ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈ ਕਾਮਰਸ ਵੈਬਸਾਈਟਾਂ `ਤੇ ਝੂਠੇ ਰੀਵਿਊ ਪੜ੍ਹਨ ਲਈ ਮਸ਼ੀਨ ਤਿਆਰ

ਈ ਕਾਮਰਸ ਵੈਬਸਾਈਟਾਂ `ਤੇ ਝੂਠੇ ਰੀਵਿਊ ਪੜ੍ਹਨ ਲਈ ਮਸ਼ੀਨ ਤਿਆਰ

ਵਿਗਿਆਨੀਆਂ ਨੇ ਅਜਿਹੀ ਆਰਟੀਫੀਸ਼ੀਅਲ ੲੰਟੇਲੀਜੈਂਸ (ਏਆਈ) ਪ੍ਰਣਾਲੀ ਵਿਕਸਿਤ ਕੀਤੀ ਹੈ ਜੋ ਆਨਲਾਈਨ ਈ ਕਾਮਰਸ ਵੈਬਸਾਈਟਾਂ `ਤੇ ਮਸ਼ੀਨਾਂ ਨਾਲ ਤਿਆਰ ਕੀਤੇ ਗਏ ਝੂਠੇ ਰੀਵਿਊ ਦੀ ਪਹਿਚਾਣ ਕਰ ਸਕਦਾ ਹੇ। ਨਿਊਜ਼ ਏਜੰਸੀ ਭਾਸ਼ਾ ਦੀ ਖਬਰ ਮੁਤਾਬਕ ਖੋਜ਼ ਕਰਤਾਵਾਂ ਦਾ ਕਹਿਣਾ ਹੈ ਕਿ ਕਈ ਕੰਪਨੀਆਂ ਗ੍ਰਾਹਕਾਂ ਦੇ ਲਈ ਆਪਣੇ ਪ੍ਰੋਡਕਟ ਅਤੇ ਸੇਵਾਵਾਂ ਦੇ ਰੀਵਿਊ ਪੇਸ਼ ਕਰਦੀਆਂ ਹਨ। ਇਨ੍ਹਾਂ ਵੈਬਸਾਈਟਾਂ ਤੋਂ ਖਰੀਦਦਾਰੀ ਕਰਨ ਵਾਲੇ 10 `ਚੋਂ 9 ਲੋਕ ਇਨ੍ਹਾਂ ਰੀਵਿਊ ਨੂੰ ਪੜ੍ਹਦੇ ਹਨ ਅਤੇ ਉਨ੍ਹਾਂ ਨੂੰ ਸਹੀ ਮੰਨਦੇ ਹਨ।


ਹਾਲਾਂਕਿ ਇਹ ਸਾਰੇ ਰੀਵਿਊ ਸਹੀ ਨਹੀਂ ਹੁੰਦੇ। ਲੋਕਾਂ ਵੱਲੋਂ ਵੈਬਸਾਈਟਾਂ `ਤੇ ਝੂਠੇ ਰੀਵਿਊ ਲਿਖਿਆ ਜਾਣਾ ਅੱਜਕੱਲ੍ਹ ਬਹੁਤ ਆਮ ਗੱਲ ਹੋ ਗਈ ਹੈ। ਪ੍ਰੰਤੂ ਅੱਜਕੱਲ੍ਹ ਮਸ਼ੀਨਾਂ ਨਾਲ ਤਿਆਰ ਕੀਤੇ ਜਾਣ ਵਾਲੇ ਝੂਠੇ ਰੀਵਿਊ ਦੀ ਗਿਣਤੀ ਬਹੁਤ ਵੱਧ ਗਈ ਹੈ।


ਅਮਰੀਕਾ ਦੀ ਆਲਟੋ ਯੂਨੀਵਰਸਿਟੀ ਦੇ ਖੋਜੀ ਮਿਕਾ ਜੁਟੀ ਦੇ ਅਨੁਸਾਰ ਝੂਠੇ ਰੀਵਿਊ ਐਲਗੋਰੀਦਿਮ `ਤੇ ਆਧਾਰਿਤ ਹੁੰਦੇ ਹਨ ਅਤੇ ਅੱਜ ਕੱਲ੍ਹ ਇਹ ਬਣਾਉਣਾ ਅਤੇ ਪੋਸਟ ਕਰਨਾ ਬੇਹੱਦ ਆਸਾਨ ਹੋ ਗਏ ਹਨ।
ਲੋਕਾਂ ਨੂੰ ਅਕਸਰ ਵਾਸਤਵਿਕ ਅਤੇ ਝੂਠੇ ਰੀਵਿਊ `ਚ ਅੰਤਰ ਸਮਝ ਨਹੀਂ ਆਉਂਦਾ। ਕੰਪਨੀਆਂ ਇਸ ਤਰ੍ਹਾਂ ਦੇ ਝੂਠੇ ਰੀਵਿਊ ਦੀ ਵਰਤੋਂ ਕਰਕੇ ਆਪਣੀ ਵਿਕਰੀ ਵਧਾਉਣ ਦੀ ਕੋਸਿ਼ਸ਼ ਕਰਦੀਆਂ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:artificial intelligence can spot fake online reviews on online e-commerce websites