ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰਜਨਟੀਨਾ ਦੀ ਪੁਲਿਸ ਸਾਰਜੈਂਟ ਨੇ ਰੋਂਦੇ ਬੱਚੇ ਨੂੰ ਪਿਆਇਆ ਦੁੱਧ, ਮਿਲੀ ਤਰੱਕੀ

ਅਰਜਨਟੀਨਾ ਦੀ ਪੁਲਿਸ ਸਾਰਜੈਂਟ ਨੇ ਰੋਂਦੇ ਬੱਚੇ ਨੂੰ ਪਿਆਇਆ ਦੁੱਧ, ਮਿਲੀ ਤਰੱਕੀ

ਇੱਕ ਮਹਿਲਾ ਪੁਲਿਸ ਸਾਰਜੈਂਟ ਸੈਲੇਸਟੇ ਜੈਕਲੀਨ ਅਯਾਲਾ ਨੇ ਡਿਊਟੀ ਦੌਰਾਨ ਇੱਕ ਰੋਂਦੇ ਬੱਚੇ ਨੂੰ ਆਪਣੀ ਛਾਤੀ ਦਾ ਦੁੱਧ ਪਿਆ ਕੇ ਉਸ ਨੂੰ ਚੁੱਪ ਕਰਵਾਇਆ। ਆਮ ਤੌਰ `ਤੇ ਮਹਿਲਾ ਪੁਲਿਸ ਅਧਿਕਾਰੀ ਇੰਝ ਨਹੀਂ ਕਰਦੀਆਂ, ਇਸੇ ਲਈ ਇਸ ਨੂੰ ਜੈਕਲੀਨ ਦਾ ਇੱਕ ਬੇਹੱਦ ਵਿਲੱਖਣ ਤੇ ਪਿਆਰਾ ਅੰਦਾਜ਼ ਸਮਝ ਕੇ ਉਸ ਨੂੰ ਤਰੱਕੀ ਦੇ ਕੇ ਹੋਰ ਵੀ ਵੱਡੀ ਅਫ਼ਸਰ ਬਣਾ ਦਿੱਤਾ ਗਿਆ ਹੈ।


ਇਹ ਸਾਰਜੈਂਟ ਜੈਕਲੀਨ ਅਰਜਨਟੀਨਾ ਦੇ ਬੇਰਿਸੋ ਇਲਾਕੇ `ਚ ਬੱਚਿਆਂ ਦੇ ਇੱਕ ਹਸਪਤਾਲ `ਚ ਗਸ਼ਤੀ ਡਿਊਟੀ `ਤੇ ਸੀ ਕਿ ਉਸ ਨੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ।


ਦਰਅਸਲ, ਸਾਰਜੈਂਟ ਜੈਕਲੀਨ ਹਾਲੇ ਪਿੱਛੇ ਜਿਹੇ ਹੀ ਮਾਂ ਬਣੀ ਸੀ ਤੇ ਉਹ ਬੱਚੇ ਦੇ ਰੋਣ ਤੇ ਉਸ ਦੀ ਭੁੱਖ ਦੇ ਦਰਦ ਨੂੰ ਸਮਝ ਸਕਦੀ ਸੀ। ਇਸੇ ਲਈ ਉਸ ਨੇ ਤੁਰੰਤ ਉਸ ਬੱਚੇ ਨੂੰ ਆਪਣੀ ਛਾਤੀ ਦਾ ਦੁੱਧ ਚੁੰਘਾਉਣਾ ਸ਼ੁਰੂ ਕਰ ਦਿੱਤਾ। ਉਹ ਬੱਚਾ ਹਾਲੇ ਪਿੱਛੇ ਜਿਹੇ ਆਪਣੀ ਮਾਂ ਤੋਂ ਵਿੱਛੜਿਆ ਸੀ। ਉਸ ਦੇ ਅਜਿਹੇ ਤੋੜ-ਵਿਛੋੜੇ ੇਦਾ ਕਾਰਨ ਤੁਰੰਤ ਪਤਾ ਨਹੀਂ ਲੱਗ ਸਕਿਆ।


ਸੀਐੱਨਐੱਨ ਦੀ ਰਿਪੋਰਟ ਅਨੁਸਾਰ ਉੱਚ ਅਧਿਕਾਰੀਆਂ ਨੇ ਇਸ ਨੂੰ ਬੇਹੱਦ ਅਸਾਧਾਰਣ ਛਿਣ ਮੰਨਿਆ। ਇੱਕ ਸਾਥੀ ਪੁਲਿਸ ਅਧਿਕਾਰੀ ਮਾਰਕੋਸ ਹੈਰੇਡੀਆ ਨੇ ਜੈਕਲੀਨ ਦੀ ਤਸਵੀਰ ਖਿੱਚ ਕੇ ਫ਼ੇਸਬੁੱਕ `ਤੇ ਪਾ ਦਿੱਤੀ। ਹੁਣ ਤੱਕ ਇਸ ਨੂੰ ਸਵਾ ਲੱਖ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ।


ਇਹ ਘਟਨਾ ਬੀਤੀ 14 ਅਗਸਤ ਨੂੰ ਵਾਪਰੀ ਸੀ ਤੇ ਅਰਜਨਟੀਨਾ `ਚ ਉਹ ਦਿਨ ‘ਮਹਿਲਾ ਅਧਿਕਾਰੀਆਂ ਦਾ ਰਾਸ਼ਟਰੀ ਦਿਵਸ` ਵਜੋਂ ਮਨਾਇਆ ਜਾਂਦਾ ਹੈ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Argentina Police Seargent breastfed infant got promotion