ਤੇਜ਼ੀ ਨਾਲ ਹੋ ਰਹੇ ਆਰਥਿਕ ਵਿਕਾਸ ਦੇ ਬਾਵਜੂਦ ਏਸ਼ੀਆ-ਪ੍ਰਸ਼ਾਂਤ ਖੇਤਰ `ਚ ਅਜੇ ਵੀ ਕਰੀਬ 50 ਕਰੋੜ ਲੋਕ ਭੁੱਖ ਨਾਲ ਲੜ ਰਹੇ ਹਨ, ਕਿਉਂਕਿ ਖੁਰਾਕ ਸੁਰੱਖਿਆ ਅਤੇ ਬੁਨਿਆਦੀ ਜੀਵਨ ਪੱਧਰ `ਚ ਸੁਧਾਰ ਸਬੰਧੀ ਤਰੱਕੀ ਬੰਦ ਹੋ ਗਈ ਹੈ। ਭਾਸ਼ਾ ਅਨੁਸਾਰ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਇਕ ਰਿਪੋਰਟ `ਚ ਇਹ ਗੱਲ ਕਹੀ ਗਈ ਹੈ।
ਖੁਰਾਕ ਤੇ ਖੇਤੀਬਾੜੀ ਸੰਗਠਨ ਅਤੇ ਸੰਯੁਕਤ ਰਾਸ਼ਟਰ ਦੀਆਂ ਤਿੰਨ ਏਜੰਸੀਆਂ ਵੱਲੋਂ ਸਾਂਝੀ ਇਸ ਰਿਪੋਰਟ `ਚ ਕਿਹਾ ਗਿਆ ਹੈ ਕਿ ਤੁਲਨਾਤਮਕ ਤੌਰ `ਤੇ ਵਧੀਆ ਸ਼ਹਿਰਾਂ ਜਿਵੇਂ ਬੈਂਕਾਕ ਅਤੇ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ `ਚ ਵੀ ਗਰੀਬ ਪਰਿਵਾਰ ਆਪਣੇ ਬੱਚਿਆਂ ਲਈ ਚੰਗੇ ਖਾਣੇ ਦਾ ਪ੍ਰਬੰਧ ਨਹੀਂ ਕਰ ਸਕਦੇ। ਇਸਦਾ ਉਨ੍ਹਾਂ ਦੀ ਸਿਹਤ ਅਤੇ ਭਵਿੱਖ `ਚ ਉਤਪਾਦਕਤਾ `ਤੇ ਗੰਭੀਰ ਪ੍ਰਭਾਵ ਪੈਦਾ ਹੈ।
ਬੈਂਕਾਕ `ਚ 2017 `ਚ ਇਕ ਤਿਹਾਈ ਤੋਂ ਜਿ਼ਆਦਾ ਬੱਚਿਆਂ ਨੂੰ ਯੋਗ ਮਾਤਰਾਂ `ਚ ਭੋਜਨ ਨਹੀਂ ਮਿਲ ਰਿਹਾ ਸੀ। ਰਿਪੋਰਟ `ਚ ਇਕ ਸਰਕਾਰੀ ਸਰਵੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪਾਕਿਸਤਾਨ `ਚ ਸਿਰਫ 4 ਫੀਸਦੀ ਬੱਚਿਆਂ ਨੂੰ ਘੱਟੋ ਘੱਟ ਸਵੀਕਾਰ ਭੋਜਨ ਮਿਲ ਰਿਹਾ ਹੈ।