ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦ ਦਾ ਵੱਡਾ ਕਾਰਨ ਸੀ ਧਾਰਾ–370: PM ਮੋਦੀ

ਅੱਤਵਾਦ ਦਾ ਵੱਡਾ ਕਾਰਨ ਸੀ ਧਾਰਾ–370: PM ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਸਵੇਰੇ ਬੈਂਕਾਕ ’ਚ ਆਦਿੱਤਿਆ ਬਿਰਲਾ ਸਮੂਹ ਦੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿਵੇਸ਼ ਲਈ ਦੁਨੀਆ ਦੀਆਂ ਸਭ ਤੋਂ ਦਿਲਕਸ਼ ਅਰਥ–ਵਿਵਸਥਾਵਾਂ ਵਿੱਚੋਂ ਭਾਰਤ ਇੱਕ ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਹੁਣ 5 ਟ੍ਰਿਲੀਅਨ ਡਾਲਰ ਦੀ ਅਰਥ–ਵਿਵਸਥਾ ਬਣਨ ਦਾ ਸੁਫ਼ਨਾ ਵੇਖ ਰਿਹਾ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਸਾਲ 2014 ਦੌਰਾਨ ਜਦੋਂ ਉਨ੍ਹਾਂ ਦੀ ਸਰਕਾਰ ਨੇ ਕਾਰਜ–ਭਾਰ ਸੰਭਾਲਿਆ ਸੀ; ਤਦ ਭਾਰਤ ਦੀ ਜੀਡੀਪੀ 2 ਟ੍ਰਿਲੀਅਨ ਅਮਰੀਕੀ ਡਾਲਰ ਸੀ। ਪੰਜ ਸਾਲਾਂ ਵਿੱਚ ਅਸੀਂ ਇਸ ਨੂੰ ਲਗਭਗ 3 ਟ੍ਰਿਲੀਅਨ ਡਾਲਰ ਤੱਕ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿੱਚ ਮਿਹਨਤੀ ਕਰ–ਦਾਤਿਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਜਾਂਦੀ ਹੈ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਟੈਕਸ ਖੇਤਰ ਵਿੱਚ ਬਹੁਤ ਅਹਿਮ ਕੰਮ ਕੀਤੇ ਹਨ। ਉਨ੍ਹਾਂ ਨਿਵੇਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਨਿਵੇਸ਼ ਲਈ ਇਹ ਸਭ ਤੋਂ ਬਿਹਤਰ ਸਮਾਂ ਹੈ।

 

 

ਇਸ ਤੋ਼ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ–ਕਸ਼ਮੀਰ ’ਚ ਧਾਰਾ–370 ਦੀਆਂ ਜ਼ਿਆਦਾਤਰ ਵਿਵਸਥਾਵਾਂ ਰੱਦ ਕਰਨ ਦਾ ਜ਼ਿਕਰ ਕੁਝ ਅਸਿੱਧੇ ਤਰੀਕੇ ਕੀਤਾ ਹੈ। ਉਨ੍ਹਾਂ ਜੰਮੂ–ਕਸ਼ਮੀਰ ਸੂਬੇ ਦੀ ਵੰਡ ਕਰ ਕੇ ਉਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ (UTs) ਵੰਡਣ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਭਾਰਤ ਨੇ ਅੱਤਵਾਦ ਤੇ ਵੱਖਵਾਦ ਪਿਛਲੇ ਇੱਕ ਵੱਡੇ ਕਾਰਨ ਨੂੰ ਖ਼ਤਮ ਕਰ ਦਿੱਤਾ ਹੈ।

 

 

ਸ੍ਰੀ ਨਰਿੰਦਰ ਮੋਦੀ ਨੇ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਪ੍ਰਵਾਸੀ ਭਾਰਤੀਆਂ ਦੇ ਸਮਾਰੋਹ ਦੌਰਾਨ ਜਦੋਂ ਕਸ਼ਮੀਰ ਬਾਰੇ ਇਹ ਗੱਲ ਆਖੀ, ਤਾਂ ਉੱਥੇ ਮੌਜੂਦ ਲਗਭਗ 5,000 ਲੋਕਾਂ ਨੇ ਜ਼ਬਰਦਸਤ ਤਾੜੀਆਂ ਵਜਾ ਕੇ ਉਨ੍ਹਾਂ ਦਾ ਅਭਿਨੰਦਨ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Article 370 was a big Reason behind terrorism says PM Modi