ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੱਖਣ-ਪੱਛਮੀ ਚੀਨ 'ਚ ਭੂਟਾਲ ਦੇ ਝਟਕੇ, 6 ਮੌਤਾਂ, 75 ਜ਼ਖ਼ਮੀ

ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ 'ਚ ਸੋਮਵਾਰ ਨੂੰ ਇਕ ਤੋਂ ਬਾਅਦ ਭੂਚਾਲ ਦੇ ਪੰਜ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਵਿੱਚੋਂ ਇੱਕ ਦੀ ਤੀਬਰਤਾ 6.0 ਸੀ। ਭੂਚਾਲ ਨੇ ਸਮੁੱਚੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਵਿੱਚ 6 ਦੀ ਮੌਤ ਹੋ ਗਈ, ਜਦਕਿ 75 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। 

 

ਚੀਨ ਭੂਚਾਲ ਨੈੱਟਵਰਕ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ ਯਿਬੀਨ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ 16 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ। ਭੂਚਾਲ ਰਾਤ ਨੂੰ 10:55 ਵਜੇ ਆਇਆ। ਇਸ ਤੋਂ ਬਾਅਦ ਘੱਟ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਲੱਗੇ।


ਚੀਨ-ਉੱਤਰੀ ਕੋਰੀਆ ਦੀ ਸਰਹੱਦ 'ਤੇ ਧਮਾਕੇ ਕਾਰਨ ਝਟਕਾ

 

ਦੂਜੇ ਪਾਸੇ, ਚੀਨ-ਉੱਤਰੀ ਕੋਰੀਆ ਦੀ ਸਰਹੱਦ ਨੇੜੇ "ਸ਼ੱਕੀ ਧਮਾਕੇ" ਕਾਰਨ ਸੋਮਵਾਰ ਨੂੰ ਭੂਚਾਲ ਮਹਿਸੂਸ ਕੀਤਾ ਗਿਆ।  ਚੀਨੀ ਭੂਚਾਲ ਵਿਗਿਆਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

 

ਵਾਈਬ੍ਰੇਨ ਨਾਲ ਤਕਰੀਬਨ ਇਕ ਘੰਟੇ ਪਹਿਲਾਂ ਸ਼ੀ ਜਿਨਪਿੰਗ ਦੀ ਉੱਤਰੀ ਕੋਰੀਆ ਦੀ ਆਉਣ ਦੀ ਖ਼ਬਰ ਆਈ ਸੀ। ਚੀਨ ਦੇ ਭੂਚਾਲ ਨੈੱਟਵਰਕ ਸੈਂਟਰ ਅਨੁਸਾਰ, ਉੱਤਰ ਪੂਰਬੀ ਪ੍ਰਾਂਤ ਦੇ ਹੁਨਚੁਨ ਸ਼ਹਿਰ ਦੇ ਸਥਾਨਕ ਸਮੇਂ ਅਨੁਸਾਰ ਸ਼ਾਮ ਕਰੀਬ 7 ਵਜੇ ਅਤੇ 38 ਮਿੰਟਾਂ ਉੱਤੇ 1.3 ਦੀ ਤੀਬਰਤਾ ਦਾ ਕੰਪਨ ਮਹਿਸੂਸ ਕੀਤਾ ਗਿਆ। ਹਾਲਾਂਕਿ ਧਮਾਕੇ ਦਾ ਕਾਰਨ ਅਸਪੱਸ਼ਟ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:At least six dead 75 hurt in China Earthquake