ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਲਾਦੇਸ਼ ਨੇ ਪਾਕਿ ਨਾਗਰਿਕਾਂ ਦੇ ਵੀਜ਼ਿਆਂ ਨੂੰ ਨਹੀਂ ਰੋਕਿਆ : ਵਿਦੇਸ਼ ਮੰਤਰੀ

ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ ਕੇ ਅਬਦੁਲ ਮੋਮਿਨ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ੇ ਦੇਣ ਤੋਂ ਨਹੀਂ ਰੋਕਿਆ ਹੈ। ਪਾਕਿਸਤਾਨ ਅਤੇ ਬੰਗਲਾਦੇਸ਼ ਦਰਮਿਆਨ ਹੋਏ ਕੂਟਨੀਤਕ ਝਗੜੇ ਵਿਚਕਾਰ ਖ਼ਬਰ ਆਈ ਸੀ ਕਿ ਇਸਲਾਮਾਬਾਦ ਵਿੱਚ ਢਾਕਾ ਹਾਈ ਕਮਿਸ਼ਨ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨਾ ਤੋਂ ਰੋਕ ਦਿੱਤਾ ਹੈ। 

 

ਢਾਕਾ ਵਿਚ ਪ੍ਰੈਸ ਕਾਨਫ਼ਰੰਸ ਵਿਚ ਉਨ੍ਹਾਂ ਕਿਹਾ, "ਮੀਡੀਆ ਵਿੱਚ ਮੁੱਦੇ ਨੂੰ ਉਲਟੇ ਢੰਗ ਨਾਲ ਪੇਸ਼ ਕੀਤਾ ਗਿਆ। ਇਸਲਾਮਾਬਾਦ ਵਿੱਚ ਬੰਗਲਾਦੇਸ਼ੀ ਡਿਪਲੋਮੈਟਸ ਨੂੰ ਵੀਜ਼ੇ ਜਾਰੀ ਕਰਨ ਵਿੱਚ ਪਾਕਿਸਤਾਨ ਦੀ ਨਾਂਹ ਨੁਕਰ ਕਾਰਨ ਮੌਜੂਦਾ ਸੰਕਟ ਪੈਦਾ ਹੋਇਆ ਜਿਸ ਕਾਰਨ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਪਾਕਿ ਨਾਗਰਿਕਾਂ ਨੂੰ ਬੰਗਲਾਦੇਸ਼ ਦਾ ਵੀਜ਼ਾ ਨਹੀਂ ਮਿਲ ਰਿਹਾ ਹੈ।  

 

ਇਸ ਤੋਂ ਪਹਿਲਾਂ ਮੀਡੀਆ ਦੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਬੰਗਲਾਦੇਸ਼ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ਉੱਤੇ ਰੋਕ ਲਾ ਦਿੱਤੀ ਹੈ।  ਮੰਤਰੀ ਨੇ ਕਿਹਾ, "ਅਸੀਂ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ੇ ਜਾਰੀ ਕਰਨਾ ਬੰਦ ਨਹੀਂ ਕੀਤਾ ਪਰ ਕੁਝ ਮਾਮਲਿਆਂ ਵਿੱਚ ਦੇਰੀ ਹੁੰਦੀ ਹੈ, ਇਹ ਸੰਸਾਰ ਵਿੱਚ ਹਰ ਥਾਂ ਹੁੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bangladesh does not stop Pak citizens visa says Foreign Minister