ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਗਰਿਕਤਾ ਸੋਧ ਬਿਲ ’ਤੇ ਬੰਗਲਾਦੇਸ਼ ਨੇ ਇੰਝ ਪ੍ਰਗਟਾਇਆ ਪ੍ਰਤੀਕਰਮ

ਨਾਗਰਿਕਤਾ ਸੋਧ ਬਿਲ ’ਤੇ ਬੰਗਲਾਦੇਸ਼ ਨੇ ਇੰਝ ਪ੍ਰਗਟਾਇਆ ਪ੍ਰਤੀਕਰਮ

ਨਾਗਰਿਕਤਾ ਸੋਧ ਬਿਲ ਵੀਰਵਾਰ ਨੂੰ ਰਾਜ ਸਭਾ ’ਚ ਵੀ ਪਾਸ ਹੋ ਗਿਆ ਤੇ ਲੋਕ ਸਭਾ ’ਚ ਇਹ ਬਿਲ ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਇਸ ਕਾਰਨ ਜਿੱਥੇ ਇੱਕ ਪਾਸੇ ਭਾਰਤ ਦੇ ਉੱਤਰ–ਪੂਰਬੀ ਹਿੱਸਿਆਂ ਵਿੱਚ ਭਾਰੀ ਰੋਸ–ਮੁਜ਼ਾਹਰੇ ਚੱਲ ਰਹੇ ਹਨ, ਉੱਧਰ ਦੂਜੇ ਪਾਸੇ ਇਸ ਦੇ ਹੱਕ ਤੇ ਵਿਰੋਧ ’ਚ ਵੀ ਕਈ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਹਨ।

 

 

ਇਸ ਦੌਰਾਨ ਨਾਗਰਿਕਤਾ ਸੋਧ ਬਿਲ ਉੱਤੇ ਬੰਗਲਾਦੇਸ਼ ਨੇ ਕਿਹਾ ਹੈ ਕਿ ਇਸ ਦਾ ਦੋਵੇਂ ਦੇਸ਼ਾਂ ਦੇ ਸਬੰਧਾਂ ਉੱਤੇ ਕੋਈ ਮਾੜਾ ਅਸਰ ਨਹੀਂ ਪਵੇਗਾ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਡਾ. ਏਕੇ ਅਬਦੁਲ ਮੋਮਿਨ ਨੇ ਕਿਹਾ – ‘ਅਜਿਹੇ ਕੁਝ ਹੀ ਦੇਸ਼ ਹਨ, ਜਿੱਥੇ ਬੰਗਲਾਦੇਸ਼ ਵਾਂਗ ਫਿਰਕੂ ਏਕਤਾ ਵੇਖਣ ਨੂੰ ਮਿਲਦੀ ਹੈ। ਜੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੁਝ ਮਹੀਨੇ ਬੰਗਲਾਦੇਸ਼ ’ਚ ਰਹਿ ਕੇ ਵੇਖਣ, ਤਾਂ ਉਹ ਵੇਖਣਗੇ ਕਿ ਇੱਥੇ ਕਿੰਨਾ ਸ਼ਾਨਦਾਰ ਭਾਈਚਾਰਾ ਹੈ।’

 

 

ਡਾ. ਮੋਮਿਨ ਨੇ ਕਿਹਾ ਕਿ ਭਾਰਤ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ। ਉਹ ਉਨ੍ਹਾਂ ਕਾਰਨ ਲੜ ਰਹੇ ਹਨ। ਉਸ ਨਾਲ ਸਾਡੇ ਲਈ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ। ਇੱਕ ਦੋਸਤ ਦੇਸ਼ ਹੋਣ ਦੇ ਨਾਤੇ ਅਸੀਂ ਇਹ ਆਸ ਕਰਦੇ ਹਾਂ ਕਿ ਭਾਰਤ ਅਜਿਹਾ ਕੁਝ ਨਹੀਂ ਕਰੇਗਾ ਕਿ ਜਿਸ ਨਾਲ ਸਾਡੇ ਦੋਸਤਾਨਾ ਸਬੰਧਾਂ ਉੱਤੇ ਅਸਰ ਪਵੇ।

 

 

ਇੱਥੇ ਵਰਨਣਯੋਗ ਹੈ ਕਿ ਨਾਗਰਿਕਤਾ ਸੋਧ ਬਿਲ 2019 ਵੀਰਵਾਰ ਨੂੰ ਰਾਜ ਸਭਾ ’ਚ ਪਾਸ ਹੋ ਗਿਆ। ਇਹ ਬਿਲ ਲੋਕ ਸਭਾ ’ਚ ਪਹਿਲਾਂ ਹੀ ਪਹਾਸ ਹੋ ਚੁੱਕਾ ਹੈ। ਰਾਜ ਸਭਾ ਵਿੱਚ ਇਸ ਬਿਲ ਦੇ ਹੱਕ ਵਿੱਚ 125 ਤੇ ਵਿਰੋਧ ਵਿੱਚ 105 ਵੋਟਾਂ ਪਈਆਂ। ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਸਦਨ ਵਿੱਚ ਇਸ ਬਿਲ ਨਾਲ ਸਬੰਧਤ ਜਵਾਬ ਦਿੱਤੇ।

 

 

ਇਸ ਬਿਲ ਵਿੱਚ ਅਫ਼ਗ਼ਾਨਿਸਤਾਨ, ਬੰਗਲਾਦੇਸ਼ ਤੇ ਪਾਕਿਸਤਾਨ ਤੋਂ ਧਾਰਮਿਕ ਤਸ਼ੱਦਦ ਝੱਲ ਕੇ ਭਾਰਤ ਆਉਣ ਵਾਲੇ ਹਿੰਦੂਆਂ, ਸਿੱਖਾਂ, ਬੋਧੀਆਂ, ਜੈਨੀਆਂ, ਪਾਰਸੀਆਂ ਤੇ ਈਸਾਈਆਂ ਨੂੰ ਭਾਰਤੀ ਨਾਗਰਿਕਤਾ ਮੁਹੱਈਆ ਕਰਵਾਉਣ ਦੀ ਵਿਵਸਥਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bangladesh expressed such a reaction upon Citizenship Amendment Bill