇ ਕਾਲਾ ਰੰਗ ਪਾਇਆ ਹੈ। ਇਸ ਤੋਂ ਇਲਾਵਾ ਭੰਨਤੋੜ ਵੀ ਕੀਤੀ ਗਈ ਹੈ। ਨਾਲ ਹੀ ਮੰਦਰ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ।
 

 

ਨਾਇਲਾ ਨੇ ਲਿਖਿਆ, "ਸਿੰਧ 'ਚ ਇੱਕ ਹੋਰ ਹਿੰਦੂ ਮੰਦਰ ਦੀ ਭੰਨਤੋੜ ਕੀਤੀ ਗਈ ਹੈ। ਥਾਰਪਰਕਰ ਦੇ ਛਾਚਰੋ 'ਚ ਭੀੜ ਨੇ ਮਾਤਾ ਰਾਣੀ ਭਾਟੀਆਣੀ ਮੰਦਰ 'ਚ ਪਵਿੱਤਰ ਮੂਰਤੀ ਅਤੇ ਗ੍ਰੰਥਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ।" ਉੱਧਰ ਛਾਚਰੋ ਥਾਣਾ ਇੰਚਾਰਜ ਹੁਸੈਨ ਬਕਸ ਰਾਜਰ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
 

ਪਾਕਿਸਤਾਨ 'ਚ ਹਿੰਦੂ ਸਭ ਤੋਂ ਵੱਡਾ ਘੱਟ-ਗਿਣਤੀ ਭਾਈਚਾਰਾ ਹੈ। ਸਰਕਾਰ ਦਾ ਮੰਨਣਾ ਹੈ ਕਿ ਉੱਥੇ 75 ਲੱਖ ਹਿੰਦੂ ਰਹਿੰਦੇ ਹਨ ਜਦਕਿ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਬਾਦੀ 90 ਲੱਖ ਤੋਂ ਜ਼ਿਆਦਾ ਹੈ। ਜ਼ਿਆਦਾਤਰ ਹਿੰਦੂ ਆਬਾਦੀ ਸਿੰਧ ਸੂਬੇ 'ਚ ਰਹਿੰਦੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Another Hindu temple attacked in Pakistan Sindh goddess statue desecrated