ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਟਵਿਟਰ ’ਤੇ ਫ਼ੋਟੋ ਅਪਲੋਡ ਕਾਰਨ BBC ਦਾ ਰੇਡੀਓ ਪੇਸ਼ਕਾਰ ਬਰਤਰਫ਼

​​​​​​​ਟਵਿਟਰ ’ਤੇ ਫ਼ੋਟੋ ਅਪਲੋਡ ਕਾਰਨ BBC ਦਾ ਰੇਡੀਓ ਪੇਸ਼ਕਾਰ ਬਰਤਰਫ਼

ਬੀਬੀਸੀ (BBC – ਬ੍ਰਿਟਿਸ਼ ਬ੍ਰਾੱਡਕਾਸਟਿੰਗ ਕਾਰਪੋਰੇਸ਼ਨ) ਨੇ ਇੰਗਲੈਂਡ ਦੇ ਉਸ ਰੇਡੀਓ ਪੇਸ਼ਕਾਰ ਡੈਨੀ ਬੇਕਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ, ਜਿਸ ਨੇ ਕੱਪੜੇ ਪਾਈ ਬੈਠੇ ਇੱਕ ਚਿੰਪੈਜ਼ੀ ਦੀ ਤਸਵੀਰ ਟਵੀਟ ਕਰ ਕੇ ਉਸ ਹੇਠਾਂ ਟਿੱਪਣੀ ਕਰ ਦਿੱਤੀ ਸੀ ਕਿ – ‘ਰਾਇਲ ਬੇਬੀ ਲੀਵਜ਼ ਹਾਸਪਿਟਲ’ ਭਾਵ ‘ਸ਼ਾਹੀ ਬੱਚਾ ਹਸਪਤਾਲ ਤੋਂ ਆਇਆ’।

 

 

ਚੇਤੇ ਰਹੇ ਕਿ ਪ੍ਰਿੰਸ ਹੈਰੀ ਦੀ ਪਤਨੀ ਮੇਗ਼ਨ ਨੇ ਸੋਮਵਾਰ ਦੀ ਸਵੇਰ ਨੂੰ ਇੱਕ ਲੜਕੇ ਆਰਚੀ ਨੂੰ ਜਨਮ ਦਿੱਤਾ ਸੀ। ਬ੍ਰਿਟਿਸ਼ ਸ਼ਾਹੀ ਖ਼ਾਨਦਾਨ ਦੇ ਹਾਲੀਆ ਇਤਿਹਾਸ ਵਿੱਚ ਇਹ ਪਹਿਲਾ ਮਿਸ਼ਰਤ ਨਸਲ ਦਾ ਬੱਚਾ ਹੈ।

 

 

‘BBC ਰੇਡੀਓ 5 ਲਾਈਵ’ ਨੇ ਟਵਿਟਰ ਉੱਤੇ ਦੱਸਿਆ ਕਿ ਰੇਡੀਓ ਪੇਸ਼ਕਾਰ ਦੀ ਨੌਕਰੀ ਤੋਂ ਛੁੱਟੀ ਕਰ ਦਿੱਤੀ ਗਈ ਹੈ। ਬੀਬੀਸੀ ਨੇ ਕਿਹਾ ਕਿ ਇਹ ਟਵੀਟ ਇੱਕ ਗੰਭੀਰ ਗ਼ਲਤੀ ਸੀ, ਜੋ ਰੇਡੀਓ ਸਟੇਸ਼ਨ ਦੀਆਂ ਕਦਰਾਂ–ਕੀਮਤਾਂ ਦੇ ਵਿਰੁੱਧ ਸੀ।

 

 

ਬੀਬੀਸੀ ਅਨੁਸਾਰ – ‘ਡੈਨੀ ਇੱਕ ਹੋਣਹਾਰ ਪੇਸ਼ਕਾਰ ਹਨ ਪਰ ਹੁਣ ਉਹ ਸਾਡੇ ਨਾਲ ਹਫ਼ਤਾਵਾਰੀ ਸ਼ੋਅ ਪੇਸ਼ ਨਹੀਂ ਕਰਿਆ ਕਰਨਗੇ।’

 

 

ਚੇਤੇ ਰਹੇ ਕਿ ਸ੍ਰੀਮਤੀ ਮੇਗ਼ਨ ਦੀ ਮਾਂ ਅਫ਼ਰੀਕੀ ਮੂਲ ਦੀ ਅਮਰੀਕਨ ਹੈ ਤੇ ਪਿਤਾ ਬ੍ਰਿਟਿਸ਼ ਹੈ। ਇਸ ਕਾਰਨ ਉਨ੍ਹਾਂ ਉੱਤੇ ਪਹਿਲਾਂ ਵੀ ਨਸਲਵਾਦੀ ਟਿੱਪਣੀਆਂ ਹੁੰਦੀਆਂ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BBC Fired its Radio Presenter for a Twitter Photo