ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਬਰ ਇਫਤੀਕਾਰ ਪਾਕਿ ਫ਼ੌਜ ਦੇ ਬੁਲਾਰੇ ਨਿਯੁਕਤ, ਮੇਜਰ ਜਨਰਲ ਆਸਿਫ ਗਫੂਰ ਦੀ ਲਈ ਥਾਂ

ਮੇਜਰ ਜਨਰਲ ਆਸਿਫ ਗ਼ਫੂਰ ਨੂੰ ਪਾਕਿਸਤਾਨੀ ਸੈਨਾ ਦੇ ਬੁਲਾਰੇ ਵਜੋਂ ਹਟਾ ਦਿੱਤਾ ਗਿਆ ਹੈ। ਮੇਜਰ ਜਨਰਲ ਬਾਬਰ ਇਫਤੀਕਾਰ ਉਨ੍ਹਾਂ ਦਾ ਅਹੁਦਾ ਸੰਭਾਲਣਗੇ। ਹੁਣ ਉਹ ਇੰਟਰ ਸਰਵਿਸ ਪਬਲਿਕ ਰਿਲੇਸ਼ਨਜ਼ (ਆਈ ਐਸ ਪੀ ਆਰ) ਦੇ ਨਵੇਂ ਡਾਇਰੈਕਟਰ ਜਨਰਲ ਹੋਣਗੇ।

 

ਮੇਜਰ ਜਨਰਲ ਗਫੂਰ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਓਕਰਾ ਵਿੱਚ ਸਥਿਤ ਪਾਕਿ ਸੈਨਾ ਦੀ 40ਵੀਂ ਇਨਫੈਂਟਰੀ ਡਿਵੀਜ਼ਨ ਦਾ ਜਨਰਲ ਅਫਸਰ ਕਮਾਂਡਿੰਗ ਲਗਾਇਆ ਗਿਆ ਹੈ। ਇਹ ਫੈਸਲਾ ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਦੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਤੋਂ ਬਾਅਦ ਲਿਆ ਗਿਆ ਹੈ।

 

ਜਾਣਕਾਰੀ ਅਨੁਸਾਰ ਮੇਜਰ ਜਨਰਲ ਗਫੂਰ ਨੂੰ 1988 ਵਿਚ ਫੌਜ ਵਿਚ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਦਸੰਬਰ 2016 ਵਿਚ ਉਹ ਆਈਐਸਪੀਆਰ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ.।ਮੇਜਰ ਜਨਰਲ ਗਫੂਰ ਨੇ ਟਵੀਟ ਕਰਕੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ, ‘ਮੀਡੀਆ ਦਾ ਮੇਰਾ ਵਿਸ਼ੇਸ਼ ਧੰਨਵਾਦ। ਪਾਕਿਸਤਾਨੀਆਂ ਦੇ ਪਿਆਰ ਅਤੇ ਸਾਹਸ ਲਈ ਵੀ ਧੰਨਵਾਦ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Babar Iftikhar appointed Pak Army spokesman in place of Major General Asif Gafoor