ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਸਕੇਟਬਾਲ ਖਿਡਾਰੀ ਕੋਬੇ ਬ੍ਰਾਇੰਟ ਤੇ 8 ਹੋਰਨਾਂ ਦੀ ਕੈਲੀਫ਼ੋਰਨੀਆ ਹਵਾਈ ਹਾਦਸੇ ’ਚ ਮੌਤ

ਬਾਸਕੇਟਬਾਲ ਖਿਡਾਰੀ ਕੋਬੇ ਬ੍ਰਾਇੰਟ ਤੇ 8 ਹੋਰਨਾਂ ਦੀ ਕੈਲੀਫ਼ੋਰਨੀਆ ਹਵਾਈ ਹਾਦਸੇ ’ਚ ਮੌਤ

ਅਮਰੀਕੀ ਸੂਬੇ ਕੈਲੀਫ਼ੋਰਨੀਆ ’ਚ ਇੱਕ ਹੈਲੀਕਾਪਟਰ ਹਾਦਸੇ ’ਚ ਅਮਰੀਕੀ ਬਾਸਕੇਟਬਾਲ ਖਿਡਾਰੀ ਕੋਬੇ ਬ੍ਰਾਇੰਟ ਤੇ ਉਨ੍ਹਾਂ ਦੀ ਧੀ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ’ਚ ਕੋਬੇ ਬ੍ਰਾਇੰਟ ਦੀ 13 ਸਾਲਾ ਧੀ ਗਿਆਨਾ ਮਾਰੀਆ ਵੀ ਮਾਰੀ ਗਈ ਹੈ।

 

 

ਮੀਡੀਆ ਰਿਪੋਰਟਾਂ ਮੁਤਾਬਕ ਜਿਸ ਵੇਲੇ ਇਹ ਹਾਦਸਾ ਵਾਪਰਿਆ, ਤਦ ਕੋਬੇ ਬ੍ਰਾਇੰਟ ਆਪਣੇ ਪ੍ਰਾਈਵੇਟ ਹੈਲੀਕਾਪਟਰ ਰਾਹੀਂ ਯਾਤਰਾ ਕਰ ਰਹੇ ਸਨ। ਉਨ੍ਹਾਂ ਦਾ ਹੈਲੀਕਾਪਟਰ ਜਿਵੇਂ ਹੀ ਕੈਲਾਬੈਸਸ ਸ਼ਹਿਰ ਦੇ ਉੱਪਰੋਂ ਲੰਘਿਆ, ਉਸ ਵਿੱਚ ਅੱਗ ਲੱਗ ਗਈ ਤੇ ਉਹ ਹਾਦਸਾਗ੍ਰਸਤ ਹੋ ਗਿਆ।

ਬਾਸਕੇਟਬਾਲ ਖਿਡਾਰੀ ਕੋਬੇ ਬ੍ਰਾਇੰਟ ਤੇ 8 ਹੋਰਨਾਂ ਦੀ ਕੈਲੀਫ਼ੋਰਨੀਆ ਹਵਾਈ ਹਾਦਸੇ ’ਚ ਮੌਤ

 

ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਾਦਸਾ ਲਾਸ ਏਂਜਲਸ ਤੋਂ ਲਗਭਗ 65 ਕਿਲੋਮੀਟਰ ਦੀ ਦੂਰੀ ’ਤੇ ਵਾਪਰਿਆ। ਦੱਸਿਆ ਜਾਂਦਾ ਹੈ ਕਿ ਹੈਲੀਕਾਪਟਰ ਨੂੰ ਹਵਾ ’ਚ ਹੀ ਅੱਗ ਲੱਗ ਗਈ ਸੀ; ਜਿਸ ਤੋਂ ਬਾਅਦ ਉਹ ਚੱਕਰ ਖਾਂਦਾ ਹੋਇਆ ਹੇਠਾਂ ਝਾੜੀਆਂ ’ਚ ਆ ਕੇ ਡਿੱਗਾ।

 

 

ਹੈਲੀਕਾਪਟਰ ਜ਼ਮੀਨ ’ਤੇ ਡਿੱਗਦਿਆਂ ਹੀ ਉਸ ਵਿੱਚ ਧਮਾਕਾ ਹੋਇਆ ਤੇ ਸਾਰੇ 9 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। 41 ਸਾਲਾ ਕੋਬੇ ਬ੍ਰਾਇੰਟ ਵੱਕਾਰੀ ਨੈਸ਼ਨਲ ਬਾਸਕੇਟਬਾਲ ਐਸੋਸੀਏਸ਼ਨ (NBA) ਲਈ 20 ਸਾਲ ਖੇਡੇ ਤੇ ਇਸ ਦੌਰਾਨ 5 ਚੈਂਪੀਅਨਸ਼ਿਪ ਆਪਣੇ ਨਾਂਅ ਕੀਤੀਆਂ। ਕੋਬੇ ਨੇ ਅਪ੍ਰੈਲ 2016 ’ਚ NBA ਤੋਂ ਸੰਨਿਆਸ ਲੈ ਲਿਆ ਸੀ।

 

 

ਕੋਬੇ ਬ੍ਰਾਇੰਟ ਦੀਆਂ ਪ੍ਰਾਪਤੀਆਂ ’ਚ 2008 NBA ਮੋਸਟ ਵੈਲਿਯੂਏਬਲ ਪਲੇਅਰ ਤੇ ਦੋ ਵਾਰ NBA ਫ਼ਾਈਨਲ ਐੱਮਵੀਪੀ ਸ਼ਾਮਲ ਹੈ। ਉਹ ਦੋ ਵਾਰ NBA ਸਕੋਰਿੰਗ ਚੈਂਪੀਅਨ ਤੇ ਦੋ ਵਾਰ ਉਲੰਪਿਕ ਚੈਂਪੀਅਨ ਵੀ ਰਹੇ। ਉਨ੍ਹਾਂ ਨੇ 2018 ’ਚ ਬਾਸਕੇਟਬਸਾਲ ਉੱਤੇ ਬਣੀ ਐਨੀਮੇਟਡ ਫ਼ਿਲਮ ਲਈ ਆਸਕਰ ਵੀ ਜਿੱਤਿਆ ਸੀ।

 

 

ਇਸ ਹਾਦਸੇ ਤੋਂ ਬਾਅਦ ਨਿਊ ਓਰਲੀਨਜ਼ ਪੈਲਿਕਨ ਤੇ ਬੋਸਟਨ ਸੈਲਟਿਕਸ ਵਿਚਾਲੇ ਸ਼ੁਰੂ ਹੋਏ ਮੈਚ ਵਿੱਚ ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਕੋਬੇ ਬ੍ਰਾਇੰਟ ਦੇ ਸਨਮਾਨ ਵਿੱਚ 24 ਸੈਕੰਡ ਦੀ ਸ਼ਾੱਟ–ਕਲਾੱਕ ਉਲੰਘਣਾ ਨਾਲ ਖੇਡ ਸ਼ੁਰੂ ਕੀਤੀ। ਉੱਧਰ USA ਬਾਸਕੇਟਬਾਲ ਨੇ ਵੀ ਕੋਬੇ ਬ੍ਰਾਇੰਟ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Basket Ball Player Kobe Brynt and 8 others killed in Calafornia Helecopter Crash