ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਲਾਦੇਸ਼ ’ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਪੁੱਜੀ 100 ਦੇ ਪਾਰ

ਬੰਗਲਾਦੇਸ਼ ਚ ਭਾਰੀ ਮੀਂਹ ਪੈਣ ਕਾਰਨ ਆਏ ਹੜ੍ਹ ਚ ਮਰਨ ਵਾਲਿਆਂ ਦੀ ਗਿਣਤੀ ਸ਼ੁੱਕਰਵਾਰ ਨੂੰ 100 ਦੇ ਪਾਰ ਪੁੱਜ ਗਈ ਜਦਕਿ ਦੇਸ਼ ਦੇ ਕਈ ਹਿੱਸਿਆਂ ਚ ਹੜ੍ਹ ਦੇ ਪਾਣੀ ਦਾ ਪੱਧਰ ਹਾਲੇ ਵੱਧ ਰਿਹਾ ਹੈ।

 

ਅਫ਼ਸਰਾਂ ਮੁਤਾਬਕ 48 ਘੰਟਿਆਂ ਚ ਲਗਭਗ 20 ਲੋਕਾਂ ਦੀ ਮੌਤ ਹੋਣ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵੱਧ ਕੇ 104 ਹੋ ਗਈ ਹੈ ਜਿਸ ਚ ਮਾਨਸੂਨ ਪਿਛਲੇ ਕਈ ਸਾਲਾਂ ਚ ਸਭ ਤੋਂ ਵੱਧ ਭਿਆਨਕ ਬਣ ਗਿਆ ਹੈ। ਵਧੇਰੇ ਲੋਕਾਂ ਦੀ ਮੌਤ ਪਾਣੀ ਚ ਡੁੱਬਣ ਕਾਰਨ ਹੋਈ ਹੈ ਪਰ ਕੁਝ ਦੀ ਭੂ-ਖੋਰ, ਸੱਪ ਦੇ ਡੰਗਣ ਤੇ ਬਿਜਲੀ ਡਿੱਗਣ ਕਾਰਨ ਹੋਈ ਹੈ।

 

ਜਮਾਲਪੁਰ ਦੇ ਜ਼ਿਲ੍ਹਾ ਪ੍ਰਸ਼ਾਸਕ ਅਹਿਮਦ ਕਬੀਰ ਨੇ ਕਿਹਾ ਕਿ ਜਮਾਲਪੁਰ ਚ ਵੀਰਵਾਰ ਨੂੰ ਹੜ੍ਹ ਦੇ ਤੇਜ਼ ਵਹਾਅ ਚ ਕਿਸ਼ਤੀ ਪਲਟਣ ਕਾਰਨ 6 ਤੋਂ 18 ਸਾਲ ਦੀ ਲੜਕੀਆਂ ਦੀ ਪਾਣੀ ਚ ਡੁੱਬਣ ਕਾਰਨ ਮੌਤ ਹੋ ਗਈ।

 

ਬ੍ਰਹਮਪੁੱਤਰ ਨਦੀ 10 ਜੁਲਾਈ ਮਗਰੋਂ ਪੂਰੇ ਉਚਲੇ ਪੱਧਰ ਤੇ ਹੈ ਜਿਸ ਕਾਰਨ ਜਮਾਲ ਪੁਰ ਚ ਲਗਪਗ 12 ਲੱਖ ਲੋਕ ਬੇਘਰ ਹੋ ਗਏ ਹਨ ਜਾਂ ਪ੍ਰਭਾਵਿਤ ਹੋਏ ਹਨ। ਨਦੀ ਦਾ ਪਾਣੀ ਪਿਛਲੇ ਹਫ਼ਤੇ 1975 ਦੇ ਬਾਅਦ ਹੁਣ ਤਕ ਸਭ ਤੋਂ ਉਚਲੇ ਪੱਧਰ ਤੇ ਪੁੱਜ ਗਿਆ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bangladesh flood death toll reached 100