ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ਦੇ ਤਿੰਨ ਦੇਸ਼ ਹਨੇਰੇ ’ਚ ਡੁੱਬੇ, ਗਲੀਆਂ ਤੇ ਸੜਕਾਂ ਨੇ ਵੱਟੀ ਚੁੱਪ

ਬਿਜਲੀ ਸਪਲਾਈ ਠੱਪ ਹੋਣ ਕਾਰਨ ਦੱਖਣੀ ਅਮਰੀਕੀ ਦੇਸ਼ ਅਰਜਨਟੀਨਾ, ਉਰਗਵੇ ਅਤੇ ਪਰਾਗਵੇ ਐਤਵਾਰ ਨੂੰ ਘੁੱਪ ਹਨੇਰੇ ਚ ਡੁੱਬ ਗਿਆ । ਗਲੀਆਂ ਅਤੇ ਸੜਕਾਂ ਦੂਰ-ਦੁਰਾਡੇ ਤਕ ਰੌਲੇ ਰੱਪੇ ਤੋਂ ਪਰ੍ਹੇ ਸੀ। ਟ੍ਰੈਫ਼ਿਕ ਲਾਈਟਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਨਾਲ 5 ਕਰੋੜ ਤੋਂ ਵੱਧ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

 

ਜਾਣਕਾਰੀ ਮੁਤਾਬਕ ਬਿਯੂਨਸ ਆਇਰਸ ਚ ਬਿਜਲੀ ਨਾ ਹੋਣ ਬਾਵਜੂਦ ਇਕ ਅੱਧੀ ਦੁਕਾਨਾਂ ਹੀ ਖੁੱਲ੍ਹ ਸਕੀ ਜਦਕਿ ਲੋਕਾਂ ਨੇ ਜਰਨੇਟਰ ਆਦਿ ਨਾਲ ਆਪਣਾ ਕਿਸੇ ਤਰ੍ਹਾਂ ਕੰਮ ਚਲਾਇਆ। ਦੂਜੇ ਪਾਸੇ ਉਰਗਵੇ ਦੀ ਰਾਜਧਾਨੀ ਮੋਂਟੇਵਿਡਿਓ ਚ ਬਿਜਲੀ ਸਪਲਾਈ ਠੱਪ ਹੋ ਗਈ।

 

ਇਸ ਦੌਰਾਨ ਬਿਜਲੀ ਸਪਲਾਈ ਕੰਪਨੀ ਯੂਟੀਈ ਮੁਤਾਬਕ ਸਵੇਰੇ 7 ਵਜੇ ਬਿਜਲੀ ਸਪਲਾਈ ਠੱਪ ਹੋ ਗਈ। ਕੰਪਨੀ ਮੁਤਾਬਕ ਅਜਿਹਾ ਅਰਜਨਟੀਨਾ ਚ ਹੋਈ ਗਲਤੀ ਕਾਰਨ ਅਜਿਹਾ 1ਹੋਇਆ।

 

ਹਾਲਾਂਕਿ ਅਰਜਨਟੀਨਾ ਦੇ ਊਰਜਾ ਸਕੱਤਰ ਨੇ ਦਸਿਆ ਕਿ ਇਸੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਹੋਲੀ-ਹੋਲੀ ਪਰਾਗਵੇ ਚ ਬਿਜਲੀ ਸਪਲਾਈ ਮੁੜ ਬਹਾਲ ਹੋ ਰਹੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Argentina Uruguay Blackout After Power Cut