ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿਲਾ ਟੀਵੀ ਪੱਤਰਕਾਰ ਦੀ ਹੱਤਿਆ

ਮਹਿਲਾ ਟੀਵੀ ਪੱਤਰਕਾਰ ਦੀ ਹੱਤਿਆ

ਬੰਗਲਾਦੇਸ਼ `ਚ ਕੁਝ ਅਣਪਛਾਤੇ ਹਮਲਾਵਰਾਂ ਨੇ ਇਕ ਟੈਲੀਵੀਜਨ ਚੈਨਲ ਦੀ ਮਹਿਲਾ ਪੱਤਰਕਾਰ ਦੇ ਘਰ `ਚ ਦਾਖਲ ਹੋ ਕੇ ਇਕ ਧਾਰਦਾਰ ਹਥਿਆਰ ਨਾਲ ਗਲਾ ਕੱਟਕੇ ਉਸਦੀ ਹੱਤਿਆ ਕਰ ਦਿੱਤੀ।


ਮੀਡੀਆ `ਚ ਆਈਆਂ ਖ਼ਬਰਾ `ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਸੁਬਰਣਾ ਨੋਦੀ (32) ਵਜੋਂ ਹੋਈ ਹੈ। ਉਹ ਨਿੱਜੀ ਸਮਾਚਾਰ ਚੈਨਲ ਆਨੰਦ ਟੀਵੀ ਦੀ ਪੱਤਰਕਾਰ ਸੀ। ਸੁਬਰਣ ਡੇਲੀ ਜਾਗ੍ਰਤੋ ਬੰਗਲਾ ਸਾਮਾਚਾਰ ਅਤੇ ਬੀਡੀਨਿਊਜ਼ 24 ਡਾਟਕਾਮ ਲਈ ਵੀ ਕੰਮ ਕਰਦੀ ਸੀ।


ਉਹ ਇੱਥੋਂ ਕਰੀਬ 150 ਕਿਲੋਮੀਟਰ ਦੂਰ ਪਬਨਾ ਜਿ਼ਲ੍ਹੇ ਦੇ ਰਾਧਾਨਗਰ ਇਲਾਕੇ `ਚ ਰਹਿੰਦੀ ਸੀ। ਰਿਪੋਰਟ `ਚ ਦੱਸਿਆ ਗਿਆ ਕਿ ਸੁਬਰਣ ਦੀ ਨੌ ਸਾਲ ਦੀ ਇਕ ਬੇਟੀ ਹੈ ਅਤੇ ਉਹ ਆਪਣੇ ਪਤੀ ਦੇ ਨਾਲ ਤਲਾਕ ਦੀ ਇਕ ਪ੍ਰਕ੍ਰਿਰਿਆ `ਚੋਂ ਲੰਘ ਰਹੀ ਸੀ। 

ਇਸ `ਚ ਦੱਸਿਆ ਗਿਆ ਹੈ ਕਿ ਹਮਲਾਵਾਰ 10 ਤੋਂ 12 ਵਜੇ ਦੇ ਵਿਚ ਮੋਟਰਸਾਈਕਲਾਂ `ਤੇ ਸਵਾਰ ਹੋ ਕੇ ਆਏ।


ਪਬਨਾ ਦੇ ਵਧੀਕ ਪੁਲਿਸ ਸੁਪਰਡੈਂਟ ਇਬਅਨੈ ਮਿਜਾਨ ਨੇ ਦੱਸਿਆ ਕਿ ਜਦੋਂ ਉਸਨੇ ਦਰਵਾਜਾ ਖੋਲ੍ਹਿਆ ਤਾਂ ਹਮਲਾਵਾਰ ਨੇ ਉਸ `ਤੇ ਹਮਲਾ ਕਰ ਦਿੱਤਾ ਅਤੇ ਘਟਨਾ ਸਥਾਨ ਤੋਂ ਫਰਾਰ ਹੋ ਗਿਆ।


ਪੁਲਿਸ ਨੇ ਦੱਸਿਆ ਕਿ ਹਮਲਾਵਾਰਾਂ ਨੇ ਮਹਿਲਾ `ਤੇ ਹਮਲਾ ਕਰਨ ਦੇ ਲਈ ਇਕ ਧਾਰਦਾਰ ਹਥਿਆਰ ਦੀ ਵਰਤੋਂ ਕੀਤੀ। ਕੁਝ ਸਥਾਨਕ ਲੋਕਾਂ ਨੇ ਉਸਨੂੰ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।


ਵਧੀਕ ਏਪੀ ਗੌਤਮ ਕੁਮਾਰ ਬਿਸਵਾਸ ਨੇ ਦੱਸਿਆ ਕਿ ਪੁਲਿਸ ਨੇ ਅਪਰਾਧੀਆਂ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ। ਪਬਨਾ `ਚ ਪੱਤਰਕਾਰਾਂ ਨੇ ਹੱਤਿਆਂ ਦੀ ਨਿੰਦਿਆ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bangladesh Female TV journalist murdered