ਅਗਲੀ ਕਹਾਣੀ

ਖਾੜੀ ਦੇਸ਼ਾਂ `ਚ ਰੋਜ਼ਾਨਾ ਹੁੰਦੀ ਹੈ ਔਸਤਨ 10 ਭਾਰਤੀ ਕਾਮਿਆਂ ਦੀ ਮੌਤ

ਖਾੜੀ ਦੇਸ਼ਾਂ `ਚ ਰੋਜ਼ਾਨਾ ਹੁੰਦੀ ਹੈ ਔਸਤਨ 10 ਭਾਰਤੀ ਕਾਮਿਆਂ ਦੀ ਮੌਤ

ਖਾੜੀ ਦੇਸ਼ਾਂ `ਚ ਪਿਛਲੇ ਛੇ ਸਾਲਾਂ ਦੌਰਾਨ ਹਰ ਰੋਜ਼ ਲਗਭਗ 10 ਭਾਰਤੀਆਂ ਦੀ ਮੌਤ ਹੁੰਦੀ ਰਹੀ ਹੈ। ਇਹ ਪ੍ਰਗਟਾਵਾ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਮਿਲੀ ਜਾਣਕਾਰੀ ਦੇ ਆਧਾਰ `ਤੇ ਇੱਕ ਸਵੈ-ਸੇਵਕ ਸਮੂਹ ਨੇ ਸਾਂਝਾ ਕੀਤਾ ਹੈ। ਸਾਲ 2012-2017 ਤੱਕ ਦੇਸ਼ ਨੂੰ ਵਿਸ਼ਵ ਤੋਂ ਜੋ ਧਨ ਪ੍ਰਾਪਤ ਹੋਇਆ, ਉਸ ਵਿੱਚ ਖਾੜੀ ਦੇਸ਼ਾਂ `ਚ ਕੰਮ ਕਰ ਰਹੇ ਭਾਰਤੀਆਂ ਦਾ ਯੋਗਦਾਨ ਅੱਧੇ ਤੋਂ ਵੱਧ ਹੈ।


ਵਿਦੇਸ਼ ਮੰਤਰਾਲੇ ਨੇ ਬੀਤੀ 26 ਅਗਸਤ ਨੂੰ ਰਾਜ ਸਭਾ `ਚ ਇੱਕ ਸੁਆਲ ਦੇ ਜੁਆਬ `ਚ ਕਿਹਾ ਸੀ ਕਿ ਸਾਲ 2017 ਦੌਰਾਨ ਛੇ ਖਾੜੀ ਦੇਸ਼ਾਂ `ਚ ਕੰਮ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਲਗਭਗ 22.53 ਲੱਖ ਸੀ।


ਕਾਮਨਵੈਲਥ ਹਿਊਮਨ ਰਾਈਟਸ ਇਨੀਸ਼ੀਏਟਿਵ ਦੇ ਵੈਂਕਟੇਸ਼ ਨਾਇਕ ਨੇ ਵਿਦੇਸ਼ ਮੰਤਰਾਲੇ ਨੂੰ ਬਹਿਰੀਨ, ਓਮਾਨ, ਕਤਰ, ਕੁਵੈਤ, ਸਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ `ਚ ਇੱਕ ਜਨਵਰੀ 2012 ਤੋਂ 2012 ਦੇ ਅੱਧ ਤੱਕ ਹੋਈਆਂ ਭਾਰਤੀ ਕਾਮਿਆਂ ਦੀਆਂ ਮੌਤਾਂ ਦਾ ਵੇਰਵਾ ਮੰਗਿਆ ਸੀ। ਉਨ੍ਹਾਂ ਦੱਸਿਆ ਕਿ ਬਹਿਰੀਨ, ਓਮਾਨ, ਕਤਰ ਤੇ ਸਊਦੀ ਅਰਬ ਸਥਿਤ ਭਾਰਤੀ ਦੂਤਾਵਾਸਾਂ ਨੇ ਵੇਰਵੇ ਉਪਲਬਧ ਕਰਵਾ ਦਿੱਤੇ ਪਰ ਸੰਯੁਕਤ ਅਰਬ ਅਮੀਰਾਤ ਦੇ ਦੂਤਾਵਾਸ ਨੇ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ। ਕੁਵੈਤ ਸਥਿਤ ਭਾਰਤੀ ਦੂਤਾਵਾਸ ਨੇ ਆਪਣੀ ਵੈਬਸਾਈਟ `ਤੇ ਉਪਲਬਧ ਵੇਰਵੇ ਦਾ ਹਵਾਲਾ ਦਿੱਤਾ ਪਰ ਉਹ 2014 ਤੋਂ ਸੀ।


ਸ੍ਰੀ ਨਾਇਕ ਨੇ ਦੱਸਿਆ ਕਿ ਭਾਰਤ ਨੂੰ ਸਮੁੱਚੇ ਵਿਸ਼ਵ ਤੋਂ 410.33 ਅਰਬ ਡਾਲਰ ਦੀ ਰਾਸ਼ੀ ਮਿਲੀ। ਇਸ ਵਿੱਚ ਖਾੜੀ ਦੇਸ਼ਾਂ ਤੋਂ ਮਿਲਣ ਵਾਲੀ ਰਕਮ 209.07 ਅਰਬ ਡਾਲਰ ਸੀ। ਉਨ੍ਹਾਂ ਦੱਸਿਆ ਕਿ ਮੌਤਾਂ ਨਾਲ ਸਬੰਧਤ ਵੇਰਵੇ ਦੇ ਫ਼ਰਕ ਨੂੰ ਪੂਰਨ ਲਈ ਉਨ੍ਹਾਂ ਲੋਕ ਸਭਾ ਤੇ ਰਾਜ ਸਭਾ `ਚ ਸੁਆਲਾਂ ਦੇ ਜੁਆਬ ਵਿੱਚ ਦਿੱਤੇ ਗਏ ਵੇਰਵੇ ਦਾ ਇਸਤੇਮਾਲ ਕੀਤਾ ਗਿਆ।


ਸ੍ਰੀ ਨਾਇਕ ਨੇ ਦੱਸਿਆ ਕਿ ਉਪਲਬਧ ਵੇਰਵੇ ਸੰਕੇਤ ਦਿੰਦੇ ਹਨ ਕਿ 2012 ਤੋਂ 2018 ਦੇ ਅੱਧ ਤੱਕ ਛੇ ਖਾੜੀ ਦੇਸ਼ਾਂ ਦੇ ਘੱਟੋ-ਘੱਟ 24,570 ਭਾਰਤੀ ਕਾਮਿਆਂ ਦੀ ਮੌਤ ਹੋਈ। ਜੇ ਕੁਵੈਤ ਅਤੇ ਸੰਯੁਕਤ ਅਰਬ ਅਮੀਰਾਤ ਦੇ ਸਾਰੇ ਅੰਕੜੇ ਉਪਲਬਧ ਹੁੰਦੇ, ਤਾਂ ਮੌਤਾਂ ਦੀ ਗਿਣਤੀ ਵੱਧ ਹੋਣੀ ਸੀ। ਉਪਲਬਧ ਅੰਕੜਿਆਂ ਮੁਤਾਬਕ ਇਸ ਮਿਆਦ ਦੌਰਾਨ ਹਰ ਰੋਜ਼ 10 ਤੋਂ ਵੱਧ ਭਾਰਤੀ ਮਜ਼ਦੂਰਾਂ ਦੀ ਮੌਤ ਹੋਈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Average 10 Indian workers die in gulf countries