ਅੱਗ ਲੱਗਣ ਦੀਆਂ ਕਈ ਘਟਨਾਵਾਂ ਦੇ ਬਾਅਦ ਦੱਖਣੀ ਕੋਰੀਆ `ਚ ਕੱਲ ਤੋਂ ਉਨ੍ਹਾਂ ਬੀਐਮਡਬਲਿਊ ਕਾਰਾਂ `ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਿਨ੍ਹਾਂ ਦੀ ਹੁਣ ਤੱਕ ਸੁਰੱਖਿਆ ਜਾਂਚ ਨਹੀਂ ਕੀਤੀ ਗਈ। ਇਨ੍ਹਾਂ ਕਾਰਾਂ `ਚ ਤੁਰੱਟੀਆਂ ਕਾਰਨ ਗੈਸ ਨਿਕਾਸੀ ਉਪਕਰਣ ਹੋਣ ਦੀ ਸਿ਼ਕਾਇਤ ਦੇ ਚਲਦੇ ਕੰਪਨੀ ਨੇ ਇਨ੍ਹਾਂ ਨੂੰ ਵਾਪਸ ਮੰਗਾਇਆ ਹੈ। ਦੱਖਣੀ ਕੋਰੀਆਂ ਦੇ ਭੂਮੀ, ਅਵਸੰਰਚਨਾ ਅਤੇ ਟਰਾਂਸਪੋਰਟ ਮੰਤਰਾਲੇ ਨੇ ਅੱਜ ਕਿਹਾ ਕਿ ਇਹ ਪਾਬੰਦੀ ਕੱਲ੍ਹ ਤੋਂ ਲਾਗੂ ਹੋਵੇਗੀ। ਇਸ ਨਾਲ ਕਰੀਬ 20,000 ਵਾਹਨ ਪ੍ਰਭਾਵਿਤ ਹੋਣਗੇ।
ਡਰਾਈਵਰ ਬਿਨ੍ਹਾਂ ਸੁਰੱਖਿਆ ਜਾਂਚ ਦੇ ਇਨ੍ਹਾਂ ਕਾਰਾਂ ਨੂੰ ਸੜਕਾਂ `ਤੇ ਨਹੀਂ ਚਲਾ ਸਕਣਗੇ। ਜਿ਼ਕਰਯੋਗ ਹੈ ਕਿ ਬੀਐਮਡਬਲਿਊ ਦੀਆਂ ਕਰੀਬ 40 ਕਾਰਾਂ `ਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਪਿੱਛਲੇ ਮਹੀਨੇ ਬੀਐਮਡਬਲਿਊ ਨੇ 42 ਅਲੱਗ ਅਲੱਗ ਮਾਡਲਾਂ ਦੀਆਂ ਕੁਲ 1,06,000 ਕਾਰਾਂ ਨੂੰ ਵਾਪਸ ਮੰਗਾਇਆ ਸੀ।
ਮੰਤਰਾਲੇ ਦੇ ਅਨੁਸਾਰ ਕੱਲ੍ਹ ਤੱਕ 27,000 ਵਾਹਨਾਂ ਦੀ ਹੀ ਸੁਰੱਖਿਆ ਜਾਂਚ ਹੋਈ ਹੈ। ਸਰਕਾਰ ਨੂੰ ਉਮੀਦ ਹੈ ਕਿ ਰੋਕ ਲਾਗੂ ਹੋਣ ਤੋਂ ਪਹਿਲਾਂ ਕਈ ਹੋਰ ਕਾਰਾਂ ਦੀ ਜਾਂਚ ਵੀ ਪੂਰੀ ਕਰ ਲਈ ਜਾਵੇਗੀ।