ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਸ ਦੇ ਖੱਡ 'ਚ ਡਿੱਗਣ ਕਾਰਨ 15 ਲੋਕਾਂ ਦੀ ਮੌਤ, 21 ਜ਼ਖ਼ਮੀ

ਦੱਖਣੀ-ਪੱਛਮੀ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਇੱਕ ਬੱਸ ਦੇ ਖੱਡ 'ਚ ਡਿੱਗ ਜਾਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਜਦਕਿ 21 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਖੁਜ਼ਦਾਰ-ਝਲ ਮਗਸੀ ਹਾਈਵੇ ਨੇੜੇ ਤੇਜ਼ ਰਫ਼ਤਾਰ ਕਾਰਨ ਡਰਾਈਵਰ ਵੱਲੋਂ ਬੱਸ ਦਾ ਸੰਤੁਲਨ ਖੋਹਣ ਕਾਰਨ ਹੋਇਆ।
 

ਬੱਸ 'ਚ ਸਵਾਰ ਲੋਕ ਲਾਸਬੇਲਾ ਤੋਂ ਝਲ ਮਗਸੀ ਇਲਾਕੇ 'ਚ ਇਕ ਵਿਆਹ ਦੀ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਸਨ। ਜਾਣਕਾਰੀ ਅਨੁਸਾਰ 10 ਲੋਕਾਂ ਦੀ ਮੌਤ ਮੌਕੇ 'ਤੇ ਹੋ ਗਈ, ਜਦਕਿ ਬਾਕੀਆਂ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਕੁਝ ਗੰਭੀਰ ਜ਼ਖ਼ਮੀਆਂ ਨੂੰ ਸਿੰਧ ਸੂਬੇ ਦੇ ਲੜਕਾਨਾ ਸਥਿਤ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
 

ਕੰਬਰ-ਸ਼ਾਹਦਕੋਟ ਦੇ ਡਿਪਟੀ ਕਮਿਸ਼ਨਰ ਜਾਵੇਦ ਅਹਿਮਦ ਜਗੀਰਾਨੀ ਨੇ ਦੱਸਿਆ ਕਿ ਇਹ ਹਾਦਸਾ ਬਲੋਚਿਸਤਾਨ ਦੇ ਸੁਬੱਤਪੁਰ ਅਤੇ ਕੰਬਰ-ਸ਼ਾਹਦਕੋਟ ਦੇ ਨਜ਼ਦੀਕ ਬੜੈਚਾਂ ਖੇਤਰ 'ਚ ਹੋਇਆ। ਬੱਸ ਦੀ ਬਰੇਕ ਰਾਡ ਟੁੱਟਣ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਕੰਬਰ-ਸ਼ਾਹਦਕੋਟ ਤੋਂ ਬਚਾਅ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ ਸਨ। ਬਚਾਅ ਟੀਮ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਆਖਰਕਾਰ ਉਹ ਲਾਸ਼ਾਂ ਨੂੰ ਬੱਸ ਵਿੱਚੋਂ ਬਾਹਰ ਕੱਢਣ ਵਿੱਚ ਸਫਲ ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Balochistan 13 killed 21 injured as bus plunges into ravine