ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਸ਼ੀਆ ਦੇ ਪੰਜ ਦੇਸ਼ਾਂ ’ਚ ਹੋਏ 2017 ਦੇ ਅੱਧੇ ਵੱਧ ਅੱਤਵਾਦੀ ਹਮਲੇ : ਅਮਰੀਕਾ

ਅਮਰੀਕਾ ਨੇ ਕਿਹਾ ਹੈ ਕਿ 2017 ਚ ਦੁਨੀਆ ਚ ਹੋਏ ਕੁੱਲ ਅੱਤਵਾਦੀ ਹਮਲਿਆਂ ਚ 59 ਫੀਸਦ ਹਮਲੇ ਭਾਰਤ ਅਤੇ ਪਾਕਿਸਤਾਨ ਸਮੇਤ ਏਸ਼ੀਆ ਮਹਾਂਦੀਪ ਦੇ ਪੰਜ ਮੁਲਕਾਂ ਚ ਹੋਏ। ਵੀਰਵਾਰ ਨੂੰ ਜਾਰੀ ਵਿਦੇਸ਼ ਮੰਤਰਾਲਾ ਦੀ ਇੱਕ ਸਾਲਾਨਾ ਰਿਪੋਰਟ ਚ ਕਿਹਾ ਗਿਆ ਹੈ ਕਿ 2017 ਚ ਹੋਏ ਅੱਤਵਾਦੀ ਹਮਲਿਆਂ ਦਾ ਸਿ਼ਕਾਰ ਸਭ ਤੋਂ ਜਿ਼ਆਦਾ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਇਰਾਕ ਅਤੇ ਫਿਲੀਪੀਨ ਹੋਏ ਹਨ।

 

ਰਿਪੋਰਟ ਚ ਇਹ ਵੀ ਖੁਲਾਸਾ ਕੀਤਾ ਗਿਆ ਕਿ ਪਹਿਲਾਂ ਦੇ ਮੁਕਾਬਲੇ ਪਿਛਲੇ ਸਾਲ ਪੂਰੀ ਦੁਨੀਆ ਚ ਹੋਏ ਅੱਤਵਾਦੀ ਹਮਲਿਆਂ ਦੀ ਗਿਣਤੀ ਚ 23 ਫੀਸਦ ਦੀ ਘਾਟ ਆਈ ਹੈ ਜਿਸ ਕਾਰਨ ਇਨ੍ਹਾਂ ਅੱਤਵਾਦੀ ਹਮਲਿਆਂ ਚ ਮਰਨ ਵਾਲਿਆਂ ਲੋਕਾਂ ਦੀ ਗਿਣਤੀ ਵੀ 27 ਫੀਸਦ ਘਟੀ ਹੈ।

 

ਅਮਰੀਕੀ ਵਿਦੇਸ਼ ਮੰਤਰਾਲਾ ਚ ਅੱਤਵਾਦ ਵਿਰੋਧੀ ਵਿਭਾਗ ਦੇ ਕੋਆਡੀਨੇਟਰ ਨੇਥਨ ਸੇਲਸ ਨੇ ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਰਾਕ ਚ ਅੱਤਵਾਦੀ ਹਮਲਿਆਂ ਅਤੇ ਉਸ ਕਾਰਨ ਹੋਣ ਵਾਲੀਆਂ ਮੌਤਾਂ ਚ ਕਮੀ ਆਉਣ ਨਾਲ ਅੱਤਵਾਦੀ ਹਿੰਸਕ ਘਟਨਾਵਾਂ ਦੀ ਔਸਤ ਘਟੀ ਹੈ।

 

ਉਨ੍ਹਾਂ ਅੱਗੇ ਦੱਸਿਆ ਕਿ ਸਾਲ 2917 ਚ ਦੁਨੀਆ ਦੇ 100 ਦੇਸ਼ਾਂ ਚ ਅੱਤਵਾਦੀ ਹਮਲੇ ਹੋਏ ਹਨ ਪਰ ਉਹ ਭੁਗੋਲਿਕ ਰੂਪ ਤੋਂ ਕੇਂਦਰਿਤ ਰਹੇ। ਕੁੱਝ ਹਮਲਿਆਂ ਚੋਂ 59 ਫੀਸਦ ਹਮਲੇ ਪੰਜ ਦੇਸ਼ਾਂ ਚ ਹੋਏ ਹਨ। ਇਨ੍ਹਾਂ ਦੇਸ਼ਾ ਚ ਅਫਗਾਨਿਸਤਾਨ, ਭਾਰਤ, ਇਰਾਕ, ਪਾਕਿਸਤਾਨ ਅਤੇ ਫਿਲੀਪੀਨ ਸ਼ਾਮਲ ਹਨ। ਇਸੇ ਤਰ੍ਹਾਂ ਅੱਤਵਾਦੀ ਹਮਲਿਆਂ ਚ 5 ਦੇਸ਼ਾਂ ਅਫਗਾਨਿਸਤਾਨ, ਇਰਾਕ, ਨਾਈਜੀਰੀਆ, ਸੋਮਾਲੀਆ ਅਤੇ ਸੀਰੀਆ ਚ ਸਭ ਤੋਂ ਜਿ਼ਆਦਾ ਕੁੱਲ 70 ਫੀਸਦ ਮੌਤਾਂ ਹੋਈਆਂ ਹਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asia in the five countries over half of the 2017 terrorist attacks: US