ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਹਮਲਾਵਰ ਨੇ ਮਸਜਿਦਾਂ ’ਤੇ ਹਮਲੇ ਤੋਂ ਪਹਿਲਾਂ ਕੀਤਾ ਆਪਣਾ ਮੈਨੀਫ਼ੈਸਟੋ ਅਪਲੋਡ

ਕ੍ਰਾਈਸਟਚਰਚ ਮਸਜਿਦ ਉੱਤੇ ਹਮਲੇ ਕਰਨ ਵਾਲਾ ਸ਼ੱਕੀ ਹਮਲਵਾਰ

ਆਸਟ੍ਰੇਲੀਆ ਦੇ ਜਿਸ ਬੰਦੂਕਧਾਰੀ ਨੇ ਨਿਊ ਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿਖੇ ਦੋ ਮਸਜਿਦਾਂ ਉੱਤੇ ਹਮਲਾ ਕਰ ਕੇ 49 ਵਿਅਕਤੀਆਂ ਦੀ ਜਾਨ ਲੈ ਲਈ ਸੀ, ਉਸ ਨੇ ਆਪਣੇ ਇਸ ਹਿੰਸਕ ਕਾਰੇ ਨੂੰ ਅੰਜਾਮ ਦੇਣ ਤੋਂ ਪਹਿਲਾਂ ਟਵਿਟਰ ਉੱਤੇ ਆਪਣਾ ਇੱਕ ਨਸਲਵਾਦੀ ਤੇ ਫਿਰਕੂ ਮੈਨੀਫ਼ੈਸਟੋ ਅਪਲੋਡ/ਪ੍ਰਕਾਸ਼ਿਤ ਕੀਤਾ ਸੀ।

 

 

ਕਾਤਲ ਹਮਲਾਵਰ ਦੇ 74 ਪੰਨਿਆਂ ਦੇ ਮੈਨੀਫ਼ੈਸਟੋ ਦਾ ਸਿਰਲੇਖ ਹੈ – ‘ਦਿ ਗ੍ਰੇਟ ਰੀਪਲੇਸਮੈਂਟ’ (ਵੱਡੀ ਤਬਦੀਲੀ)। ਉਸ ਮੈਨੀਫ਼ੈਸਟੋ ਵਿੱਚ ਲਿਖਿਆ ਹੈ ਕਿ ਉਹ ਮੁਸਲਮਾਨਾਂ ਉੱਤੇ ਹਮਲਾ ਕਰਨਾ ਚਾਹੁੰਦਾ ਸੀ। ਉਸ ਵਿੱਚ ਲਿਖਿਆ ਹੈ ਕਿ ਵਧੇਰੇ ਜਨਮ–ਦਰ ਵਾਲੇ ਪ੍ਰਵਾਸੀ ਸਮੂਹ ਇਸ ਵੇਲੇ ਪੱਛਮੀ ਦੇਸ਼ਾਂ ਦੇ ਮੂਲ ਨਿਵਾਸੀਆਂ ਉੱਤੇ ਭਾਰੂ ਪੈ ਰਹੇ ਹਨ।

 

 

ਉਸ ਮੈਨੀਫ਼ੈਸਟੋ ਵਿੱਚ ਲਿਖਿਆ ਹੈ ਕਿ ਹਮਲਾਵਰ ਆਸਟ੍ਰੇਲੀਆ ਦਾ ਜੰਮਪਲ਼ ਗੋਰਾ ਹੈ ਤੇ ਇਸ ਵੇਲੇ ਉਸ ਦੀ ਉਮਰ 28 ਵਰ੍ਹੇ ਹੈ। ਉਹ ਇੱਕ ਘੱਟ ਆਮਦਨ ਵਾਲੇ ਕੰਮ–ਕਾਜੀ ਪਰਿਵਾਰ ਨਾਲ ਸਬੰਧਤ ਹੈ।

 

 

ਇਸ ਦੌਰਾਨ ਨਿਊ ਜ਼ੀਲੈਂਡ ਸਰਕਾਰ ਨੇ ਕਿਹਾ ਕਿ ਅਜਿਹਾ ਵਿਡੀਓ ਸ਼ੇਅਰ ਕਰਨਾ ਬਿਲਕੁਲ ਗ਼ੈਰ–ਕਾਨੂੰਨੀ ਹੈ, ਜਿਸ ਵਿੱਚ ਮਸਜਿਦਾਂ ਵਿੱਚ ਮੌਜੂਦ ਸ਼ਰਧਾਲੂਆਂ ਨੂੰ ਬਹੁਤ ਨੇੜਿਓਂ ਗੋਲ਼ੀਆਂ ਮਾਰ ਕੇ ਸਦਾ ਦੀ ਨੀਂਦਰ ਸੁਆਉਂਦਿਆਂ ਵੇਖਿਆ ਜਾ ਸਕਦਾ ਹੈ। ਇਸ ਵੇਲੇ ਸਮੁੱਚੇ ਕ੍ਰਾਈਸਟਚਰਚ ਸ਼ਹਿਰ ਵਿੱਚ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ’ਚ ਹੀ ਸੋਸ਼ਲ ਮੀਡੀਆ ਉੱਤੇ ਇਹ ਵਿਡੀਓਜ਼ ਵਾਇਰਲ ਹੋ ਚੁੱਕੀਆਂ ਹਨ। ਨਿਊ ਜ਼ੀਲੈਂਡ ਦੀ ਪੁਲਿਸ ਨੇ ਇਹ ਵਿਡੀਓਜ਼ ਅੱਗੇ ਕਿਸੇ ਕੋਲ ਵੀ ਸ਼ੇਅਰ ਨਾ ਕਰਨ ਦੀ ਹਦਾਇਤ ਵੀ ਜਾਰੀ ਕੀਤੀ ਹੈ।

 

 

ਫ਼ੇਸਬੁੱਕ ਉੱਤੇ ਪਈ ਲਾਈਵ ਵਿਡੀਓ ਵਿੱਚ ਕਲੀਨ–ਸ਼ੇਵ ਤੇ ਛੋਟੇ ਵਾਲ਼ਾਂ ਵਾਲਾ ਇੱਕ ਕਾਕੇਸੀਅਨ ਮੂਲ ਦਾ ਵਿਅਕਤੀ ਕਾਰ ਚਲਾ ਕੇ ਨੂਰ ਮਸਜਿਦ ਤੱਕ ਜਾਂਦਾ ਹੈ ਤੇ ਫਿਰ ਉਸ ਧਾਰਮਿਕ ਸਥਾਨ ਵਿੱਚ ਜਾਂਦੇ ਸਾਰ ਗੋਲੀਆਂ ਚਲਾ ਦਿੰਦਾ ਹੈ।

 

 

ਕ੍ਰਾਈਸਟਚਰਚ ਉੱਤੇ ਹਿੰਸਕ ਹਮਲਿਆਂ ਦੀ ਇਸ ਘਟਨਾ ਦੀ ਚੁਪਾਸਿਓਂ ਨਿੰਦਾ ਹੋ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Attacker uploaded a Manifesto before attack on Mosques