ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘਰ ’ਚ ਵੜਿਆ ਭਾਲੂ ਪੁਲਿਸ ਨੂੰ ਦੇਖ ਕੰਧ ਤੋੜ ਕੇ ਭੱਜਿਆਅਮਰੀਕਾ ਦੇ ਕੋਲੇਰੋਡੋ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਇਥੇ ਦੇ ਲੋਕ ਅੱਜ ਕੱਲ੍ਹ ਘਰ ਵਿੱਚ ਭਾਲੂ ਦੇ ਅਚਾਨਕ ਦਾਖ਼ਲ ਹੋਣ ਤੋਂ ਨਹੀਂ ਬਲਕਿ ਉਸ ਦੇ ਭੱਜਣ ਦੇ ਤਰੀਕੇ ਤੋਂ ਹੈਰਾਨ ਹਨ। ਫੇਸਬੁੱਕ 'ਤੇ  Estes Park Police Department ਵੱਲੋਂ ਫੋਟੋ ਨਾਲ ਸਾਂਝੀ ਕੀਤੀ ਪੋਸਟ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। 

ਇਥੇ ਇੱਕ ਭਾਲੂ ਭੋਜਨ ਦੀ ਤਲਾਸ਼ ਵਿੱਚ ਸੁੰਘਦਾ ਸੁੰਘਦਾ ਇੱਕ ਘਰ ਵਿੱਚ ਦਾਖ਼ਲ ਹੋ ਗਿਆ।  9news.com ਦੀ ਰਿਪੋਰਟ ਅਨੁਸਾਰ ਘਰ ਵਿੱਚ ਇੱਕ ਕੂੜੇ ਦੀ ਥੈਲੀ ਰਖੀ ਸੀ ਜਿਸ ਵਿੱਚ ਕੁਝ ਉਬਾਲੇ ਅੰਡੇ ਸਨ। ਉਸ ਦੀ ਮਹਿਕ ਨੂੰ ਸੁੰਘਦਿਆਂ, ਭਾਲੂ ਘਰ ਪਹੁੰਚ ਗਿਆ ਸੀ।

 

 

 

ਘਰ ਦੇ ਮਾਲਕ ਜਾਨ ਸਿਲਵਿੰਸਕੀ ਨੇ ਕਿਹਾ- 'ਮੈਨੂੰ ਘਰ ਦਾ ਦਰਵਾਜ਼ਾ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ ਸੀ।'

 

ਜੌਨ ਨੇ ਦੱਸਿਆ ਕਿ ਉਹ ਦਰਵਾਜ਼ਾ ਖੁੱਲ੍ਹਾ ਛੱਡ ਕੇ ਪੌੜੀਆਂ ਚੜ੍ਹ ਕੇ ਉਪਰਲੀ ਮੰਜ਼ਲ ਉੱਤੇ ਚਲੇ ਗਏ ਸਨ। ਹਾਲਾਤ ਉਦੋਂ ਹੋਰ ਵੀ ਵਿਗੜ ਗਏ ਜਦੋਂ ਰਿੱਛ ਘਰ ਵਿੱਚ ਦਾਖ਼ਲ ਹੋਇਆ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਇਸ ਤੋਂ ਬਾਅਦ, ਜਦੋਂ ਪੁਲਿਸ ਉਥੇ ਪਹੁੰਚੀ, ਭਾਲੂ ਹੇਠਾਂ ਦੀ ਕੰਧ ਤੋੜ ਕੇ ਅਤੇ ਜ਼ਮੀਨ ਨੂੰ ਪੁੱਟਦਿਆਂ  ਘਰ ਦੇ ਬਾਹਰ ਚਲਾ ਗਿਆ।

 

ਇਸ ਘਟਨਾ ਦੀ ਤਸਵੀਰ Estes Park Police Department ਵੱਲੋਂ ਫੇਸਬੁੱਕ 'ਤੇ ਪੋਸਟ ਕੀਤੀ ਗਈ ਹੈ। ਇਸ ਪੋਸਟ ਨੂੰ 200 ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bear walked into home broke out by smashing through wall