ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਸੀਨਾ ’ਤੇ ਹਮਲਾ ਕਰਨ ਵਾਲੇ 9 ਲੋਕਾਂ ਨੂੰ ਮੌਤ ਦੀ ਸਜ਼ਾ, 25 ਨੂੰ ਉਮਰ ਕੈਦ

ਬੰਗਲਾਦੇਸ਼ ਦੀ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਸੇਸ਼ ਹਸੀਨਾ ’ਤੇ 25 ਸਾਲ ਪਹਿਲਾਂ ਕੀਤੇ ਹਮਲੇ ਦੇ ਇਕ ਮਾਮਲੇ ਚ ਬੁੱਧਵਾਰ ਨੂੰ ਬੀਐਨਪੀ ਦੀ ਅਗਵਾਈ ਵਾਲੇ ਇਕ ਗਠਜੋੜ ਦੇ 9 ਵਰਕਰਾਂ ਨੂੰ ਸਜ਼ਾ-ੲ-ਮੌਤ ਅਤੇ 25 ਹੋਰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਮਾਮਲਾ ਉਦੋਂ ਦਾ ਹੈ ਜਦੋਂ ਸ਼ੇਖ ਹਸੀਨਾ ਵਿਰੋਧੀ ਧੜੇ ਦੀ ਆਗੂ ਸਨ।

 

ਜਾਣਕਾਰੀ ਮੁਤਾਬਕ ਇਸ ਮਾਮਲੇ ਚ 13 ਲੋਕਾਂ ਨੂੰ 10 ਸਾਲ ਦੀ ਸਜ਼ਾ ਵੀ ਸੁਣਾਈ ਗਈ ਹੈ। ਪ੍ਰਧਾਨ ਮੰਤਰੀ ਹਸੀਨਾ 23 ਸਤੰਬਰ 1994 ਨੂੰ ਵਿਸ਼ਵ ਪੱਧਰੀ ਪ੍ਰਚਾਰ ਮੁਹਿੰਮ ਦੀ ਅਗਵਾਈ ਕਰ ਰਹੀ ਸਨ। ਉਹ ਜਿਸ ਰੇਲ ਤੋਂ ਯਾਤਰਾ ਕਰ ਰਹੀ ਸਨ ਉਸ ਦੇ ਪਬਨਾ ਦੇ ਇਸ਼ਵਾਰਦੀ ਪੁੱਜਣ ’ਤੇ ਉਨ੍ਹਾਂ ਦੇ ਡੱਬੇ ’ਤੇ ਕਰੂਡ ਬੰਬਾਂ ਅਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ।

 

ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੀ ਪ੍ਰਧਾਨ ਖਾਲਿਦਾ ਜਿਆ ਦੇ ਪ੍ਰਧਾਨ ਮੰਤਰੀ ਵਜੋਂ ਪਹਿਲੇ ਕਾਰਜਕਾਲ ਦੌਰਾਨ ਹਸੀਨਾ ’ਤੇ ਹਮਲਾ ਹੋਇਆ ਸੀ। ਮੀਡੀਆ ਚ ਆਈ ਖ਼ਬਰਾਂ ਮੁਤਾਬਕ ਐਡੀਸ਼ਨਲ ਸੈਸ਼ਨ ਜੱਜ ਰੁਸਤਮ ਅਲੀ ਨੇ ਰੇਲ ’ਤੇ ਹਮਲਾ ਕਰਨ ਦੇ ਮਾਮਲੇ ਚ ਪਬਨਾ ਦੀ ਅਦਾਲਤ ਨੇ ਇਸ ਫੈਸਲਾ ਸੁਣਾਇਆ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bangladesh court sentences nine to death for attacking Sheikh Hasina in 1994