ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਆਸਟ੍ਰੇਲੀਅਨ ਪੁਲਿਸ ਮੁਖੀ ਦੇ ਪੁੱਤਰ ਤੇ ਗਰਲ–ਫ਼ਰੈਂਡ ਦਾ ਕੈਨੇਡਾ ’ਚ ਕਤਲ

​​​​​​​ਆਸਟ੍ਰੇਲੀਅਨ ਪੁਲਿਸ ਮੁਖੀ ਦੇ ਪੁੱਤਰ ਤੇ ਗਰਲ–ਫ਼ਰੈਂਡ ਦਾ ਕੈਨੇਡਾ ’ਚ ਕਤਲ

ਆਸਟ੍ਰੇਲੀਆ ਪੁਲਿਸ ਦੇ ਇੱਕ ਮੁਖੀ ਦੇ ਪੁੱਤਰ ਤੇ ਉਸ ਦੀ ਗਰਲ–ਫ਼ਰੈਂਡ ਦਾ ਕੈਨੇਡਾ ’ਚ ਕਤਲ ਹੋ ਗਿਆ ਹੈ। ਦੋਵਾਂ ਦੀਆਂ ਲਾਸ਼ਾਂ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ’ਚੋਂ ਬਰਾਮਦ ਹੋਈਆਂ ਹਨ। ਦੋਵਾਂ ਨੂੰ ਗੋਲੀਆਂ ਮਾਰੀਆਂ ਗਈਆਂ ਹਨ।

 

 

ਆਸਟ੍ਰੇਲੀਅਨ ਸੂਬੇ ਨਿਊ ਸਾਊਥ ਵੇਲਜ਼ ਦੇ ਚੀਫ਼ ਪੁਲਿਸ ਇੰਸਪੈਕਟਰ ਸਟੀਫ਼ਨ ਫ਼ਾਊਲਰ ਦੇ ਪੁੱਤਰ ਲੂਕਾਸ ਰਾਬਰਟਸਨ ਫ਼ਾਊਲਰ (23) ਤੇ 24 ਸਾਲਾ ਔਰਤ ਚਾਇਨਾ ਨੋਏਲ ਡੇਸੀ ਦੀਆਂ ਲਾਸ਼ਾਂ ਉੱਤਰੀ ਬ੍ਰਿਟਿਸ਼ ਕੋਲੰਬੀਆ ਦੀ ਦੂਰ–ਦੁਰਾਡੇ ਸਥਿਤ ਇੱਕ ਹਾਈਵੇਅ ਨੇੜਿਓਂ ਮਿਲੀਆਂ ਹਨ।

 

 

ਲੂਕਾਸ ਫ਼ਾਊਲਰ ਆਸਟ੍ਰੇਲੀਆਈ ਸ਼ਹਿਰ ਸਿਡਨੀ ਦਾ ਮੂਲ ਨਿਵਾਸੀ ਸੀ; ਜਦ ਕਿ ਚਾਇਨਾ ਨੋਏਲ ਅਮਰੀਕੀ ਸੂਬੇ ਨੌਰਥ ਕੈਰੋਲਾਇਨਾ ਦੀ ਜੰਮਪਲ਼ ਸੀ।

​​​​​​​ਆਸਟ੍ਰੇਲੀਅਨ ਪੁਲਿਸ ਮੁਖੀ ਦੇ ਪੁੱਤਰ ਤੇ ਗਰਲ–ਫ਼ਰੈਂਡ ਦਾ ਕੈਨੇਡਾ ’ਚ ਕਤਲ

 

ਦੋਵੇਂ ਲਾਸ਼ਾਂ ਕੋਲ ਨੀਲੇ ਰੰਗ ਦੀ ਸ਼ੇਵਰਲੇ ਮਿੰਨੀ ਵੈਨ ਸੜਕ ਉੱਤੇ ਲਾਵਾਰਸ ਹਾਲਤ ’ਚ ਖੜ੍ਹੀ ਸੀ। ਹਾਲੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਇਹ ਪਤਾ ਲਾਉਣ ਦਾ ਜਤਨ ਕਰ ਰਹੀ ਹੈ ਕਿ ਕੀ ਇਹ ਵੈਨ ਇਸੇ ਨੌਜਵਾਨ ਜੋੜੀ ਦੀ ਸੀ ਜਾਂ ਨਹੀਂ।

​​​​​​​ਆਸਟ੍ਰੇਲੀਅਨ ਪੁਲਿਸ ਮੁਖੀ ਦੇ ਪੁੱਤਰ ਤੇ ਗਰਲ–ਫ਼ਰੈਂਡ ਦਾ ਕੈਨੇਡਾ ’ਚ ਕਤਲ

 

ਉਂਝ ਇਸ ਵੈਨ ਉੱਤੇ ਕੈਨੇਡੀਅਨ ਸੂਬੇ ਅਲਬਰਟਾ ਦਾ ਨੰਬਰ ਲੱਗਾ ਹੋਇਆ ਹੈ। ਕੈਨੇਡੀਅਨ ਪੁਲਿਸ ਨੇ ਹਾਲੇ ਇਸ ਦੋਹਰੇ ਕਤਲ–ਕਾਂਡ ਨੂੰ ਲੈ ਕੇ ਚੁੱਪ ਵੱਟੀ ਹੋਈ ਹੈ। ਜਾਂਚ ਦੇ ਕਿਸੇ ਤਣ–ਪੱਤਣ ਲੱਗਣ ਤੋਂ ਬਾਅਦ ਹੀ ਪੁਲਿਸ ਅਧਿਕਾਰੀ ਕੁਝ ਇੰਕਸ਼ਾਫ਼ ਕਰਨ ਦੀ ਗੱਲ ਆਖ ਰਹੇ ਹਨ।

 

 

ਆਸਟ੍ਰੇਲੀਆ ਸਥਿਤ ਫ਼ਾਊਲਰ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਵਿਸ਼ਵ ਦੀ ਯਾਤਰਾ ਉੱਤੇ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Australian Police Chief s son and Girl friend murdered in Canada