ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟ੍ਰੇਲੀਆਈ ਵਿਅਕਤੀ ਨੇ ਅਰਬ-ਇਜ਼ਰਾਇਲੀ ਵਿਦਿਆਰਥਣ ਨਾਲ ਬਲਾਤਕਾਰ, ਕਤਲ ਦਾ ਜੁਰਮ ਕਬੂਲਿਆ

 

ਮੈਲਬਰਨ ਵਿੱਚ ਅਰਬ-ਇਜ਼ਰਾਇਲੀ ਨੌਜਵਾਨ ਵਿਦਿਆਰਥਣ ਨਾਲ ਬਲਾਤਕਾਰ ਅਤੇ ਕਤਲ ਮਾਮਲੇ ਵਿੱਚ ਬੁੱਧਵਾਰ ਨੂੰ ਇੱਕ 20 ਸਾਲਾ ਵਿਅਕਤੀ ਨੇ ਆਪਣਾ ਜੁਲਮ ਕਬੂਲ ਕਰ ਲਿਆ ਹੈ। ਇਹ ਉਨ੍ਹਾਂ ਘਟਨਾਵਾਂ ਵਿੱਚੋਂ ਇਕ ਸੀ ਜਿਸ ਨੇ ਆਸਟ੍ਰੇਲੀਆ ਦੇ ਇਸ ਦੂਜੇ ਵੱਡੇ ਸ਼ਹਿਰ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਡਰ ਪੈਦਾ ਕਰ ਦਿੱਤਾ ਸੀ।

 

ਆਇਆ ਮਾਸਰਵੇ (21) ਦੀ ਲਾਸ਼ ਜਨਵਰੀ ਦੇ ਸ਼ੁਰੂ ਵਿੱਚ ਇੱਕ ਟ੍ਰਾਮ ਸਟਾਪ ਨੇੜੇ ਮਿਲੀ ਸੀ। ਉਸ ਉੱਤੇ ਹਮਲਾ ਕੁਝ ਘੰਟੇ ਪਹਿਲਾਂ ਉਦੋਂ ਕੀਤਾ ਗਿਆ ਸੀ ਜਦੋਂ ਉਹ ਇਜ਼ਰਾਇਲ ਵਿੱਚ ਆਪਣੀ ਭੈਣ ਨਾਲ ਫ਼ੋਨ ਉੱਤੇ ਗੱਲ ਕਰਦੇ ਹੋਏ ਘਰ ਜਾ ਰਹੀ ਸੀ।  ਹਮਲੇ ਤੋਂ ਕੁਝ ਦਿਨਾਂ ਬਾਅਦ ਕੋਡੇ ਹਰਮਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਪੁਲਿਸ ਨੇ ਉਸ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਸੀ।

 

ਉਸ ਨੇ ਵਿਕਟੋਰੀਆ ਦੇ ਸੁਪਰੀਮ ਕੋਰਟ ਵਿੱਚ ਬਲਾਤਕਾਰ ਅਤੇ ਕਤਲ ਦਾ ਦੋਸ਼ ਸਵੀਕਾਰ ਕਰ ਲਿਆ। ਉਸ ਦੀ ਸਜ਼ਾ ਉੱਤੇ ਸੁਣਵਾਈ ਅਕਤੂਬਰ ਦੀ ਸ਼ੁਰੂਆਤੀ ਵਿੱਚ ਹੋਵੇਗੀ। ਮਾਸਰਵੇ ਦੇ ਕਤਲ ਤੋਂ ਬਾਅਦ ਔਰਤਾਂ ਵਿਰੁੱਧ ਹਿੰਸਾ ਖ਼ਤਮ ਕਰਨ ਦੀ ਮੰਗ ਕਰਨ ਵਾਲੇ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰ ਆਏ ਸਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Australian pleads guilty to rape murder of Arab Israeli student