ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਮੀਟਿੰਗ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਅਮਰੀਕੀ ਸਾਮਾਨਾਂ ਉਤੇ ਲੱਗਣ ਵਾਲੀ ਡਿਊਟੀ ਨੂੰ ਲੈ ਕੇ ਭਾਰਤ ਨੂੰ ਨਿਸ਼ਾਨਾ ਬਣਾਇਆ।
ਟਰੰਪ ਨੇ ਕਿਹਾ ਕਿ ਭਾਰਤ ਨੇ ਬੇਸ਼ੱਕ ਅਮਰੀਕੀ ਮੋਟਰਸਾਈਕਲਾਂ ਉਤੇ ਆਯਾਤ ਡਿਊਟੀ ਘਟਾਕੇ 50 ਫੀਸਦੀ ਕਰ ਦਿੱਤੀ ਹੈ, ਪ੍ਰੰਤੂ ਇਹ ਅਜੇ ਵੀ ਬਹੁਤ ਜ਼ਿਆਦਾ ਹੈ ਅਤੇ ਸਾਨੂੰ ਇਹ ਸਵੀਕਾਰ ਨਹੀਂ ਹੈ। ਅਮਰੀਕਾ ਨੂੰ ਹੁਣ ਹੋਰ ਬੇਵਕੂਫ ਨਹੀਂ ਬਣਾਇਆ ਜਾ ਸਕਦਾ।
ਸੋਮਵਾਰ ਨੂੰ ਇਕ ਇੰਟਰਵਿਊ ਵਿਚ ਟਰੰਪ ਨੇ ਕਿਹਾ ਕਿ 800 ਬਿਲੀਅਨ ਅਮਰੀਕੀ ਡਾਲਰ ਦਾ ਵਪਾਰ ਹੋਰ ਦੇਸ਼ਾਂ ਨਾਲ ਘਾਟੇ ਵਿਚ ਹੈ। ਅਮਰੀਕਾ ਉਹ ਬੈਂਕ ਹੈ, ਜਿਸ ਨੂੰ ਹਰ ਕੋਈ ਲੁਟਣਾ ਚਾਹੁੰਦਾ ਹੈ, ਪ੍ਰੰਤੂ ਉਨ੍ਹਾਂ ਦੀ ਅਗਵਾਈ ਵਿਚ ਅਮਰੀਕਾ ਅਜਿਹੇ ਦੇਸ਼ ਬਣ ਰਿਹਾ ਹੈ, ਜਿਸ ਨੂੰ ਕੋਈ ਬੇਵਕੂਫ ਨਹੀਂ ਬਣਾ ਸਕਦਾ। ਅਸੀਂ ਮੂਰਖ ਦੇਸ਼ ਨਹੀਂ ਹਾਂ ਐਨਾਂ ਬੁਰਾ ਕਰੋ। ਤੁਸੀਂ ਭਾਰਤ ਵੱਲ ਵੇਖੋਂ ਉਹ (ਮੋਦੀ) ਕੀ ਕਰ ਚੁੱਕੇ ਹਨ। ਉਹ ਇਕ ਮੋਟਰਸਾਈਕਲ ਉਤੇ 100 ਫੀਸਦੀ ਟੈਕਸ ਲੈਂਦੇ ਹਨ। ਟਰੰਪ ਦਾ ਇਸ਼ਾਰਾ ਹਾਰਲੇ ਡੇਵਿਡਸਨ ਮੋਟਰਸਾਈਕਲ ਵੱਲ ਸੀ। ਉਹ ਚਾਹੁੰਦੇ ਹਨ ਕਿ ਭਾਰਤ ਇਸ ਉਤੇ ਲੱਗਣ ਵਾਲੇ ਆਯਾਤ ਡਿਊਟੀ ਨੂੰ ਸਿਫਰ ਕਰ ਦੇਵੇ।
ਮੇਰੀ ਕਾਲ ਉਤੇ ਮੋਦੀ ਨੇ ਘਟਾਇਆ ਕਰ
ਜਿੱਥੇ ਡਿਊਟੀ ਨੂੰ ਲੈ ਕੇ ਟਰੰਪ ਨੇ ਭਾਰਤ ਨੂੰ ਨਿਸ਼ਾਨਾ ਬਣਾਇਆ। ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਅਜੀਜ ਦੋਸਤ ਦੱਸਦੇ ਹੋਏ ਟਰੰਪ ਨੇ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਸੰਦਰਭ ਵਿਚ ਕਿਹਾ ਕਿ ਅਸੀਂ ਜਦੋਂ ਹਰਲੇ ਉਥੇ ਭੇਜਦੇ ਹਾਂ, ਤਾਂ ਉਸ ਉਤੇ 100 ਫੀਸਦੀ ਕਰ ਲੈਂਦੇ ਹਨ, ਜਦੋਂ ਉਹ ਸਾਨੂੰ ਮੋਟਰਸਾਈਕਲ ਭੇਜਦੇ ਹਨ, ਤਾਂ ਅਸੀਂ ਕੋਈ ਕਰ ਨਹੀਂ ਲੈਂਦੇ। ਮੈਂ ਉਨ੍ਹਾਂ ਨੂੰ (ਪ੍ਰਧਾਨ ਮੰਤਰੀ ਮੋਦੀ ਨੂੰ) ਕਾਲ ਕਰਕੇ ਕਿਹਾ ਕਿ ਇਹ ਅਸਵੀਕਾਰ ਹੈ ਅਤੇ ਉਨ੍ਹਾਂ (ਮੋਦੀ ਨੇ) ਇਕ ਹੀ ਕਾਲ ਦੇ ਬਾਅਦ ਇਸ ਨੂੰ ਘਟਾਕੇ 50 ਫੀਸਦੀ ਕਰ ਦਿੱਤਾ। ਮੈਂ ਕਿਹਾ ਕਿ ਇਹ ਅਜੇ ਵੀ ਜ਼ਿਆਦਾ ਹੈ ਅਤੇ ਇਹ ਅਸਵੀਕਾਰ ਹੈ।
ਮੁਲਾਕਾਤ ਤੈਅ
ਜਾਪਾਨ ਦੇ ਓਸਾਕਾ ਵਿਚ ਜੀ–20 ਸਮੂਹ ਦੀ ਮੀਟਿੰਗ ਦੌਰਾਨ ਇਸ ਮਹੀਨੇ ਦੇ ਅੰਤ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਲਾਕਾਤ ਹੋਣਾ ਤੈਅ ਹੈ।