ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਈ ਦੂਜਾ ਸੁਣ ਸਕਦਾ ਗੂਗਲ ਉਤੇ ਰਿਕਾਰਡ ਕੀਤੇ ਆਡੀਓ ਸੰਦੇਸ਼

ਕੋਈ ਦੂਜਾ ਸੁਣ ਸਕਦਾ ਗੂਗਲ ਉਤੇ ਰਿਕਾਰਡ ਕੀਤੇ ਆਡੀਓ ਸੰਦੇਸ਼

ਗੂਗਲ ਅਸਿਸਟੈ਼ਟ ਉਤੇ ਰਿਕਾਰਡ ਕੀਤੇ ਜਾ ਰਹੇ ਸੰਦੇਸ਼ਾਂ ਨੂੰ ਗੂਗਲ ਕਾਨਟ੍ਰੇਕਟਰ ਨਿਯਮਿਤ ਤੌਰ ਉਤੇ ਸੁਣਦੇ ਅਤੇ ਉਸਦੀ ਸਮੀਖਿਆ ਕਰਦੇ ਹਨ। ਕੰਪਨੀ ਨੇ ਸਵੀਕਾਰ ਕੀਤਾ ਕਿ ਲੋਕਾਂ ਦੀਆਂ ਇਨ੍ਹਾਂ ਰੀਕਾਰਡਿੰਗ ਤੱਕ ਪਹੁੰਚ ਸੰਭਵ ਹੈ। ਡਚ ਭਾਸ਼ਾ ਦੇ ਕੁਝ ਆਡੀਓ ਲੀਕ ਹੋਣ ਬਾਅਦ ਇਹ ਬਿਆਨ ਜਾਰੀ ਕੀਤਾ ਗਿਆ ਹੈ।

 

ਗੂਗਲ ਪ੍ਰੋਡਕਟ ਪ੍ਰਬੰਧਕ ਡੇਵਿਡ ਮੋਨਸੇ ਨੇ ਵੀਰਵਾਰ ਨੂੰ ਇਸ ਗੱਲ ਨੂੰ ਸਵੀਕਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸੁਰੱਖਿਆ ਉਪਾਅ ਦੀ ਪੂਰੀ ਸਮੀਖਿਆ ਕਰ ਰਹੇ ਹਾਂ ਤਾਂ ਕਿ ਦੁਬਾਰਾ ਇਸ ਤਰ੍ਹਾਂ ਦੀ ਗਲਤੀ ਨਾ ਹੋਵੇ। ਗੂਗਲ ਨੇ ਕਿਹਾ ਕਿ ਰਿਕਾਰਡਿੰਗ ਨਾਲ ਕਿਸੇ ਯੂਜਰ ਦੇ ਖਾਤਿਆਂ ਦੀ ਜਾਣਕਾਰੀ ਨਹੀਂ ਜੁੜੀ ਹੈ।

 

ਦੂਜੇ ਪਾਸੇ, ਵੀਆਰਟੀ ਪੱਤਰਕਾਰਾਂ ਦਾ ਕਹਿਣਾ ਹੈ ਕਿ ਸੰਦੇਸ਼ਾਂ ਵਿਚ ਕੁਝ ਲੋਕਾਂ ਦੇ ਘਰ ਦੇ ਪਤੇ ਸੁਣੇ ਗਏ ਹਨ ਅਤੇ ਇਸ ਨਾਲ ਸਪੀਕਰਾਂ ਦਾ ਪਤਾ ਵੀ ਲਗਾਇਆ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Audio leak case recording from Google Assistant can be heard by google employees accepts company