ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੂੰ ਅੱਤਵਾਦ ਖਤਮ ਕਰਨ ਨੂੰ ਕਿਹਾ ਤਾਂ ਅਮਰੀਕਾ ਨੂੰ ਪਿਆ ਪੁੱਠਾ

ਪਾਕਿਸਤਾਨ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਕੀਤੇ ਗਏ ਉਸ ਬਿਆਨ ਨੂੰ ਤੁਰੰਤ ਠੀਕ ਕਰੇ ਜਿਸ ਵਿਚ ਵਿਦੇਸ਼ ਮੰਤਰੀ ਮਾਈਕ ਪਾਂਮਪਿਓ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਪਾਕਿਤਸਾਨ ਦੇ ਨਵੇਂ ਪ੍ਰਧਾਨ ਮੰਤਰੀ ਤੋਂ ਦੇਸ਼ ਚ ਚੱਲ ਰਹੇ ਅੱਤਵਾਦੀ ਸਮੂਹਾਂ ਤੇ ਸਿੱਟੇਵਾਰ ਕਾਰਵਾਈ ਕਰਨ ਨੂੰ ਕਿਹਾ।

 

 

 

ਦਰਅਸਲ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਹੀਥਰ ਨੁਅਰਟ ਨੇ ਇੱਕ ਬਿਆਨ ਚ ਕਿਹਾ ਸੀ ਕਿ ਪਾਂਮਪਿਓ ਨੇ ਇਮਰਾਨ ਖਾਨ ਨਾਲ ਗੱਲਬਾਤ ਚ ਪਾਕਿਤਸਾਨ ਚ ਅੱਤਵਾਦੀਆਂ ਖਿਲਾਫ ਸਿੱਟੇਵਾਰ ਕਾਰਵਾਈ ਨੂੰ ਲੈ ਕੇ ਉਸਦੀ ਅਹਿਮ ਭੂਮਿਕਾ ਅਤੇ ਅਫਗਾਨਿਸਤਾਨ ਦੀ ਸ਼ਾਂਤੀ ਪ੍ਰਕਿਰਿਆ ਨੂੰ ਵਾਧਾ ਦੇਣ ਚ ਪਾਕਿਤਸਾਨ ਦੇ ਮੁੱਖ ਵਜੂਦ ਦਾ ਮੁੱਦਾ ਚੁੱਕਿਆ।

 

ਜਦਕਿ ਪਾਕਿਸਤਾਨ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਪਾਂਮਪਿਓ ਨੇ ਇਮਰਾਨ ਖਾਨ ਨੂੰ ਵਧਾਈ ਦਿੰਦਿਆਂ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਪਰ ਪਾਕਿਸਤਾਨ ਚ ਚੱਲ ਰਹੇ ਅੱਤਵਾਦ ਤੇ ਕਿਸੇ ਕਿਸਮ ਦੀ ਗੋਈ ਗੱਲ ਨਹੀਂ ਹੋਈ।

 

 

 

ਪਾਕਿ ਵਿਦੇਸ਼ ਮੰਤਰਾਲਾ ਦੇ ਬੁਲਾਰੇ ਫੈਜ਼ਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਅਮਰੀਕੀ ਵਿਦੇਸ਼ ਮੰਤਰੀ ਵਿਚਾਲੇ ਅੱਜ ਦੀ ਗੱਲਬਾਤ ਨੂੰ ਲੈ ਕੇ ਅਮਰੀਕੀ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਕੀਤੇ ਗਏ ਬਿਆਨ ਆਧਾਰਹੀਨ ਹਨ ਕਿਉਂਕਿ ਹੋਈ ਗੱਲਬਾਤ ਦੌਰਾਨ ਪਾਕਿਸਤਾਨ ਚ ਅੱਤਵਾਦ ਖਤਮ ਕਰਨ ਸਬੰਧੀ ਕੋਈ ਜਿ਼ਕਰ ਨਹੀਂ ਕੀਤਾ ਗਿਆ। ਇਸ ਲਈ ਅਮਰੀਕਾ ਆਪਣੇ ਦਿੱਤੇ ਬਿਆਨ ਨੂੰ ਦੁਰੁੱਸਤ ਕਰੇ।

 

 

 

ਜਿ਼ਕਰਯੋਗ ਹੈ ਕਿ ਪਾਕਿਸਤਾਨੀ ਮੀਡੀਆ ਮੁਤਾਬਕ ਪਾਂਮਪਿਓ ਸਤੰਬਰ ਦੇ ਪਹਿਲੇ ਹਫਤੇ ਚ ਇਸਲਾਮਾਬਾਦ ਆ ਕੇ ਨਵੇਂ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰ ਸਕਦੇ ਹਨ। ਪਾਕਿਸਤਾਨੀ ਅਖਬਾਰ ਡਾਨ ਨੇ ਸਿਆਸੀ ਸੂਤਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਾਮਪਿਓ ਜਿਨ੍ਹਾਂ ਦੀ 5 ਸਤੰਬਰ ਨੂੰ ਇਸਲਾਮਾਬਾਦ ਆਉਣ ਦੀ ਉਮੀਦ ਹੈ, ਉਹ ਇਮਰਾਨ ਖ਼ਾਨ ਨਾਲ ਮਿਲਣ ਵਾਲੇ ਪਹਿਲੇ ਵਿਦੇਸ਼ੀ ਮਹਿਮਾਨ ਹੋਣਗੇ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asked to end Pakistans terrorism the US has lost its position