ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਸੀਮ ਮੁਨੀਰ ਬਣੇ ਪਾਕਿ ਖ਼ੁਫ਼ੀਆ ਏਜੰਸੀ ISI ਦੇ ਨਵੇਂ ਮੁਖੀ

ਲੈਫ਼ਟੀਨੈਂਟ ਜਨਰਲ ਅਸੀਮ ਮੁਨੀਰ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ISI ਦੇ ਨਵਾਂ ਮੁਖੀ ਬਣਾਇਆ ਗਿਆ ਹੈ। ਆਈ. ਐਸ. ਆਈ. ਦੇ ਸਾਬਕਾ ਮੁਖੀ ਲੈਫ਼ਟੀਨੈਂਟ ਜਨਰਲ ਨਵੀਦ ਮੁਖਤਾਰ ਸੋਮਵਾਰ ਨੂੰ ਸੇਵਾ ਮੁਕਤ ਹੋ ਗਏ ਸਨ।

 

 


ਦੱਸਣਯੋਗ ਹੈ ਕਿ ਜਨਰਲ ਮੁਨੀਰ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਦਾ ਮੁਖੀ ਬਣਾਏ ਜਾਣ ਦੀਆਂ ਅਟਕਲਾਂ ਪਹਿਲਾਂ ਹੀ ਚੱਲ ਰਹੀਆਂ ਸਨ। ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੀ ਪ੍ਰਧਾਨਗੀ ਵਾਲੇ ਆਰਮੀ ਪ੍ਰਮੋਸ਼ਨ ਬੋਰਡ ਨੇ ਸੋਮਵਾਰ ਨੂੰ ਸੇਵਾ ਮੁਕਤ ਹੋਏ ਪੰਜ ਜਨਰਲਾਂ ਦੀ ਥਾਂ ਛੇ ਜਨਰਲਾਂ ਦੀ ਤਰੱਕੀ ਨੂੰ ਆਪਣੀ ਮਨਜ਼ੂਰੀ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asim Munir becomes Pakistans new head of intelligence agency ISI