ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ `ਚ ਪਰਵਾਸੀਆਂ ਖਿ਼ਲਾਫ਼ ਸਖ਼ਤੀ ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰੇ

ਅਮਰੀਕਾ `ਚ ਪਰਵਾਸੀਆਂ ਖਿ਼ਲਾਫ਼ ਸਖ਼ਤੀ ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰੇ

1 / 3ਅਮਰੀਕਾ `ਚ ਪਰਵਾਸੀਆਂ ਖਿ਼ਲਾਫ਼ ਸਖ਼ਤੀ ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰੇ

ਅਮਰੀਕਾ `ਚ ਪਰਵਾਸੀਆਂ ਖਿ਼ਲਾਫ਼ ਸਖ਼ਤੀ ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰੇ

2 / 3ਅਮਰੀਕਾ `ਚ ਪਰਵਾਸੀਆਂ ਖਿ਼ਲਾਫ਼ ਸਖ਼ਤੀ ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰੇ

ਅਮਰੀਕਾ `ਚ ਪਰਵਾਸੀਆਂ ਖਿ਼ਲਾਫ਼ ਸਖ਼ਤੀ ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰੇ

3 / 3ਅਮਰੀਕਾ `ਚ ਪਰਵਾਸੀਆਂ ਖਿ਼ਲਾਫ਼ ਸਖ਼ਤੀ ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰੇ

PreviousNext

ਅਮਰੀਕਾ ਦੀ ਨਵੀਂ ਸਖ਼ਤ ਇਮੀਗ੍ਰੇਸ਼ਨ ਨੀਤੀ ਦੇ ਮੁੱਦੇ `ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜ਼ੋਰਦਾਰ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇਸ ਮਾਮਲੇ ਦਾ ਵਧੀਆ ਪੱਖ ਇਹ ਹੈ ਕਿ ਇਹ ਵਿਰੋਧ ਜਿ਼ਆਦਾਤਰ ਸਥਾਨਕ ਗੋਰੇ ਨਿਵਾਸੀਆਂ ਵੱਲੋਂ ਕੀਤਾ ਜਾ ਰਿਹਾ ਹੈ।

ਸਨਿੱਚਰਵਾਰ ਨੂੰ ਅਮਰੀਕਾ ਦੇ ਲਗਭਗ ਸਾਰੇ ਵੱਡੇ ਸ਼ਹਿਰਾਂ ਤੇ ਛੋਟੇ ਕਸਬਿਆਂ ਵਿੱਚ ਹਜ਼ਾਰਾਂ ਲੋਕਾਂ ਨੇ ਟਰੰਪ ਦੀ ਨਵੀਂ ਸਖ਼ਤ ਇਮੀਗ੍ਰੇਸ਼ਨ ਨੀਤੀ ਦਾ ਜ਼ੋਰਦਾਰ ਵਿਰੋਧ ਕਰਦਿਆਂ ਜ਼ਬਰਦਸਤ ਰੋਸ ਮਾਰਚ ਕੀਤੇ। ਰੋਸ ਮੁਜ਼ਾਹਰਾਕਾਰੀ ਗੋਰਿਆਂ ਦੀ ਦਲੀਲ ਸੀ ਕਿ ਉਹ ਇਹ ਨਹੀਂ ਚਾਹੁੰਦੇ ਕਿ ਬੱਚਿਆਂ ਨੂੰ ਪਿੰਜਰਿਆਂ `ਚ ਕੈਦ ਕੀਤਾ ਜਾਵੇ।

ਨਿਊ ਯਾਰਕ ਤੋਂ ਲੈ ਕੇ ਲਾਸ ਏਂਜਲਸ ਤੱਕ ਪਰਵਾਸੀਆਂ ਦਾ ਸਦਾ ਸੁਆਗਤ ਕਰਨ ਵਾਲੇ ਸ਼ਹਿਰਾਂ `ਚ 700 ਤੋਂ ਵੱਧ ਰੋਸ ਮਾਰਚ ਹੋਏ। ਇਸ ਮਾਮਲੇ ਦਾ ਦਿਲਚਸਪ ਪੱਖ ਇਹ ਵੀ ਹੇ ਕਿ ਇਹ ਰੋਸ ਮਾਰਚ ਸੱਤਾਧਾਰੀ ਪਾਰਟੀ ਰੀਪਬਲਿਕਨ ਵਾਲੀਆਂ ਸਰਕਾਰਾਂ ਦੇ ਰਾਜਾਂ ਵਿੱਚ ਵੀ ਹੋਏ।

ਟੈਕਸਾਸ `ਚ ਉਹ ਮੈਕਐਲਨ ਦੇ ਬਾਰਡਰ ਪੈਟਰੋਲ ਸਟੇਸ਼ਨ `ਤੇ ਇਕੱਠੇ ਹੋਏ ਕਿਉਂਕਿ ਇਸ ਜਗ੍ਹਾ ਦੇ ਨਾਲ ਹੀ ਇੱਕ ਹਿਰਾਸਤ ਕੇਂਦਰ ਹੈ, ਜਿੱਥੇ ਕੁਝ ਪ੍ਰਵਾਸੀ ਬੱਚਿਆਂ ਨੂੰ ਕਥਿਤ ਤੌਰ `ਤੇ ਪਿੰਜਰਿਆਂ ਵਿੱਚ ਕੈਦ ਕਰ ਕੇ ਰੱਖਿਆ ਗਿਆ ਹੈ। ਨਿਊ ਜਰਸੀ ਦੇ ਬੈਡਮਿਨਸਟਰ ਦੇ ਗੌਲਫ਼ ਰਿਜ਼ੌਰਟ ਲਾਗੇ ਇੱਕ ਸੜਕ ਦੇ ਕੋਣੇ `ਤੇ ਅਜਿਹਾ ਇੱਕ ਰੋਸ ਮਾਰਚ ਹੋਇਆ, ਜਿੱਥੇ ਰਾਸ਼ਟਰਪਤੀ ਟਰੰਪ ਇਸ ਵੇਲੇ ਆਪਣੀਆਂ ਸਨਿੱਚਰਵਾਰ ਤੇ ਐਤਵਾਰ ਦੀਆਂ ਛੁੱਟੀਆਂ ਮਨਾ ਰਹੇ ਹਨ।

ਇਨ੍ਹਾਂ ਰੋਸ ਮਾਰਚਾਂ ਵਿੱਚ ਬਹੁਤ ਸਾਰੀਆਂ ਪ੍ਰਸਿੱਧ ਹਸਤੀਆਂ ਨੇ ਵੀ ਭਾਗ ਲਿਆ। ਰੋਸ ਮੁਜ਼ਾਹਰੇ ਸ਼ਹਿਰਾਂ ਦੇ ਪਾਰਕਾਂ ਤੇ ਡਾਊਨਟਾਊਨ ਸਕੁਏਰ `ਚ ਵੀ ਹੋਏ। ਅਲ ਪਾਸੋ - ਟੈਕਸਾਸ, ਜੁਆਰੇਜ਼ - ਮੈਕਸੀਕੋ, ਐਂਟਲਰ - ਨੌਰਥ ਡਕੋਟਾ ਤੋਂ ਵੀ ਵੱਡੇ ਪੱਧਰ `ਤੇ ਲੋਕਾਂ ਨੇ ਇਨ੍ਹਾਂ ਮਾਰਚਾਂ ਵਿੱਚ ਭਾਗ ਲਿਆ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anti immigration protests demonstrations in US