ਅਮਰੀਕਾ ’ਚ ਐਤਵਾਰ ਨੂੰ ਭਾਰਤ ਦੇ 71ਵੇਂ ਗਣਤੰਤਰ ਦਿਵਸ ਦਾ ਜਸ਼ਨ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਘੱਟੋ–ਘੱਟ 30 ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ। ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿੱਚ ਸ਼ਾਮਲ ਜ਼ਿਆਦਾਤਰ ਲੋਕ ਪ੍ਰਵਾਸੀ ਭਾਰਤੀ ਹੀ ਸਨ।
ਇਸ ਦੌਰਾਨ ਕੁਝ ਲੋਕ CAA ਦੇ ਹੱਕ ਵਿੱਚ ਵੀ ਸਾਹਮਣੇ ਆਏ। ਉਨ੍ਹਾਂ ਦੀ ਦਲੀਲ ਸੀ ਕਿ ਭਾਰਤ ਨੂੰ ਆਪਣੇ ਗੁਆਂਢੀ ਦੇਸ਼ਾਂ ’ਚ ਵੱਸਦੇ ਘੱਟ–ਗਿਣਤੀਆਂ ਨਾਲ ਸਬੰਧਤ ਲੋਕਾਂ ਦੀ ਪਰਵਾਹ ਹੈ ਅਤੇ ਸੀਏਏ ਦਾ ਭਾਰਤੀ ਨਾਗਰਿਕਾਂ ’ਤੇ ਕੋਈ ਅਸਰ ਨਹੀਂ ਪਵੇਗਾ।
ਇਹ ਵੀ ਇੱਕ ਹਕੀਕਤ ਸੀ ਕਿ ਰੋਸ ਮੁਜ਼ਾਹਰਾਕਾਰੀਆਂ ਦੇ ਮੁਕਾਬਲੇ CAA ਦੇ ਹੱਕ ਵਿੱਚ ਡਟਣ ਵਾਲੇ ਪ੍ਰਵਾਸੀ ਭਾਰਤੀਆਂ ਦੀ ਗਿਣਤੀ ਬਹੁਤ ਘੱਟ ਸੀ। ਉਨ੍ਹਾਂ ਭਾਰਤ ਦੇ ਧਰਮ–ਨਿਰਪੇਖ ਤਾਣੇ–ਬਾਣੇ ਉੱਤੇ ਮੌਜੂਦ ਖ਼ਤਰਾ ਮੰਡਰਾਉਣ ਦੀ ਗੱਲ ਵੀ ਆਖੀ।
ਨਿਊ ਯਾਰਕ, ਸ਼ਿਕਾਗੋ, ਹਿਊਸਟਨ, ਐਟਲਾਂਟਾ ਤੇ ਸਾਨ ਫ਼੍ਰਾਂਸਿਸਕੋ ਦੇ ਭਾਰਤੀ ਵਣਜ ਦੂਤਾਵਾਸ ਤੇ ਵਾਸ਼ਿੰਗਟਨ ’ਚ ਭਾਰਤੀ ਦੂਤਾਵਾਸ ’ਚ ਪ੍ਰਦਰਸ਼ਨਕਾਰੀਆਂ ਨੇ ‘ਭਾਰਤ ਮਾਤਾ ਕੀ ਜੈ’ ਅਤੇ ‘ਹਿੰਦੂ, ਮੁਸਲਿਮ, ਸਿੱਖ, ਈਸਾਈ – ਆਪਸ ਮੇਂ ਸਬ ਭਾਈ–ਭਾਈ’ ਦੇ ਨਾਅਰੇ ਲਾਏ।
ਸੀਏਏ ਵਿਰੁੱਧ ਸਭ ਤੋਂ ਵੱਡਾ ਪ੍ਰਦਰਸ਼ਨ ਸ਼ਿਕਾਗੋ ’ਚ ਕੀਤਾ ਗਿਆ; ਜਿੱਥੇ ਭਾਰਤੀ ਮੂਲ ਦੇ ਅਮਰੀਕੀ ਵੱਡੀ ਗਿਣਤੀ ’ਚ ਇਕੱਠੇ ਹੋਏ ਤੇ ਕਈ ਮੀਲ ਲੰਮੀ ਮਨੁੱਖੀ ਲੜੀ ਵੀ ਉਨ੍ਹਾਂ ਬਣਾਈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ’ਚ 500 ਤੋਂ ਵੱਧ ਭਾਰਤੀ–ਅਮਰੀਕਨਾਂ ਨੇ ਵ੍ਹਾਈਟ ਹਾਉਸ ਨੇੜੇ ਭਾਰਤੀ ਦੂਤਾਵਾਸ ਕੋਲ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਤੱਕ ਮਾਰਚ ਕੀਤਾ।
ਅਮਰੀਕਾ ਦੇ ਲਗਭਗ 30 ਸ਼ਹਿਰਾਂ ’ਚ ਬੀਤੇ ਦਿਨੀਂ ਗਠਤ ਸੰਗਠਨ ‘ਕੁਲੀਸ਼ਨ ਟੂ ਸਟੌਪ ਜੈਨੋਸਾਈਡ’ ਨੇ ਵਿਰੋਧ ਪ੍ਰਦਰਸ਼ਨ ਕੀਤੇ। ਇਸ ਵਿੱਚ ਭਾਰਤੀ–ਅਮਰੀਕੀ ਮੁਸਲਿਮ ਪ੍ਰੀਸ਼ਦ (IAMC), ਈਕੁਐਲਿਟੀ ਲੈਬਜ਼, ਬਲੈਕ ਲਾਈਵਜ਼ ਮੈਟਰ (BLM), ਜਿਊਇਸ਼ ਵਾਇਸ ਫ਼ਾਰ ਪੀਸ (JBP) ਅਤੇ ਮਨੁੱਖੀ ਅਧਿਕਾਰਾਂ ਲਈ ਹਿੰਦੂ (HFHR) ਜਿਹੇ ਕਈ ਸੰਗਠਨ ਸ਼ਾਮਲ ਹਨ।
ਮੈਗਸੇਸੇ ਪੁਰਸਕਾਰ ਜੇਤੂ ਸੰਦੀਪ ਪਾਂਡੇ ਨੇ ਵਾਸ਼ਿੰਗਟਨ ਡੀਸੀ ’ਚ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ CAA ਅਤੇ NRC ਵਿਰੁੱਧ ਹੋ ਰਹੇ ਪ੍ਰਦਰਸ਼ਨ ਕਰ ਰਹੇ ਆਮ ਲੋਕਾਂ ਉੱਤੇ ਵਹਿਸ਼ੀਆਨਾ ਕਾਰਵਾਈ ਕੀਤੇ ਜਾਣ ਕਾਰਨ ਅਜਿਹੇ ਹਾਲਾਤ ਬਣੇ ਕਿ ਸਰਕਾਰ ਦੇ ਕਥਿਤ ਵੱਖਵਾਦੀ–ਫਿਰਕੂ ਤੇ ਫ਼ਾਸ਼ੀਵਾਦੀ ਏਜੰਡੇ ਨੂੰ ਚੁਣੌਤੀ ਦੇਣ ਲਈ ਔਰਤਾਂ ਨੂੰ ਵੱਡੀ ਗਿਣਤੀ ’ਚ ਸੜਕਾਂ ’ਤੇ ਉੱਤਰਨਾ ਪਿਆ।
Indian-Americans Protest In 30 US Cities Against CAA On Republic Day https://t.co/bdk8PLwVvO pic.twitter.com/vqs7VDgww0
— TechBuzz (@TechBuzz_weekly) January 27, 2020