ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ-ਜਿਨਪਿੰਗ ਦੀ ਬੈਠਕ ਤੋਂ ਪਹਿਲਾਂ ਬੀਜਿੰਗ ਨੇ ਕਸ਼ਮੀਰ ਮਸਲੇ ’ਤੇ ਖੋਲ੍ਹੇ ਪੱਤੇ

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਭਾਰਤ ਫੇਰੀ ਤੋਂ ਠੀਕ ਪਹਿਲਾਂ ਬੀਜਿੰਗ ਨੇ ਕਸ਼ਮੀਰ ਮੁੱਦੇ 'ਤੇ ਆਪਣਾ ਪੱਖ ਚ ਬਦਲਾਅ ਕੀਤਾ ਹੈ। ਚੀਨ ਨੇ ਕਿਹਾ ਹੈ ਕਿ ਕਸ਼ਮੀਰ ਮਸਲਾ ਸਿਰਫ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲੀ ਗੱਲਬਾਤ ਨਾਲ ਹੱਲ ਹੋਣਾ ਚਾਹੀਦਾ ਹੈ।

 

ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਸ਼ਮੀਰ ‘ਤੇ ਹਮਾਇਤ ਜੁਟਾਉਣ ਲਈ ਚੀਨ ਗਏ ਹੋਏ ਹਨ। ਹਾਲਾਂਕਿ ਚੀਨ ਨੇ ਪਹਿਲਾਂ ਇਸ ਵਿਵਾਦ ਨੂੰ ਸੰਯੁਕਤ ਰਾਸ਼ਟਰ ਦੇ ਚਾਰਟਰ ਰਾਹੀਂ ਸੁਲਝਾਉਣ ਦੀ ਗੱਲ ਕਹੀ ਸੀ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ 11 ਅਕਤੂਬਰ ਨੂੰ ਭਾਰਤ ਆ ਰਹੇ ਹਨ। ਇਸ ਦੌਰਾਨ ਉਹ ਦੂਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੈਰ ਰਸਮੀ ਮੁਲਾਕਾਤ ਕਰਨਗੇ।

 

ਪਾਕਿਸਤਾਨ ਦੇ ਕਰੀਬੀ ਦੋਸਤ ਚੀਨ ਨੇ ਕਸ਼ਮੀਰ ਮੁੱਦੇ 'ਤੇ ਪਾਕਿ ਦੀ ਹਮਾਇਤ ਕੀਤੀ ਸੀ। ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ, "ਸਥਿਤੀ ਨੂੰ ਬਦਲਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ।"

 

ਇਸ ਤੋਂ ਇਲਾਵਾ ਚੀਨ ਆਪਣੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਭਾਰਤ ਯਾਤਰਾ ਦੇ ਸਮਾਗਮ ਦਾ ਐਲਾਨ ਵੀ ਕਰ ਸਕਦਾ ਹੈ। ਜਿਨਪਿੰਗ ਇਸ ਹਫਤੇ ਭਾਰਤ ਤੋਂ ਇਲਾਵਾ ਨੇਪਾਲ ਦੀ ਯਾਤਰਾ ਕਰ ਸਕਦੇ ਹਨ।

 

ਦੱਸਣਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਮੰਗਲਵਾਰ ਨੂੰ ਦੋ ਦਿਨਾਂ ਦੌਰੇ ‘ਤੇ ਚੀਨ ਪਹੁੰਚ ਗਏ ਹਨ। ਇੱਥੇ ਉਹ ਰਾਸ਼ਟਰਪਤੀ ਸ਼ੀ ਜਿਨਪਿੰਗ ਸਣੇ ਚੀਨ ਦੀ ਚੋਟੀ ਦੀ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ। ਉਹ ਖੇਤਰੀ ਅਤੇ ਦੁਵੱਲੇ ਮਹੱਤਵ ਦੇ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕਰਨਗੇ। ਚੀਨ ਪਹੁੰਚਣ 'ਤੇ ਖਾਨ ਦਾ ਚੀਨੀ ਸਭਿਆਚਾਰਕ ਮੰਤਰੀ ਸ਼ੁਗਾਂਗ, ਪਾਕਿਸਤਾਨ ਚ ਚੀਨੀ ਰਾਜਦੂਤ ਯਾਓ ਜਿੰਗ ਅਤੇ ਪਾਕਿਸਤਾਨੀ ਅਧਿਕਾਰੀਆਂ ਨੇ ਸਵਾਗਤ ਕੀਤਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Beijing gives statement on Kashmir issue before Modi-Jinping meeting