ਅਮਰੀਕਾ ਦੇ ਬੇਵਰਟਨ ਦੇ ਉਪਨਗਰ ਸ਼ਹਿਰ ਪੋਰਟਲੈਂਡ ਚ ਇੱਕ ਹਮਲਾਵਰ ਨੇ ਇੱਕ ਸ਼ਾਪਿੰਗ ਸੈਂਟਰ ਅਤੇ ਜਿਮ ਚ ਚਾਕੂ ਨਾਲ ਕਈ ਲੋਕਾਂ ਉੱਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰ ਨੇ ਕਾਰ ਚੋਰੀ ਕਰਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਹਮਲੇ ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਹਮਲਾਵਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਬੇਵਰਟਨ ਸ਼ਹਿਰ ਦੀ ਪੁਲਿਸ ਨੇ ਦੱਸਿਆ ਕਿ ਹਮਲਾਵਰ ਨੇ ਵੇਲਜ਼ ਫਾਰਗੋ ਬੈਂਕ ਚ ਦੋ ਲੋਕਾਂ ਨੂੰ ਅਤੇ ਉਸ ਦੇ ਨੇੜੇ ਜਿਮ ਚ ਇਕ ਵਿਅਕਤੀ ਨੂੰ ਚਾਕੂ ਮਾਰ ਦਿੱਤਾ। ਚਾਕੂ ਮਾਰਨ ਤੋਂ ਬਾਅਦ ਹਮਲਾਵਰ ਇੱਕ ਵਿਅਕਤੀ ਦੀ ਕਾਰ ਚੋਰੀ ਕਰ ਲੈ ਗਿਆ ਤੇ ਉਪਨਗਰ ਖੇਤਰ ਟਾਈਗਰਡ ਵਿਖੇ ਪਹੁੰਚ ਗਿਆ। ਇਥੇ ਉਸ ਨੇ ਇਕ ਹੋਰ ਔਰਤ ਦੀ ਕਾਰ ਚੋਰੀ ਕਰਕੇ ਉਸ ਨੂੰ ਚਾਕੂ ਮਾਰ ਦਿੱਤਾ। ਬਾਅਦ ਚ ਉਹ ਕਾਰ ਚੋਂ ਬਾਹਰ ਆਇਆ ਤੇ ਅਧਿਕਾਰੀਆਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਫੜਿਆ ਗਿਆ।
ਇਸ ਸਾਰੀ ਘਟਨਾ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ ਇਕ ਹੋਰ ਔਰਤ ਬੈਂਕ ਚ ਚਾਕੂ ਵੱਜਣ ਕਾਰਨ ਗੰਭੀਰ ਰੂਪ ਚ ਜ਼ਖਮੀ ਹੋ ਗਈ। ਇਸ ਤੋਂ ਇਲਾਵਾ ਦੋ ਵਿਅਕਤੀ ਜਿਨ੍ਹਾਂ ਦੀ ਕਾਰ ਹਮਲਾਵਰ ਨੇ ਚੋਰੀ ਕੀਤੀ ਹੈ, ਉਹ ਵੀ ਗੰਭੀਰ ਜ਼ਖਮੀ ਹਨ।