ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਆਖ਼ਰ ਲੱਭ ਗਈ ਭੁੱਲਣ–ਰੋਗ ਦੀ ਦਵਾਈ

​​​​​​​ਆਖ਼ਰ ਲੱਭ ਗਈ ਭੁੱਲਣ–ਰੋਗ ਦੀ ਦਵਾਈ

ਮਨੁੱਖ ’ਚ ਗੁੱਸਾ, ਚਿੜਚਿੜਾਪਣ ਤੇ ਹੌਲੀ–ਹੌਲੀ ਰੋਜ਼ਾਨਾ ਦੀਆਂ ਨਿੱਕੀਆਂ–ਨਿੱਕੀਆਂ ਗੱਲਾਂ ਤੇ ਚੀਜ਼ਾਂ ਭੁੱਲਣ (Alzheimer’s Disease) ਦੀ ਦਵਾਈ ਬਣਾਉਣ ’ਚ ਸਫ਼ਲਤਾ ਮਿਲ ਗਈ ਹੈ। ਚੀਨ ਨੂੰ 17 ਸਾਲਾਂ ਦੀਆਂ ਨਿਰੰਤਰ ਖੋਜਾਂ ਤੋਂ ਬਾਅਦ ਇਹ ਕਾਮਯਾਬੀ ਮਿਲੀ ਹੈ। ਸ਼ੰਘਾਈ ਦੀ ਇੱਕ ਕੰਪਨੀ ਨੇ ਇਹ ਦਵਾਈ ਬਣਾਈ ਹੈ।

 

 

ਦਾਅਵਾ ਹੈ ਕਿ ਇਹ ਦੁਨੀਆ ਵਿੱਚ ਤਿਆਰ ਕੀਤੀ ਗਈ ਆਪਣੀ ਕਿਸਮ ਦੀ ਪਹਿਲੀ ਦਵਾਈ ਹੈ। ਇਹ ਦਵਾਈ ਅਗਲੇ ਦਸੰਬਰ ਮਹੀਨੇ ਤੋਂ ਆਮ ਲੋਕਾਂ ਲਈ ਉਪਲਬਧ ਹੋ ਜਾਵੇਗੀ। ਇਹ ਦਵਾਈ ਤਿਆਰ ਕਰਨ ਵਾਲੀ ਕੰਪਨੀ ਨੇ 818 ਮਰੀਜ਼ਾਂ ਉੱਤੇ ਚੈੱਕ ਵੀ ਕਰ ਲਿਆ ਹੈ।

 

 

ਇੱਥੇ ਵਰਨਣਯੋਗ ਹੈ ਕਿ ਚੀਨ ਵਿੱਚ ਅਲਜ਼ਾਈਮਰ ਰੋਗ ਤੋਂ ਲਗਭਗ 1 ਕਰੋੜ ਲੋਕ ਪੀੜਤ ਹਨ; ਜੋ ਦੁਨੀਆ ਵਿੱਚ ਸਭ ਤੋਂ ਵੱਡਾ ਅੰਕੜਾ ਹੈ; ਜਦ ਕਿ ਦੁਨੀਆ ਵਿੱਚ ਇਸੇ ਰੋਗ ਤੋਂ ਪੀੜਤ ਰੋਗੀਆਂ ਦੀ ਕੁੱਲ ਗਿਣਤੀ 5 ਕਰੋੜ ਤੋਂ ਵੀ ਵੱਧ ਹੈ।

 

 

ਅਲਜ਼ਮਾਈਰ ਰੋਗ ਇੱਕ ਹੋਰ ਬੀਮਾਰੀ ਡੀਮੈਂਸ਼ੀਆ ਦੀ ਹੀ ਇੱਕ ਕਿਸਮ ਹੁੰਦੀ ਹੈ। ਡੀਮੈਂਸ਼ੀਆ ਵਾਂਗ ਹੀ ਇਸ ਵਿੱਚ ਵੀ ਮਰੀਜ਼ ਨੂੰ ਕਿਸੇਵੀ ਵਸਤੂ, ਵਿਅਕਤੀ ਜਾਂ ਘਟਨਾ ਨੂੰ ਚੇਤੇ ਰੱਖਣ ਵਿੱਚ ਪਰੇਸ਼ਾਨੀ ਮਹਿਸੂਸ ਹੁੰਦੀ ਹੈ ਤੇ ਆਪਣੀਆਂ ਭਾਵਨਾਵਾਂ ਪ੍ਰਗਟਾਉਣ ਵਿੱਚ ਵੀ ਔਖ ਹੁੰਦੀ ਹੈ।

 

 

17 ਸਾਲਾਂ ਬਾਅਦ ਭੁੱਲਣ ਦੇ ਇਸ ਰੋਗ ਉੱਤੇ ਸ਼ੰਘਾਈ ਦੀ ਕੰਪਨੀ ਨੇ ਇਹ ‘ਓਲੀਗੋਮੈਨੇਟ’ ਨਾਂਅ ਦੀ ਦਵਾਈ ਤਿਆਰ ਕੀਤੀ ਹੈ। ਇਹ ਪਹਿਲੇ ਚਾਰ ਹਫ਼ਤਿਆਂ ’ਚ ਹੀ ਮਰੀਜ਼ ਉੱਤੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੰਦੀ ਹੈ।

 

 

ਸਥਾਨਕ ਏਜੰਸੀਆਂ ਮੁਤਾਬਕ ਪਹਿਲਾਂ–ਪਹਿਲ ਇਸ ਨੂੰ ਸਿਰਫ਼ ਚੀਨ ਵਿੱਚ ਹੀ ਵੇਚਿਆ ਜਾਵੇਗਾ ਤੇ ਬਾਅਦ ’ਚ ਇਸ ਨੂੰ ਅਮਰੀਕਾ, ਏਸ਼ੀਆ ਤੇ ਯੂਰੋਪ ਦੇ ਦੇਸ਼ਾਂ ਵਿੱਚ ਵੀ ਉਪਲਬਧ ਕਰਵਾਇਆ ਜਾਵੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:At last remedy found for Alzheimer s Disease