ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟ੍ਰੇਲੀਆ ਸਰਕਾਰ ਨੇ ਪਿਛਾਂਹ ਖਿੱਚੇ ਹੱਥ, ਹਜ਼ਾਰਾਂ ਪੰਜਾਬੀ ਵਿਦਿਆਰਥੀ ਫਸੇ

ਆਸਟ੍ਰੇਲੀਆ ਸਰਕਾਰ ਨੇ ਪਿਛਾਂਹ ਖਿੱਚੇ ਹੱਥ, ਹਜ਼ਾਰਾਂ ਪੰਜਾਬੀ ਵਿਦਿਆਰਥੀ ਫਸੇ

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸ੍ਰੀ ਸਕੌਟ ਮੌਰੀਸਨ ਨੇ ਬੀਤੇ ਦਿਨੀਂ ਸਪੱਸ਼ਟ ਆਖ ਦਿੱਤਾ ਹੈ ਕਿ ਉਨ੍ਹਾਂ ਦੇ ਦੇਸ਼ ਵਿੱਚ ਜਿੰਨੇ ਵੀ ਵਿਦੇਸ਼ੀ ਵਿਦਿਆਰਥੀ ਤੇ ਸੈਲਾਨੀ ਹਨ; ਉਹ ਹੁਣ ਆਪੋ–ਆਪਣੇ ਦੇਸ਼ਾਂ ਨੂੰ ਪਰਤ ਜਾਣ। ਕੋਰੋਨਾ–ਸੰਕਟ ਦੌਰਾਨ ਜਿਹੜੀਆਂ ਵੀ ਸਰਕਾਰੀ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ; ਉਨ੍ਹਾਂ ਵਿੱਚੋਂ ਇੱਕ ਡਾਲਰ ਵੀ ਅਸਥਾਈ ਪ੍ਰਵਾਸੀਆਂ ਭਾਵ ਸੈਲਾਨੀਆਂ ਜਾਂ ਵਿਦੇਸ਼ੀ ਵਿਦਿਆਰਥੀਆਂ ਲਈ ਨਹੀਂ ਦਿੱਤਾ ਗਿਆ। ਆਸਟ੍ਰੇਲੀਆ ’ਚ ਇਸ ਵੇਲੇ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਕਈ ਹਜ਼ਾਰਾਂ ’ਚ ਹੈ। ਗੁਆਂਢੀ ਦੇਸ਼ ਨਿਊ ਜ਼ੀਲੈਂਡ ’ਚ ਵੀ ਇਹੋ ਹਾਲ ਹੈ।

 

 

ਇੰਝ ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਨੂੰ ਹੁਣ ਆਸਟ੍ਰੇਲੀਆ ’ਚ ਰਹਿਣਾ ਔਖਾ ਹੋ ਗਿਆ ਹੈ। ਉਨ੍ਹਾਂ ਦੀਆਂ ਦਿਹਾੜੀਆਂ ਲੱਗਣੀਆਂ ਬੰਦ ਹੋ ਗਈਆਂ ਹਨ। ਇਸ ਲਈ ਖ਼ਰਚੇ ਚਲਾਉਣੇ ਔਖੇ ਹੋ ਗਏ ਹਨ।

 

 

ਲੌਕਡਾਊਨ ਕਾਰਨ ਅੱਧੀ ਤੋਂ ਵੀ ਵੱਧ ਦੁਨੀਆ ਦੇ ਕੰਮਕਾਜ ਠੱਪ ਪਏ ਹਨ। ਬਿਨਾ ਕੰਮ ਦੇ ਪੰਜਾਬੀ ਵਿਦਿਆਰਥੀ ਹੁਣ ਨਾ ਤਾਂ ਇੱਥੇ ਰਹਿਣ ਜੋਗੇ ਰਹੇ ਹਨ ਅਤੇ ਨਾ ਹੀ ਉਹ ਪੰਜਾਬ ਪਰਤ ਸਕਦੇ ਹਨ।

 

 

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ੍ਰੀ ਸਕੌਟ ਮੌਰੀਸਨ ਨੇ ਤਾਂ ਸਪੱਸ਼ਟ ਆਖ ਦਿੱਤਾ ਹੈ ਕਿ ਵਿਦੇਸ਼ੀ ਵਿਦਿਆਰਥੀ ਆਪੋ–ਆਪਣੇ ਇੰਤਜ਼ਾਮ ਖੁਦ ਕਰ ਲੈਣ – ਸਰਕਾਰ ਦੀ ਤਰਫ਼ੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੇਗੀ। ਸ੍ਰੀ ਮੌਰੀਸਨ ਨੇ ਅਜਿਹਾ ਐਲਾਨ ਸ਼ੁੱਕਰਵਾਰ ਨੂੰ ਰਾਸ਼ਟਰੀ ਕੈਬਿਨੇਟ ਦੀ ਮੀਟਿੰਗ ਤੋਂ ਬਾਅਦ ਕੀਤਾ ਸੀ।

 

 

ਸ੍ਰੀ ਮੌਰੀਸਨ ਨੇ ਕਿਹਾ ਕਿ ਸਰਕਾਰ ਨੂੰ ਆਪਣੇ ਆਸਟ੍ਰੇਲੀਆਈ ਨਾਗਰਿਕਾਂ ਦੀ ਆਰਥਿਕ ਮਦਦ ਪਹਿਲਾਂ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਸਿਰਫ਼ ਨਰਸਾਂ ਤੇ ਡਾਕਟਰ ਜਿਹੇ ਵਿਦੇਸ਼ੀ ਹੀ ਦੇਸ਼ ’ਚ ਰਹਿਣ, ਜਿਹੜੇ ਇਸ ਕੋਰੋਨਾ–ਸੰਕਟ ਵੇਲੇ ਉਨ੍ਹਾਂ ਦੇ ਕੰਮ ਆ ਸਕਦੇ ਹਨ।

 

 

ਆਸਟ੍ਰੇਲੀਆ ’ਚ ਇਸ ਵੇਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 5 ਲੱਖ ਹੈ ਤੇ ਜਿਨ੍ਹਾਂ ਵਿੱਚੋਂ ਪੰਜਾਬੀ ਵਿਦਿਆਰਥੀਆਂ ਤੇ ਵਿਦਿਆਰਥਣਾਂ ਦੀ ਚੋਖੀ ਗਿਣਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Australia Govt steps back Thousands of Punjabi Students stranded