ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਤੇ ਮੋਦੀ ਵਿਚਕਾਰ ਹੋ ਸਕਦੀ ਇਹ ਗੱਲਬਾਤ

ਟਰੰਪ ਤੇ ਮੋਦੀ ਵਿਚਕਾਰ ਹੋ ਸਕਦੀ ਇਹ ਗੱਲਬਾਤ

ਫਰਾਂਸ ਵਿਚ ਜੀ–7 ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਐਤਵਾਰ ਨੂੰ ਮੁਲਾਕਾਤ ਹੋਣ ਜਾ ਰਹੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਵਿਚ ਵਿਸ਼ਵ ਮੰਦੀ ਸਮੇਤ ਕਈ ਮੁੱਦਿਆਂ ਉਤੇ ਚਰਚਾ ਹੋਵੇਗੀ।

 

ਸੀਨੀਅਰ ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ਨੂੰ ਲੈ ਕੇ ਕਾਫੀ ਉਤਸੁਕ ਹਨ, ਜਿੱਥੇ ਸਮਾਰਿਕ ਸਾਂਝੇਦਾਰੀ ਉਤੇ ਗੱਲ ਹੋਵੇਗੀ। ਇਸ ਦੇ ਨਾਲ ਹੀ ਰੱਖਿਆ ਸਹਿਯੋਗ, ਅੱਤਵਾਦ ਅਤੇ ਵਪਾਰ ਉਤੇ ਸਹਿਯੋਗ ਨੂੰ ਵਧੀਆ ਕਰਨ ਉਤੇ ਚਰਚਾ ਹੋਵੇਗੀ।

 

ਅਧਿਕਾਰੀ ਨੇ ਦੱਸਿਆ ਕਿ ਕਸ਼ਮੀਰ ਵਿਚ ਧਾਰਾ 370 ਨੂੰ ਹਟਾਇਆ ਜਾਣਾ ਇਕ ਅੰਦਰੂਨੀ ਫੈਸਲਾ ਹੈ। ਪ੍ਰੰਤੂ, ਨਿਸ਼ਚਿਤ ਤੌਰ ਉਤੇ ਉਸਦੇ ਖੇਤਰੀ ਪ੍ਰਭਾਵ ਅਤੇ ਖੇਤਰੀ ਤਣਾਅ ਨੂੰ ਘੱਟ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦੀਆਂ ਯੋਜਨਾਵਾਂ ਬਾਰੇ ਰਾਸ਼ਟਰਪਤੀ ਟਰੰਪ ਜਾਣਨਾ ਚਾਹੁੰਣਗੇ।

 

ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਟਰੰਪ ਇਹ ਗੱਲ ਪ੍ਰਧਾਨ ਮੰਤਰੀ ਤੋਂ ਸੁਣਨੀ ਚਾਹੁੰਣਗੇ ਕਿ ਦੁਨੀਆਂ ਦੇ ਸਭ ਤੋਂ ਵੱਡ ਲੋਕਤੰਤਰ ਦੇ ਦੌਰ ਉਤੇ ਭਾਰਤ ਦੀ ਭੂਮਿਕਾ ਨੂੰ ਲੈ ਕੇ ਕਿਵੇਂ ਉਹ ਕਸ਼ਮੀਰ ਵਿਚ ਮਨੁੱਖੀ ਅਧਿਕਾਰ ਦਾ ਸਨਮਾਨ ਬਰਕਰਾਰ ਰੱਖਣਗੇ ਅਤੇ ਕਿਸ ਤਰ੍ਹਾਂ ਨਾਲ ਤਣਾਅ ਘੱਟ ਕਰਨ ਦੀ ਯੋਜਨਾ ਹੈ।

 

ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਉਮੀਦ ਕਰਦੇ ਹਾਂ ਕਿ ਸਾਕਾਰਾਤਮ ਚਰਚਾ ਹੋਵੇਗੀ ਜਿਵੇਂ ਕਿ ਓਸਾਕਾ ਵਿਚ ਜੀ20 ਦੌਰਾਨ ਅਤੇ ਇਯ ਹਫਤੇ ਦੇ ਸ਼ੁਰੂਆਤ ਵਿਚ ਫੋਨ ਉਤੇ ਹੋਈ। ਅਮਰੀਕਾ ਚਾਹੁੰਦਾ ਹੈ ਕਿ ਭਾਰਤ ਟੈਰਿਫ ਘੱਟ ਕਰੇ ਅਤੇ ਬਾਜ਼ਾਰ ਖੋਲ੍ਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Before the PM Modi-Donald meeting the Trump administration says what issues will be discussed