ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏਕੇ ਅਬਦੁਲ ਮੋਮਿਨ ਨੇ ਮੰਗਲਵਾਰ ਨੁੰ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਵੀਜਾ ਜਾਰੀ ਕਰਨਾ ਨਹੀਂ ਰੋਕਿਆ ਹੈ। ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਵਿਚ ਹਾਲੀ ਕੂਟਨੀਤਿਕ ਵਿਵਾਦ ਦੇ ਵਿਚ ਖਬਰ ਆਈ ਸੀ ਕਿ ਇਸਲਾਮਾਬਾਦ ਵਿਚ ਢਾਕਾ ਹਾਈ ਕਮਿਸ਼ਨਰ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਵੀਜਾ ਜਾਰੀ ਕਰਨਾ ਰੋਕ ਦਿੱਤਾ ਹੈ।
ਢਾਕਾ ਵਿਚ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਕਿਹਾ ਕਿ ਮੀਡੀਆ ਵਿਚ ਮੁੱਦੇ ਨੂੰ ਉਲਟੇ ਢੰਗ ਨਾਲ ਪੇਸ਼ ਕੀਤਾ ਗਿਆ। ਇਸਲਾਮਾਬਾਦ ਵਿਚ ਬੰਗਲਾਦੇਸ਼ੀ ਡਿਪਲੋਮੈਟਸ ਨੂੰ ਵੀਜਾ ਕਰਨੀ ਵਿਚ ਪਾਕਿਸਤਾਨ ਦੀ ਆਨਾਕਾਨੀ ਦੇ ਕਾਰਨ ਮੌਜੂਦਾ ਸੰਕਟ ਹੋਇਆ ਜਿਸ ਕਾਰਨ ਅਜਿਹੀਆਂ ਖਬਰਾਂ ਆਈਆਂ ਕਿ ਪਾਕਿ ਨਾਗਰਿਕਾਂ ਨੂੰ ਬੰਗਲਾਦੇਸ਼ ਦਾ ਵੀਜਾ ਨਹੀਂ ਮਿਲ ਰਿਹਾ ਹੈ।
ਇਸ ਤੋਂ ਪਹਿਲਾਂ, ਮੀਡੀਆ ਦੀਆਂ ਖਬਰਾਂ ਵਿਚ ਕਿਹਾ ਗਿਆ ਸੀ ਕਿ ਬੰਗਲਾਦੇਸ਼ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਵੀਜਾ ਜਾਰੀ ਕਰਨਾ ਰੋਕ ਦਿੱਤਾ ਹੈ। ਮੰਤਰੀ ਨੇ ਕਿਹਾ ਕਿ ਅਸੀਂ ਪਾਕਿਸਤਾਨੀ ਨਾਗਰਿਕਾਂ ਨੂੰ ਵੀਜਾ ਜਾਰੀ ਕਰਨਾ ਨਹੀਂ ਰੋਕਿਆ, ਪ੍ਰੰਤੂ ਕੁਝ ਮਾਮਲਿਆਂ ਦੇਰੀ ਹੁੰਦੀ ਹੈ, ਅਜਿਹਾ ਦੁਨੀਆਂ ਵਿਚ ਹਰ ਥਾਂ ਹੁੰਦਾ ਹੈ।