ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਮੁਲਕ ਨੇ 200 ਸਾਲਾਂ ਮਗਰੋਂ ਜੇਲ੍ਹ ਦਾ ਬਦਲਿਆ ਰੋਟੀ-ਪਾਣੀ ਤੇ ਫ਼ੋਨ-ਸਿਸਟਮ

ਬੰਗਲਾਦੇਸ਼ ਨੇ ਆਪਣੀਆਂ ਜੇਲ੍ਹਾਂ ਦੇ 200 ਸਾਲ ਪੁਰਾਣੇ ਰੋਟੀ-ਪਾਣੀ ਦੇ ਖਾਣੇ ਚ ਆਖ਼ਰਕਾਰ ਫੇਰਬਦਲ ਕਰ ਦਿੱਤਾ ਹੈ। ਬੰਗਲਾਦੇਸ਼ ਦੇ ਜੇਲ੍ਹ ਅਫ਼ਸਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੇਸ਼ ਦੀ ਜੇਲ ਅਤੇ ਸਜ਼ਾ ਪ੍ਰਣਾਲੀ ਚ ਸੁਧਾਰ ਤਹਿਤ ਜੇਲ੍ਹਾਂ ਦੇ ਖਾਣ-ਪਾਣ ਦੀ ਸੂਚੀ ਚ ਇਹ ਸੋਧ ਕੀਤੀ ਗਈ ਹੈ।

 

ਜੇਲ੍ਹ ਵਿਭਾਗ ਦੇ ਉਪ ਮੁਖੀ ਬਜਲੁਰ ਰਾਸ਼ਿਦ ਨੇ ਦਸਿਆ ਕਿ ਐਤਵਾਰ ਤੋਂ ਦੇਸ਼ ਦੇ 81,000 ਤੋਂ ਵੱਧ ਕੈਦੀਆਂ ਨੂੰ ਬ੍ਰੈੱਡ ਤੇ ਗੁੜ ਦੀ ਥਾਂ ਵੱਖੋ ਵੱਖ ਖਾਣਪੀਣ ਲਈ ਸਮੱਗਰੀ ਦਿੱਤੀ ਜਾ ਰਹੀ ਹੈ। 18ਵੀਂ ਸਦੀ ਚ ਬ੍ਰਿਟਿਸ਼ ਉਪ ਨਿਵੇਸ਼ਕ ਸ਼ਾਸਕਾਂ ਨੇ ਕੈਦੀਆਂ ਨੂੰ ਬ੍ਰੈਂਡ ਤੇ ਗੁੜ ਖਾਣਪੀਣ ਚ ਦੇਣ ਦੀ ਸ਼ੁਰੂਆਤ ਕੀਤੀ ਸੀ ਅਤੇ ਇਹ ਸਿਲਸਿਲਾ ਹੁਣ ਤਕ ਚਲਦਾ ਆ ਰਿਹਾ ਸੀ।

 

ਰਾਸ਼ਿਦ ਨੇ ਦਸਿਆ ਕਿ ਨਵੇਂ ਮੈਨਿਊ ਮੁਤਾਬਕ ਕੈਦੀਆਂ ਨੂੰ ਹੁਣ ਬ੍ਰੈੱਡ, ਸਬਜ਼ੀਆਂ, ਮਿਠਾਈਆਂ, ਖਿਚੜੀ ਆਦਿ ਦਿੱਤੀ ਜਾ ਰਹੀ ਹੈ। ਬੰਗਲਾਦੇਸ਼ ਦੀ 60 ਜੇਲ੍ਹਾਂ ਚ ਸਮਰਥਾ 35,000 ਕੈਦੀਆਂ ਦੀ ਹੈ ਪਰ ਇਹ ਸਮਰਥਾ ਤੋਂ ਕਿਤੇ ਜ਼ਿਆਦਾ ਕੈਦੀ ਰੱਖੇ ਜਾਂਦੇ ਹਨ ਜਿਸ ਕਾਰਨ ਮਨੁੱਖੀ ਅਧਿਕਾਰ ਸੰਗਠਨ ਹਮੇਸ਼ਾ ਇਸ ਦੀ ਆਲੋਚਨਾ ਕਰਦੇ ਹਨ।

 

ਰਾਸ਼ਿਦ ਮੁਤਾਬਕ ਕੈਦੀਆਂ ਨੂੰ ਮੁੱਖ ਧਾਰਾ ਨਾਲ ਜੋੜਨ, ਅੱਗੇ ਵਧਣ ਲਈ ਪ੍ਰੇਰਿਤ ਕਰਨ ਅਤੇ ਮੁੜ ਵਸੇਵੇਂ ਦੇ ਟੀਚੇ ਨਾਲ ਜੇਲ੍ਹਾਂ ਚ ਸੁਧਾਰ ਕੀਤੇ ਜਾ ਰਹੇ ਹਨ ਅਤੇ ਖਾਣਪੀਣ ਦੇ ਮੈਨਿਊ ਚ ਬਦਲਾਅ ਇਸੇ ਸੁਧਾਰ ਦਾ ਹਿੱਸਾ ਹੈ। ਉਨ੍ਹਾਂ ਦਸਿਆ ਕਿ ਕੈਦੀਆਂ ਨੇ ਨਵੇਂ ਖਾਣਪੀਣ ਵਾਲੇ ਮੈਨਿਊ ਦਾ ਸੁਆਗਤ ਕੀਤਾ ਹੈ।

 

ਰਾਸ਼ਿਦ ਨੇ ਇਹ ਵੀ ਦਸਿਆ ਕਿ ਸਰਕਾਰ ਨੇ ਕੈਦੀਆਂ ਲਈ ਘੱਟ ਦਰਾਂ ’ਤੇ ਫ਼ੋਨ ਕਾਲਾਂ ਦੀ ਵਿਵਸਥਾ ਵੀ ਮੁਹੱਈਆ ਕਰਵਾਈ ਹੈ। ਹੁਣ ਕੈਦੀ ਚਾਹੁਣ ਤਾਂ ਆਪਣੇ ਪਰਿਵਾਰ ਵਾਲਿਆਂ ਨਾਲ ਸਕਰੀਨ ਵਾਲੇ ਫ਼ੋਨ ’ਤੇ ਵੀ ਗੱਲਬਾਤ ਕਰ ਸਕਦੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bangladesh changed the prison menu menu after 200 years