ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ, ਜਰਮਨੀ ਤੇ ਨੀਦਰਲੈਂਡ ਜਿਹੇ ਕਈ ਦੇਸ਼ਾਂ ’ਚ EVMs ’ਤੇ ਹੈ ਪਾਬੰਦੀ

ਅਮਰੀਕਾ, ਜਰਮਨੀ ਤੇ ਨੀਦਰਲੈਂਡ ਜਿਹੇ ਕਈ ਦੇਸ਼ਾਂ ’ਚ EVMs ’ਤੇ ਹੈ ਪਾਬੰਦੀ

ਐਗਜ਼ਿਟ–ਪੋਲ ਦੇ ਨਤੀਜਿਆਂ ਨੇ ਦੇਸ਼ ਵਿੱਚ ਇੱਕ ਨਵਾਂ ਭੰਬਲ਼ਭੂਸਾ ਪੈਦਾ ਕਰ ਦਿੱਤਾ ਹੈ। ਬੀਤੇ ਐਤਵਾਰ ਨੂੰ ਜਿਵੇਂ ਹੀ ਪੋਲਿੰਗ ਦਾ 7ਵਾਂ ਤੇ ਆਖ਼ਰੀ ਗੇੜ ਖ਼ਤਮ ਹੋਇਆ, ਤਿਵੇਂ ਹੀ ਵਿਰੋਧੀ ਪਾਰਟੀਆਂ ਨੇ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (EVMs) ਉੱਤੇ ਸੁਆਲ ਕਰਨੇ ਸ਼ੁਰੂ ਕਰ ਦਿੱਤੇ। ਕਈ ਪਾਰਟੀਆਂ ਨੇ ਇੱਕ ਵਾਰ ਫਿਰ ਚੋਣਾਂ ਵਿੱਚ ਈਵੀਐੱਮਜ਼ ਨਾਲ ਛੇੜਖਾਨੀ ਦਾ ਮੁੱਦਾ ਚੁੱਕਿਆ ਹੈ।

 

 

ਆਮ ਜਨਤਾ ਦੇ ਮਨ ਵਿੱਚ ਹੁਣ ਇਹ ਸੁਆਲ ਉੱਠ ਰਹੇ ਹਨ ਕਿ ਕੀ ਸੱਚਮੁੱਚ EVMs ਨਾਲ ਛੇੜਖਾਨੀ ਹੋ ਸਕਦੀ ਹੈ? ਅਜਿਹੇ ਵਿਵਾਦ ਭਾਰਤ ਵਿੱਚ ਹੀ ਨਹੀਂ, ਸਗੋਂ ਵਿਸ਼ਵ ਦੇ ਹੋਰ ਵੀ ਬਹੁਤ ਸਾਰੇ ਦੇਸ਼ਾਂ ’ਚ ਉੱਠਦੇ ਰਹੇ ਹਨ। ਜਰਮਨੀ, ਨੀਦਰਲੈਂਡ ਤੇ ਅਮਰੀਕਾ ਜਿਹੇ ਕਈ ਦੇਸ਼ਾਂ ਨੇ ਤਾਂ EVMs ਉੱਤੇ ਪਾਬੰਦੀ ਵੀ ਲਾਈ ਹੋਈ ਹੈ। ਫ਼ਰਾਂਸ ਤੇ ਇੰਗਲੈਂਡ (UK) ’ਚ ਤਾਂ ਇਨ੍ਹਾਂ ਮਸ਼ੀਨਾਂ ਦੀ ਕਦੇ ਵਰਤੋਂ ਹੀ ਨਹੀਂ ਕੀਤੀ ਗਈ। ਇੰਡੋਨੇਸ਼ੀਆ ਵਿੱਚ ਵੀ ਹੁਣ ਕਾਗਜ਼ੀ ਬੈਲਟ–ਪੇਪਰਾਂ ਉੱਤੇ ਹੀ ਵੋਟਾਂ ਪੈਂਦੀਆਂ ਹਨ।

 

 

ਕਈ ਦੇਸ਼ਾਂ ਨੇ ਪਹਿਲਾਂ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਸ਼ੁਰੂ ਕੀਤੀ ਸੀ ਪਰ ਫਿਰ ਉਸ ਦੀ ਸ਼ੁੱਧਤਾ ਤੇ ਅੰਕੜਿਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸੁਆਲ ਉੱਠਣ ਲੱਗ ਪਏ ਸਨ। ਨੀਦਰਲੈਂਡ ਕੁਝ ਅਜਿਹੇ ਦੇਸ਼ਾਂ ਵਿੱਚ ਸ਼ਾਮਲ ਸੀ, ਜਿਸ ਨੇ ਈਵੀਐੱਮ ਦੀ ਵਰਤੋਂ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਸੀ ਪਰ ਉੱਥੇ ਸਾਲ 2006 ਦੌਰਾਨ ਪਾਬੰਦੀ ਲਾ ਦਿੱਤੀ ਗਈ ਸੀ।

 

 

ਇੰਝ ਹੀ ਸਾਲ 2009 ਦੌਰਾਨ ਜਰਮਨੀ ਦੀ ਸੁਪਰੀਮ ਕੋਰਟ ਨੇ ਵੀ EVMs ਨੂੰ ਗ਼ੈਰ–ਸੰਵਿਧਾਨਕ ਦੱਸਦਿਆਂ ਅਤੇ ਪਾਰਦਰਸ਼ਤਾ ਨੂੰ ਸੰਵਿਧਾਨਕ ਅਧਿਕਾਰ ਕਰਾਰ ਦਿੰਦਿਆਂ ਈਵੀਐੱਮਜ਼ ਦੀ ਵਰਤੋਂ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ ਸੀ।

 

 

ਨਤੀਜੇ ਬਦਲੇ ਜਾਣ ਦੇ ਖ਼ਦਸ਼ਿਆਂ ਨੂੰ ਲੈ ਕੇ ਨੀਦਰਲੈਂਡ ਤੇ ਇਟਲੀ ਨੇ ਵੀ EVMs ਉੱਤੇ ਪਾਬੰਦੀ ਲਾ ਦਿੱਤੀ ਸੀ। ਬਾਅਦ ’ਚ ਇਟਲੀ ਨੇ ਵੀ ਅਜਿਹੀ ਪਾਬੰਦੀ ਲਾਗੂ ਕਰ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ban on Use of EVMs in US Germany Netherlands and many more countries