ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟਰੇਲੀਆ 'ਤੇ ਇਕ ਹੋਰ ਵੱਡਾ ਸੰਕਟ, ਜੰਗਲ ਦੀ ਅੱਗ ਮਗਰੋਂ ਹੜ੍ਹ ਦਾ ਖ਼ਤਰਾ

ਮੀਂਹ ਅਤੇ ਝੱਖੜ ਨੇ ਪੂਰਬੀ ਆਸਟਰੇਲੀਆ ਦੇ ਜੰਗਲਾਂ ਚ ਲੰਬੇ ਸਮੇਂ ਤੋਂ ਚੱਲੀ ਅੱਗ ਨੂੰ ਬੁਝਾ ਦਿੱਤਾ ਹੈ ਪਰ ਕੁਝ ਖੇਤਰਾਂ ਚ ਹੜ੍ਹ ਆਉਣ ਦੀ ਸੰਭਾਵਨਾ ਦਾ ਕਾਰਨ ਬਣ ਗਿਆ ਹੈ। ਦੇਸ਼ ਦੇ ਦੱਖਣ ਅਤੇ ਦੱਖਣ ਪੂਰਬੀ ਖੇਤਰਾਂ ਦੇ ਜੰਗਲਾਂ ਚ ਭਾਰੀ ਅੱਗ ਲੱਗਣ ਦਾ ਸਿਲਸਿਲਾ ਜਾਰੀ ਹੈ ਕਿਉਂਕਿ ਹਾਲੇ ਤਕ ਇਥੇ ਮੀਂਹ ਨਹੀਂ ਪਿਆ ਹੈ। ਇਸ ਚ ਦੱਖਣੀ ਤੱਟ 'ਤੇ ਕੰਗਾਰੂ ਆਈਲੈਂਡ 'ਤੇ ਜੰਗਲੀ ਜੀਵਣ ਨਾਲ ਭਰੇ ਜੰਗਲ ਵੀ ਸ਼ਾਮਲ ਹਨ।

 

ਸੰਕਟ ਨਾਲ ਜੂਝ ਰਹੇ ਦੇਸ਼ ਦੇ ਸਭ ਤੋਂ ਵੱਧ ਅਬਾਦੀ ਵਾਲੇ ਨਿਊ ਸਾਊਥ ਵੇਲਜ਼ (ਐਨਐਸਡਬਲਯੂ) ਸੂਬੇ ਦੀ ਫਾਇਰ ਸਰਵਿਸ ਨੇ ਕਿਹਾ ਕਿ ਅੱਗ ਸ਼ਨੀਵਾਰ ਨੂੰ 75 ਥਾਵਾਂ ‘ਤੇ ਬਲਦੀ ਰਹੀ ਜਦਕਿ ਕੁਝ ਦਿਨ ਪਹਿਲਾਂ ਇਹ ਗਿਣਤੀ 100 ਤੋਂ ਵੱਧ ਸੀ।

 

ਸੂਬੇ ਦੀ ਦਿਹਾਤੀ ਫਾਇਰ ਸਰਵਿਸ ਨੇ ਕਿਹਾ ਕਿ ਅੱਗ ਵਾਲੀਆਂ ਥਾਵਾਂ 'ਤੇ ਲਗਾਤਾਰ ਮੀਂਹ ਪੈ ਰਿਹਾ ਹੈ। ਮੀਂਹ ਅਤੇ ਘੱਟ ਤਾਪਮਾਨ ਕਾਰਨ ਬਣੀਆਂ ਅਨੁਕੂਲ ਹਾਲਤਾਂ ਬਾਕੀ ਥਾਵਾਂ 'ਤੇ ਅੱਗ 'ਤੇ ਕਾਬੂ ਪਾਉਣ ਦੇ ਯਤਨਾਂ ਚ ਸਹਾਇਤਾ ਕਰ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Another major crisis on Australia threat of shadow flood after forest fire